Punjab

BJP Punjab: ਹੁਣ ਨਸ਼ਾ ਤੇ ਕਾਨੂੰਨ ਪ੍ਰਬੰਧ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰੇਗੀ ਭਾਜਪਾ, ਪੰਜਾਬ ’ਚ ਕਰੇਗੀ ’ਚ ਮਹਾਂ ਯਾਤਰਾ
CM Punjab: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀਆਈਆਈ ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ
Punjab: ਪੂਰੇ ਦੇਸ਼ 'ਚ ਨਸ਼ੇ ਖ਼ਿਲਾਫ਼ ਫੈਸਲਾਕੁੰਨ ਜੰਗ ਲੜਨ ਵਾਲਾ ਪੰਜਾਬ ਇਕਲੌਤਾ ਰਾਜ : ਕੇਜਰੀਵਾਲ
Punjab News: ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ 'ਲਾਸ਼ਾਂ 'ਤੇ ਰਾਜਨੀਤੀ' ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ 'ਸਰਬੱਤ ਦੇ ਭਲੇ' ਵਿੱਚ ਵਿਸ਼ਵਾਸ ਰੱਖਦਾ ਹੈ
Amritsar Crime News Today: ਅੰਮ੍ਰਿਤਸਰ ਪੁਲਿਸ ਨੇ ਦੋ ਵਿਅਕਤੀ 5 ਕਿਲੋ ਆਈਸੀਈ ਅਤੇ 3 ਅਧੁਨਿਕ ਪਿਸਤੌਲਾਂ ਸਮੇਤ ਕੀਤੇ ਕਾਬੂ

ਨੇਕ ਕਾਰਜਾਂ ‘ਚ ਸਮਾਂ ਲਗਾਓ

Sach Kahoon Punjabi Desk Picture
Published On

ਨੇਕ ਕਾਰਜਾਂ ‘ਚ ਸਮਾਂ ਲਗਾਓ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ-ਕੱਲ੍ਹ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁੱਖ ਪ੍ਰਾਪਤ ਕਰਨਾ, ਜਿਸ ਨੂੰ ਪਾਉਣ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ‘ਤੇ ਝੂਠ ਬੋਲਦਾ ਹੈ, ਗੱਲ-ਗੱਲ ‘ਤੇ ਈਮਾਨ ਡੋਲਦਾ ਹੈ, ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ

ਇਨਸਾਨ ਦੁਨੀਆਂਦਾਰੀ ‘ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ‘ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ‘ਤੇ ਚੜ੍ਹਿਆ ਨਜ਼ਰ ਆਉਂਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੀ ‘ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ‘ਚੋਂ ਨਿਕਲਦੀਆਂ ਹਨ ਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ, ਮਧੂ-ਮੱਖੀਆਂ ਵੀ ਛੱਤਾ ਬਣਾਉਂਦੀਆਂ ਹਨ, ਪਰ ਆਖ਼ਰ ‘ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ

ਉਸੇ ਤਰ੍ਹਾਂ ਇਸ ਕਲਿਯੁੱਗ ‘ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਂਦਾ ਹੈ, ਪਰ ਆਖ਼ਰ ‘ਚ ਨਤੀਜਾ, ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ   ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੀ ਇਹ ਕੈਸੀ ਕਹਾਣੀ ਹੈ?

ਬਚਪਨ ਖੇਡਣ-ਕੁੱਦਣ ‘ਚ ਗੁਜ਼ਾਰਿਆ, ਜਵਾਨੀ ਨਾਦਾਨੀ ‘ਚ,ਵਿਸ਼ੇ-ਵਿਕਾਰਾਂ ‘ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਕਿ ਪੈਸਾ ਕਿੱਧਰੋਂ ਆਵੇ, ਕਿਵੇਂ ਬਣਾਵਾਂ, ਬੈਂਕ ‘ਚ ਜਮ੍ਹਾਂ ਕਰਵਾਵਾਂ, ਅਜਿਹਾ ਕਰਾਂ, ਵੈਸਾ ਕਰਾਂ, ਇਹ ਅਜਿਹਾ ਬਣੇ, ਵੈਸਾ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ‘ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ

ਉਹ ਹੱਦ ਤੋਂ ਜ਼ਿਆਦਾ ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ  ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ‘ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਇੰਡ ਹੋ ਗਿਆ ਦੈਨ ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ,  ਘਰ ਵਾਲੇ ਵੀ ਪਟਾਕ ਨਾਲ ਮੰਜੀ ਤੋਂ ਹੇਠਾਂ ਲਾਹ ਦਿੰਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਦੇਖ ਕੇ ਵੀ ਸਮਝ ਨਹੀਂ ਆਉਂਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ‘ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ‘ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ,  ਉਹ ਚਲੇ ਗਏ ਤੇ ਜੋ ਹਨ , ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉਂ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਰੌਸ਼ਨ ਕਰ ਜਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ  ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts