ਮੁੱਖ ਮੰਤਰੀ ਨੇ ਦਿੱਤਾ ਦੀਵਾਲੀ ਦਾ ਤੋਹਫਾ, ਨੌਜਵਾਨ ਹੋਏ ਬਾਗੋ-ਬਾਗ

Diwali Gift
ਮੁੱਖ ਮੰਤਰੀ ਨੇ ਦਿੱਤਾ ਦੀਵਾਲੀ ਦਾ ਤੋਹਫਾ, ਨੌਜਵਾਨ ਹੋਏ ਬਾਗੋ-ਬਾਗ

583 ਨਵ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫਾ (Diwali Gift) ਦਿੰਦਿਆਂ ਵੱਖ-ਵੱਖ ਵਿਭਾਗਾਂ ’ਚ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਮੁੱਖ ਮੰਤਰੀ ਨੇ 583 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਉਨਾਂ ਨੂੰ ਵਧੀਆ ਦਿੱਤੀ ਤੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ, ਆ ਗਿਆ ਮੌਕਾ

ਚੰਡੀਗੜ੍ਹ ਵਿਖੇ ਸਮਾਗਮ ਦੌਰਾਨ ਮਾਨ ਨੇ ਕਿਹਾ ਕਿ ਜੇਕਰ ਤਿਉਹਾਰ ਮੌਕੇ ਚੰਗੀਆਂ ਖਬਰ ਆਵੇ ਤਾਂ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਨੌਜਵਾਨ-ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਣ ਦਾ ਪੰਜਾਬ ਸਰਕਾਰ ਵੱਲੋਂ ਸਿਲਸਿਲਾ ਜਾਰੀ ਹੈ ਅਤੇ ਅੱਗੇ ਵੀ ਇਹ ਇਸੇ ਤਰ੍ਹਾਂ ਜਾਰੀ ਰਹੇਗਾ। ਉਨਾਂ ਕਿਹਾ ਅੱਜ 593 ਉਮੀਦਾਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਸਨ ਪਰ 13 ਉਮੀਦਵਾਰਾਂ ਦੇ ਕਾਨੂੰਨੀ ਰੁਕਾਵਟ ਆ ਗਈ ਹੈ। ਉਨਾਂ ਕਿਹਾ ਇਨਾਂ ਉਮੀਦਵਾਰਾਂ ਦੀ ਕਾਨੂੰਨੀ ਲਡ਼ਾਈ ਵੀ ਅਸੀਂ ਲੜਾਂਗੇ ਤੇ ਉਨਾਂ ਨੂੰ ਵੀ ਛੇਤੀ ਨਿਯੁਕਤੀ ਪੱਤਰ ਦੇਵਾਂਗੇ।