ਕ੍ਰਿਸਮਸ ਡੇ ‘ਤੇ ਵਿਸ਼ੇਸ਼

Special, Christmas, Day

ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਈਸ਼ਵਰ ਦੇ ਪ੍ਰੇਮ, ਅਨੰਦ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ ਹੁਣ ਸਿਰਫ਼ ਈਸਾਈ ਧਰਮ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ ਇਹ ਤਿਉਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਪ੍ਰਭੂ ਈਸਾ ਮਸੀਹ ਜਾਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਜੀਸਸ ਕ੍ਰਾਈਸਟ ਇੱਕ ਮਹਾਨ ਵਿਅਕਤੀ ਸੀ ਤੇ ਉਸ ਨੇ ਦੁਨੀਆਂ ਨੂੰ ਪਿਆਰ ਅਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ ਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਕ੍ਰਿਸਮਸ ਦੇ ਦਿਨ ਈਸਾਈ ਲੋਕ ਆਪਣੇ ਘਰ ਨੂੰ ਵਧੀਆ ਢੰਗ ਨਾਲ ਸਜਾਉਂਦੇ ਹਨ ਸਾਰੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ ਇਸ ਦਿਨ ਵਿਹੜੇ ‘ਚ ਕ੍ਰਿਸਮਸ ਟ੍ਰੀ ਲਾਇਆ ਜਾਂਦਾ ਹੈ ਸਦਾਬਹਾਰ ਕ੍ਰਿਸਮਸ ਦਰੱਖਤ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ ਅਨੁਮਾਨਿਤ ਇਸ ਪ੍ਰਥਾ ਦੀ ਸ਼ੁਰੂਆਤ ਪ੍ਰਾਚੀਨ ਕਾਲ ‘ਚ ਮਿਸਰ ਵਾਸੀਆਂ, ਚੀਨੀਆਂ ਅਤੇ ਹਿਬਰੂ ਲੋਕਾਂ ਨੇ ਕੀਤੀ ਸੀ  ਕ੍ਰਿਸਮਸ ਦੀ ਰਾਤ ਸੈਂਟਾ ਕਲਾਜ ਵੱਲੋਂ ਬੱਚਿਆਂ ਲਈ ਤੋਹਫ਼ੇ ਲਿਆਉਣ ਦੀ ਮਾਨਤਾ ਹੈ ਸੈਂਟਾ ਕਲਾਜ ਦੀ ਪ੍ਰਥਾ ਸੰਤ ਨਿਕੋਲਸ ਨੇ ਚੌਥੀ ਜਾਂ ਪੰਜਵੀਂ ਸਦੀ ਤੋਂ ਸ਼ੁਰੂ ਕੀਤੀ ਉਹ ਏਸ਼ੀਆ ਮਾਈਨਰ ਦੇ ਬਿਸ਼ਪ ਸਨ ਉਨ੍ਹਾਂ ਨੂੰ ਬੱਚਿਆਂ ਅਤੇ ਮਲਾਹਾਂ ਨਾਲ ਬੇਹੱਦ ਪਿਆਰ ਸੀ ਉਨ੍ਹਾਂ ਦਾ ਉਦੇਸ਼ ਸੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨ ਗਰੀਬ-ਅਮੀਰ ਸਾਰੇ ਖੁਸ਼ ਰਹਿਣ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।