ਜੰਮੂ-ਕਸ਼ਮੀਰ ‘ਚ ਬਰਫਬਾਰੀ, ਮੀਂਹ ਕਾਰਨ ਸੜਕਾਂ ਬੰਦ 

Rain
Rain

ਸ਼੍ਰੀਨਗਰ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਬਰਫਬਾਰੀ ਹੋਈ ਜਦਕਿ ਮੈਦਾਨੀ ਇਲਾਕਿਆਂ ‘ਚ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜ਼ਦਾਨ ਦੱਰਾ, ਪੀਰ ਕੀ ਗਲੀ, ਜ਼ੋਜਿਲਾ ਦਰਾ, ਸਿੰਥਨ ਟਾਪ, ਸੋਨਮਰਗ, ਗੁਲਮਰਗ, ਦੁੱਧਪਥਰੀ, ਕੁਲਗਾਮ ਅਤੇ ਮਾਛਿਲ ਸਮੇਤ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਹੋਈ ਹੈ, ਜਦਕਿ ਮੈਦਾਨੀ ਇਲਾਕਿਆਂ ‘ਚ ਭਾਰੀ ਮੀਂਹ ਪਿਆ ਹੈ। (Rain)

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਦਿੱਤਾ ਦੀਵਾਲੀ ਦਾ ਤੋਹਫਾ, ਨੌਜਵਾਨ ਹੋਏ ਬਾਗੋ-ਬਾਗ

ਬਰਫਬਾਰੀ ਕਾਰਨ ਰਾਜ਼ਦਾਨ ਦੱਰਾ, ਜ਼ੋਜਿਲਾ ਦਰਾ, ਕਿਸ਼ਤਵਾੜ-ਅਨੰਤਨਾਗ ਰੋਡ, ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨੂੰ ਜੰਮੂ ਦੇ ਰਾਜੌਰੀ ਅਤੇ ਪੁੰਛ ਜ਼ਿਲਿਆਂ ਨਾਲ ਜੋੜਨ ਵਾਲੀ ਮੁਗਲ ਰੋਡ, ਕੁਪਵਾੜਾ ’ਚ ਫਿਰਕਿਆਨ ਗਲੀ, ਮਾਛਿਲ ਅਤੇ ਸ਼੍ਰੀਨਗਰ-ਸੋਨਮਰਗ ਰੋਡ ਸਮੇਤ ਕਈ ਸੜਕਾਂ ‘ਤੇ ਆਵਾਜਾਈ ਬੰਦ ਹੋ ਗਈ। ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਆਮ ਵਾਂਗ ਚੱਲ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 11 ਤੋਂ 17 ਨਵੰਬਰ ਤੱਕ ਗਰਮ ਦਿਨਾਂ ਦੇ ਨਾਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। Rain