ਸੜਕ ਹਾਦਸੇ ਵਿੱਚ 3 ਔਰਤਾਂ ਸਮੇਤ 4 ਮੌਤਾਂ

Sach Kahoon Punjabi Desk Picture
Published On

ਜੈਪੁਰ: ਰਾਜ ਵਿੱਚ ਸ਼ੁੱਕਰਵਾਰ ਰਾਤ ਤੋਂ ਸਵੇਰ ਤੱਕ ਦੋ ਸੜਕ ਹਾਦਸਿਆਂ ਵਿੱਚ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ, ਉੱਥੇ ਡੇਢ ਦਰਜ਼ਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।

ਬੱਸ-ਟੈਂਪੂ ਦੀ ਟੱਕਰ, ਦੋ ਮਰੇ, ਨੌਂ ਜ਼ਖ਼ਮੀ

ਅਜਮੇਰ ਜ਼ਿਲ੍ਹੇ ਦੇ ਬਿਆਵਰ ਸਦਰ ਥਾਣਾ ਇਲਾਕੇ ‘ਚ ਸ਼ਨਿੱਚਰਵਾਰ ਸਵੇਰੇ ਸਵਾਰੀਆਂ ਨੂੰ ਲੈ ਕੇ ਜਾ ਰਹੇ ਇੱਕ ਟੈਂਪੂ ਅਤੇ ਇੱਕ ਵੀਡੀਓ ਦਰਮਿਆਨ ਟੱਕਰ ਹੋ ਗਈ, ਜਿਸ ਵਿੱਚ ਇੱਕ ਔਰਤ ਸਮੇਤ ਸਮੇਤ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਅੱਧੀ ਦਰਜ਼ਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਟੈਂਪੂ ਸਵੇਰੇ ਕਰੀਬ ਚਾਰ ਵਜੇ ਉਦੈਪੁਰ ਤੋਂ ਅਜਮੇਰ ਵੱਲ ਆ ਰਿਹਾ ਸੀ, ਅਤੇ ਇਸ ਦੌਰਾਨ ਬਿਆਵਰ ਬਾਈਪਾਸ ਬਲਾੜ ਚੁਰਸਤੇ ‘ਤੇ ਇੱਕ ਵੀਡੀਓ ਕੋਚ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ, ਇਸ ਨਾਲ ਟੈਂਪੂ ਉਲਟ ਗਿਆ। ਮ੍ਰਿਤਕਾਂ ਦੀ ਪਛਾਣ ਸ਼ਫ਼ੀ ਭਾਈ ਪੁੱਤਰ ਅਬਦੁਲ ਸਤਾਰ ਅਤੇ ਟੀਨਾ ਬਾਈ ਵਾਸੀ ਗੁਜਰਾਤ ਦੀ ਮੌਤ ‘ਤੇ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

ਜੀਪ-ਟਰੈਕਟਰ ਦਰਮਿਆਨ ਟੱਕਰ, 2 ਔਰਤਾਂ ਦੀ ਮੌਤ

ਬਾੜਮੇਰ ਜ਼ਿਲ੍ਹੇ ਦੇ ਬਾਯਤੂ ਥਾਣਾ ਇਲਾਕੇ ਵਿੱਚ ਸਥਿਤ ਕੌਮੀ ਰਾਜਮਾਰਗ 25 ‘ਤੇ ਦੇਰ ਰਾਤ ਇੱਕ ਜੀਪ ਅਤੇ ਟਰੈਕਟਰ ਦਰਮਿਆਨ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਜਦੋਂਕਿ 11ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ‘ਚ ਗੀਤਾ ਪੁੱਤਰੀ ਹਨੂੰਮਾਨਰਾਮ ਅਤੇ ਅਣਸੀ ਪਤਨੀ ਪੂਰਾ ਰਾਮ ਨਿਵਾਸੀ ਭੋਪਜੀ ਸ਼ਾਮਲ ਹਨ, ਜਦੋਂਕਿ ਹਾਦਸੇ ਵਿੱਚ ਗੰਗਾਦੇਵੀ ਪਤਨੀ ਦੁਰਗਾ ਰਾਮ, ਟੁਗੀ ਪਤਨੀ ਹਰਦੇਵ, ਨੇਨੂ ਪਤਨੀ ਗੰਗਾ ਰਾਮ, ਕਵਿਤਾ, ਰੁਖਮੋ, ਕੇਸ਼ੀ, ਮੀਰੋ, ਕਬੂ, ਅਸ਼ਵਨੀ ਤੇ ਪਾਰੋ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਬਲੋਤਾਰਾ ਰੈਫ਼ਰ ਕੀਤਾ ਗਿਆ ਹੈ।

 

About The Author

Related Posts