Shah Satnam Ji Boys College: ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀ ਟਾਪ-10 ਮੈਰਿਟ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦਾ ਦਬਦਬਾ

ਬੀਪੀਐੱਡ, ਡੀਪੀਐੱਡ ਅਤੇ ਐੱਮਏਜੇਐੱਮਸੀ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਸ਼ਾਨਦਾਰ ਰੈਂਕ

Khushdeep Singh Picture
Published On

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਸਰਸਾ ਦੇ ਵਿਦਿਆਰਥੀਆਂ ਨੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀਆਂ ਵੱਖ-ਵੱਖ ਕਲਾਸਾਂ ਅਤੇ ਵਿਸ਼ਿਆਂ ਦੀ ਟਾਪ-10 ਮੈਰਿਟ ਸੂਚੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ ਵਿਦਿਆਰਥੀਆਂ ਨੇ ਬੀਪੀਐੱਡ, ਡੀਪੀਐੱਡ ਅਤੇ ਐੱਮਏਜੇਐੱਮਸੀ ਨਤੀਜਿਆਂ ’ਚ ਵਧੀਆ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਅਤੇ ਮਿਹਨਤ ਦਾ ਝੰਡਾ ਲਹਿਰਾਇਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ’ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ।

ਵਿਦਿਆਰਥੀਆਂ ਦੀ ਸਫਲਤਾ ’ਚ ਉਨ੍ਹਾਂ ਦੀ ਮਿਹਨਤ, ਲਗਨ ਦੇ ਨਾਲ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਵੀ ਅਹਿਮ ਭੂਮਿਕਾ ਰਹੀ ਬੀਪੀਐੱਡ ਦੂਜਾ ਸਮੈਸਟਰ ਦੀ ਮੈਰਿਟ ਸੂਚੀ ’ਚ ਮੋਨਿਸ਼  ਨੇ ਤੀਜਾ ਅਤੇ ਗੌਰਵ ਕੁਮਾਰ ਨੇ ਸੱਤਵਾਂ ਸਥਾਨ ਹਾਸਲ ਕੀਤਾ ਡੀਪੀਐੱਡ ਦੂਜਾ ਸਮੈਸਟਰ ’ਚ ਪਿਊਸ਼ ਨੇ ਪਹਿਲਾ ਰੈਂਕ ਪ੍ਰਾਪਤ ਕੀਤਾ ਡੀਪੀਐੱਡ ਚੌਥੇ ਸਮੈਸਟਰ ’ਚ ਪ੍ਰਿੰਸ ਨੇ ਦੂਜਾ, ਨਵਰਤਨ ਨੇ ਤੀਜਾ, ਸੰਜੈ ਬੰਜਾਰਾ ਨੇ ਪੰਜਵਾਂ ਅਤੇ ਪ੍ਰਦੀਪ ਪੂਰੀ ਨੇ ਨੌਵਾਂ ਸਥਾਨ ਹਾਸਲ ਕੀਤਾ ਦੂਜੇ ਪਾਸੇ ਐੱਮਏਜੇਐੱਮਸੀ ਚੌਥਾ ਸਮੈਸਟਰ ’ਚ ਆਕਾਸ਼ ਸੋਨੀ ਨੇ ਤੀਜਾ, ਪੰਕਜ ਨੇ ਪੰਜਵਾਂ, ਸੰਜੀਵ ਕੁਮਾਰ ਨੇ ਛੇਵਾਂ, ਅੰਕੁਸ਼ ਨੇ ਸੱਤਵਾਂ ਅਤੇ ਕੁਲਦੀਪ ਨੇ ਦਸਵਾਂ ਸਥਾਨ ਹਾਸਲ ਕੀਤਾ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ’ਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : Garlic Health Benefits: ਲਸਣ ਦੀਆਂ 1-2 ਕਲੀਆਂ ਕਰੋ ਖੁਰਾਕ ’ਚ ਸ਼ਾਮਲ, ਦਿਲ ਤੋਂ ਲੈ ਕੇ ਪੇਟ ਤੱਕ ਮਿਲ ਸਕਦੇ ਹਨ ਇਹ ਫਾਇਦੇ

’ਵਰਸਿਟੀ ਦੀ ਟਾਪ-10 ਸੂਚੀ  ’ਚ ਸਥਾਨ ਬਣਾਉਣਾ ਸਖ਼ਤ ਮਿਹਨਤ ਅਤੇ ਲਗਨ ਦਾ ਸਬੂਤ : ਡਾ. ਦਿਲਾਵਰ

ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਟਾਪ-10 ਮੈਰਿਟ ’ਚ ਸਥਾਨ ਬਣਾਉਣਾ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਵਿੱਦਿਅਕ ਵਚਨਬੱਧਤਾ ਦਾ ਪ੍ਰਮਾਣ ਹੈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਦੇ ਹੋਏ ਕਾਲਜ, ਮਾਤਾ-ਪਿਤਾ ਅਤੇ ਖੇਤਰ ਦਾ ਨਾਂਅ ਰੋਸ਼ਨ ਕਰਨ ਕਾਲਜ ਪ੍ਰਸਾਸਨ ਅਤੇ ਸਾਰੇ ਸਟਾਫ ਨੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ  ਲਈ ਕਾਮਨਾ ਕੀਤੀ। Education News

About The Author

Related Posts