Delhi Factory Fire

Delhi Factory Fire: ਦਿੱਲੀ ਦੀ ਫੈਕਟਰੀ ’ਚ ਅੱਗ, 4 ਮੌਤਾਂ, 2 ਦੀ ਹਾਲਤ ਗੰਭੀਰ

ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼ 1 ’ਚ ਸ਼ੁੱਕਰਵਾਰ ਰਾਤ 9:30 ਵਜੇ ਦੇ ਕਰੀਬ ਇੱਕ ਜੁੱਤੀਆਂ ਦੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਹਾਲਤ ’ਚ ਹਨ। ਬਚਾਅ ਟੀਮਾਂ ਨੇ ਛੇ ਲੋਕਾਂ ਨੂੰ ਬੇਹੋਸ਼ ਹਾਲਤ ’ਚ ਬਾਹਰ ਕੱਢਿਆ।
ਦੇਸ਼  ਦਿੱਲੀ-ਐਨਸੀਆਰ  ਸੂਬੇ  ਖਾਸ ਖਬਰ