Delhi Factory Fire: ਦਿੱਲੀ ਦੀ ਫੈਕਟਰੀ ’ਚ ਅੱਗ, 4 ਮੌਤਾਂ, 2 ਦੀ ਹਾਲਤ ਗੰਭੀਰ

ਸਾਰਿਆਂ ਨੂੰ ਬੇਹੋਸ਼ੀ ਦੀ ਹਾਲਤ ’ਚ ਲਿਜਾਇਆ ਗਿਆ ਹੈ ਹਸਪਤਲਾਲ

Khushdeep Singh Picture
Published On

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼ 1 ’ਚ ਸ਼ੁੱਕਰਵਾਰ ਰਾਤ 9:30 ਵਜੇ ਦੇ ਕਰੀਬ ਇੱਕ ਜੁੱਤੀਆਂ ਦੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਹਾਲਤ ’ਚ ਹਨ। ਬਚਾਅ ਟੀਮਾਂ ਨੇ ਛੇ ਲੋਕਾਂ ਨੂੰ ਬੇਹੋਸ਼ ਹਾਲਤ ’ਚ ਬਾਹਰ ਕੱਢਿਆ। ਉਨ੍ਹਾਂ ਨੂੰ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਪੰਜ ਹੋਰਾਂ ਨੂੰ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਬਚਾਇਆ ਗਿਆ ਹੈ।

ਅੱਗ ਬੁਝੀ, ਕੂਲਿੰਗ ਆਪ੍ਰੇਸ਼ਨ ਜਾਰੀ

ਮੌਕੇ ’ਤੇ ਮੌਜੂਦ ਫਾਇਰ ਅਫਸਰ ਪਾਰਸ ਕੁਮਾਰ ਨੇ ਦੱਸਿਆ ਕਿ ਫਾਇਰ ਸਰਵਿਸ ਨੂੰ ਮੰਗੋਲਪੁਰੀ ਦੀ ਇੱਕ ਫੈਕਟਰੀ ’ਚ ਰਾਤ 9:31-9:32 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਇੱਕ ਫੋਨ ਆਇਆ। ਛੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਸਾਰਿਆਂ ਨੂੰ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ। ਇਹ ਇੱਕ ਜੁੱਤੀਆਂ ਬਣਾਉਣ ਵਾਲੀ ਇਕਾਈ ਹੈ ਜਿੱਥੇ ਜੁੱਤੀਆਂ ਬਣਾਈਆਂ ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਅੱਗ ਸ਼ੁਰੂ ’ਚ ਬੇਸਮੈਂਟ ਵਿੱਚ ਲੱਗੀ। ਅਸੀਂ ਇਸਨੂੰ ਬੇਸਮੈਂਟ ’ਚ ਕਾਬੂ ਕਰ ਲਿਆ, ਇਸਨੂੰ ਹੋਰ ਫੈਲਣ ਤੋਂ ਰੋਕਿਆ। ਭਾਰੀ ਧੂੰਏਂ ਕਾਰਨ, ਅਸੀਂ ਇੱਕ ਵਿਅਕਤੀ ਨੂੰ ਤੀਜੀ ਮੰਜ਼ਿਲ ਦੀਆਂ ਪੌੜੀਆਂ ਤੋਂ ਤੇ ਪੰਜ ਹੋਰਾਂ ਨੂੰ ਚੌਥੀ ਮੰਜ਼ਿਲ ਤੋਂ ਬਚਾਇਆ। ਅੱਗ ਪੂਰੀ ਤਰ੍ਹਾਂ ਬੁਝ ਗਈ ਹੈ, ਤੇ ਇਸ ਸਮੇਂ ਕੂਲਿੰਗ ਆਪ੍ਰੇਸ਼ਨ ਚੱਲ ਰਹੇ ਹਨ।

ਇਹ ਵੀ ਪੜ੍ਹੋ : India Poland Relations: ਭਾਰਤ-ਪੋਲੈਂਡ ਸਬੰਧਾਂ ’ਚ ਨਵੀਂ ਊਰਜਾ, ਸਹਿਯੋਗ ਦੇ ਵੱਡੇ ਮੌਕੇ

Comments

Post Your Comment

About The Author

Related Posts