ਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

Sri Lanka, Beat, England, 20 Runs

ਲਸਿੰਥ ਮਲਿੰਗਾ ਬਣੇ ਮੈਨ ਆਫ ਦਿ ਮੈਚ

ਏਜੰਸੀ, ਲੀਡਸ

ਵਿਸ਼ਵ ਕੱਪ ਦੇ 27ਵੇਂ ਮੈਚ ‘ਚ ਕਮਜ਼ੋਰੀ ਸਮਝੀ ਜਾਂਦੀ ਸ੍ਰੀਲੰਕਾ ਦੀ ਟੀਮ ਨੇ ਵਿਸ਼ਵ ਕੱਪ ਦੀ ਦਾਅਵੇਦਾਰੀ ਮੰਨੀ ਜਾਂਦੀ ਇੰਗਲੈਂਡ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਸ੍ਰੀਲੰਕਾ ਨੇ ਇਸ ਮੈਚ ‘ਚ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਇਤਿਹਾਸ ‘ਚ ਇੰਗਲੈਂਡ  ‘ਤੇ ਆਪਣੀ ਜਿੱਤ ਨੂੰ ਜਾਰੀ ਰੱਖਿਆ ਹੈ। ਵਿਸ਼ਵ ਕੱਪ ਇਤਿਹਾਸ ‘ਚ ਸ੍ਰੀਲੰਕਾ ਦੀ ਇੰਗਲੈਂਡ ‘ਤੇ ਇਹ ਚੌਥੀ ਜਿੱਤ ਹੈ। ਉਹ ਪਿਛਲੀ ਵਾਰ 1999 ‘ਚ ਹਾਰੀ ਸੀ। ਇਸ ਮੈਚ ‘ਚ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜੀ ਕਰਦਿਆਂ 50 ਓਵਰਾਂ ‘ਚ 9 ਵਿਕਟਾਂ ‘ਤੇ 232 ਦੌੜਾਂ ਬਣਾਈਆਂ ਸਨ ਤੇ ਟੀਚੇ ਦਾ ਪਿੱਛਾ ਕਰਨ ਉਤਰੀ ਵਿਸ਼ਵ ਕੱਪ ਦੀ ਦਾਅਵੇਦਾਰੀ ਮੰਨੀ ਜਾਂਦੀ ਇੰਗਲੈਂਡ ਦੀ ਟੀਮ 47ਵੇਂ ਓਵਰ ‘ਚ 212 ਦੌੜਾਂ ‘ਤੇ ਹੀ ਸਿਮਟ ਗਈ।

ਸ੍ਰੀਲੰਕਾ ਦੀ ਇਸ ਜਿੱਤ ‘ਚ ਸ੍ਰੀਲੰਕਾ ਦਾ ਤਜ਼ਰਬੇਕਾਰ ਗੇਂਦਬਾਜ ਲਸਿਥ ਮਲਿੰਗਾ ਰਹੇ। ਮਲਿੰਗਾ ਨੇ ਜੇਮਸ ਵਿੰਸ, ਬੇਅਰਸਟੋ, ਜੋ ਰੂਟ ਅਤੇ ਜੋ ਬਟਲਰ ਨੂੰ ਆਊਟ ਕਰਕੇ ਇੰਗਲੈਂਡ ਦੀ ਹਾਰ ਦਾ ਮੁੱਢ ਬੰਨਿਆ। ਇੰਗਲੈਂਡ ਵੱਲੋਂ ਬੇਨ ਸਟੋਕਸ 82 ਦੌੜਾਂ ਬਣਾ ਕੇ ਨਾਬਾਦ ਰਹੇ ਪਰ ਉਹਨਾਂ ਦਾ ਸਾਥ ਕਿਸੇ ਵੀ ਬੱਲੇਬਾਜ ਨੇ ਨਾ ਦਿੱਤਾ।   ਸ੍ਰੀਲੰਕਾ ਲਈ ਆਲਰਾਊਂਡਰ ਐਂਜਲੋ ਮੈਥਿਊਜ ਨੇ ਇਕਪਾਸੜ ਸੰਘਰਸ਼ ਕਰਦਿਆਂ 115 ਗੇਂਦਾਂ ‘ਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 85 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਪੰਜ ਵਿਕਟਾਂ ‘ਤੇ 133 ਦੌੜਾਂ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਕੇ ਲੜਨ ਲਾਇਕ ਸਕੋਰ ਤੱਕ ਪਹੁੰਚਾ ਦਿੱਤਾ। ਮੈਥਿਊਜ ਨੇ ਧਨੰਜਿਆ ਡੀਸਿਲਵਾ (29) ਨਾਲ ਛੇਵੀਂ ਵਿਕਟ ਲਈ 57 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।

ਉਨ੍ਹਾਂ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਟੀਮ ਨੂੰ 232 ਤੱਕ ਪਹੁੰਚਾਇਆ ਦੋਵਾਂ ਓਪਨਰਾਂ ਕਪਤਾਨ ਦਿਮੁਥ ਕਰੂਣਾਰਤਨੇ (1) ਅਤੇ ਕੁਸ਼ਲ ਪਰੇਰਾ (2) ਦੇ ਤਿੰਨ ਦੌੜਾਂ ਦੇ ਸਕੋਰ ‘ਤੇ ਆਊਟ ਹੋਣ ਤੋਂ ਬਾਅਦ ਆਵਿਸ਼ਕਾ ਫਰਨਾਂਡੋ (49) ਅਤੇ ਕੁਸ਼ਲ ਮੈਂਡਿਸ (46) ਨੇ ਤੀਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ ਫਰਨਾਂਡੋ ਨੇ 39 ਗੇਂਦਾਂ ਦੀ ਆਪਣੀ ਪਾਰੀ ‘ਚ ਛੇ ਚੌਕੇ ਅਤੇ ਦੋ ਛੱਕੇ ਲਾਏ ਮੈਂਡਿਸ ਨੇ ਫਿਰ ਮੈਥਿਊਜ ਨਾਲ ਚੌਥੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਮੈਂਡਿਸ ਵੀ ਫਰਨਾਂਡੋ ਵਾਂਗ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 68 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾ ਸਕੇ ਸ੍ਰੀਲੰਕਾ ਨੇ 133 ਦੇ ਸਕੋਰ ‘ਤੇ ਦੋ ਵਿਕਟਾਂ ਗਵਾਈਆਂ ਪਰ ਇਸ ਤੋਂ ਬਾਅਦ ਮੈਥਿਊਜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸ੍ਰੀਲੰਕਾ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ ਆਰਚਰ ਨੇ 52 ਦੌੜਾਂ ‘ਤੇ ਤਿੰਨ ਵਿਕਟਾਂ, ਵੁੱਡ ਨੇ 40 ਦੌੜਾਂ ‘ਤੇ ਤਿੰਨ ਵਿਕਟਾਂ, ਆਦਿਲ ਰਾਸ਼ਿਦ ਨੇ 45 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਕ੍ਰਿਸ ਵੋਕਸ 22 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।