ਮੂਣਕ : ਆਖ਼ਰ ਛੇਵੇਂ ਦਿਨ ਪੂਰਿਆ ਗਿਆ ਘੱਗਰ ਦਾ ਪਾੜ

Six Day, Completed, Ghaggar, Rescue

ਮੂਣਕ : ਆਖ਼ਰ ਛੇਵੇਂ ਦਿਨ ਪੂਰਿਆ ਗਿਆ ਘੱਗਰ ਦਾ ਪਾੜ

ਮੂਣਕ (ਮੋਹਨ ਸਿੰਘ)। ਫੂਲਦ ਨੇੜੇ ਘੱਗਰ ਵਿੱਚ ਪਏ ਵੱਡੇ ਪਾੜ ਨੂੰ ਅੱਜ ਪੂਰ ਲਿਆ ਗਿਆ। ਪਾੜ ਨੂੰ ਪੂਰਨ ਲਈ ਪਿਛਲੇ ਦਿਨਾਂ ਛੇ ਦਿਨਾਂ ਤੋਂ ਲਗਾਤਾਰ ਭਾਰਤੀ ਫੌਜ ਦੇ ਜਵਾਨ, ਐੱਨਡੀਆਰਐੱਫ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਨਰੇਗਾ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਕਿਸਾਨ ਲੱਗੇ ਹੋਏ ਸਨ। ਜਾਣਕਾਰੀ ਅਨੁਸਾਰ ਘੱਗਰ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਘਟਦਾ ਜਾ ਰਿਹਾ ਹੈ ਜਿਸ ਨੇਬੰਨ ਬੰਨਣ ਵਿੱਚ ਰਾਹਤ ਦਾ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਘੱਗਰ ਦੇ ਪਾਣੀ ਦਾ ਪੱਧਰ ਪੰਜ ਫੁੱਟ ਤੋਂ ਛੇ ਫੁੱਟ ਹੇਠਾਂ ਚਲਾ ਗਿਆ ਹੈ।

Six Day, Completed, Ghaggar, Rescue

ਖੇਤਾਂ ਵਿੱਚ ਖੜੇ ਘੱਗਰ ਦੇ ਪਾਣੀ ਨੂੰ ਵਾਪਰ ਘੱਗਰ ਵਿੱਚ ਹੀ ਪਾਉਣ ਲਈ ਵਿਉਂਤ ਬਣਾਈ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਬੰਨ ਦਾ ਪਾੜ ਪੂਰੇ ਜਾਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਹੜ ਪਰਭਾਵਿਤ ਇਲਾਕਿਆਂ ‘ਚ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਵਾਈ ਦੌਰਾ ਕੀਤਾ ਤੇ ਮੂਣਕ ਦੀ ਦਾਣਾ ਮੰਡੀ ਵਿੱਚ ਲੋਕਾਂ ਨੂੰ ਵੀ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।