ਸਰਸਾ ’ਚ ਹੋਈ ਵਾਰਦਾਤ, ਅੰਜਾਮ ਦੇਣ ਵਾਲੇ ਨੌਸਰਬਾਜ਼ ਫਰਾਰ

Sirsa News

ਪੁਲਿਸ ਖੰਗਾਲ ਰਹੀ ਐ ਸੀਸੀਟੀਵੀ ਕੈਮਰੇ | Sirsa News

ਗੋਰੀਵਾਲਾ (ਅਨਿਲ)। ਜ਼ਿਲ੍ਹਾ ਸਰਸਾ ਦੀ ਉੱਪ ਤਹਿਸੀਲ ਗੋਰੀਵਾਲਾ ’ਚ ਵੀਰਵਾਰ ਨੂੰ ਅਨਾਜ ਮੰਡੀ ਦੇ ਨੇੜੇ ਸਥਿੱਤ ਘਰ ’ਚ ਬੈਠੀ ਔਰਤ ਤੋਂ ਦੋ ਨੌਸਰਬਾਜ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਪੁਲਿਸ ਸੀਸੀਟੀਵੀ ਕੈਮਰੇ ਦੇ ਆਧਾਰ ’ਤੇ ਛਾਣਬੀਣ ਕਰ ਰਹੀ ਹੇ। ਜਾਣਕਾਰੀ ਅਨੁਸਾਰ ਫਿਰਨੀ ’ਤੇ ਅਨਾਜ ਮੰਡੀ ਦੇ ਨਾਲ ਲੱਗਦੇ ਘਰ ’ਚ ਦੁਪਹਿਰ ਸਮੇਂ ਔਰਤ ਨੂੰ ਇਕੱਲੀ ਦੇ ਕੇ ਨੌਜਵਾਨ ਘਰ ਵਿੱਚ ਵੜ ਗਏ। ਉਨ੍ਹਾਂ ਬਿਨਾ ਕਿਸੇ ਦੇਰੀ ਤੋਂ ਔਰਤ ਦੇ ਕੰਨਾਂ ’ਚ ਪਹਿਨੀਆਂ ਵਾਲੀਆਂ ਨੂੰ ਝਪਟ ਲਿਆ। ਉਥੇ ਹੀ ਔਰਤ ਦੇ ਨਾਲ ਨੌਸਰਬਾਜ਼ਾਂ ਵੱਲੋਂ ਕੀਤੀ ਜਾ ਰਹੀ ਹੱਥੋਪਾਈ ਨੂੰ ਲੈ ਕੇ ਔਰਤ ਨੇ ਰੌਲਾ ਵੀ ਪਾਇਆ। ਜਦੋਂ ਤੱਕ ਨੇੜਲੇ ਘਰਾਂ ਦੇ ਲੋਕ ਘਟਨਾ ਸਥਾਨ ’ਤੇ ਪਹੁੰਚੇ ਉਦੋਂ ਤੱਕ ਉਕਤ ਨੌਸਰਬਾਜ਼ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। (Sirsa News)

ਉੱਥੇ ਹੀ ਲੁੱਟਖੋਹ ਦੌਰਾਨ ਹੱਥੋਪਾਈ ਹੁੰਦਿਆਂ ਇੱਕ ਵਾਲੀ ਘਰ ਵਿੱਚ ਹੀ ਡਿੱਗ ਗਈ। ਜਿਵੇਂ ਹੀ ਲੋਕਾਂ ਨੂੰ ਆਉਂਦਾ ਦੇਖਦਿਆਂ ਦੋਵੇਂ ਬਦਮਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਮਪੁਰਾ ਰੋਡ ਵੱਲ ਭੱਜ ਗਏ। ਸੀਸੀਟੀਵੀ ਕੈਮਰਿਆਂ ਦੇ ਅੰਦਰ ਦੋਵਾਂ ਨੌਜਵਾਨਾਂ ਨੂੰ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਉੱਥੇ ਹੀ ਪੁਲਿਸ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਅਛਪਛਾਤੇ ਨੌਜਵਾਨਾਂ ਦੀ ਪਛਾਣ ਕਰਨ ’ਚ ਜੁਟੀ ਹੋਈ ਹੈ। ਪੁਲਿਸ ਦੁਆਰਾ ਨੇੜੇ ਤੇੜੇ ਦੇ ਲੋਕਾਂ ਤੋਂ ਵੀ ਦੋਵਾਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੇ। (Sirsa News)

ਚੌਂਕੀ ਇੰਚਾਰਜ ਸੋਮਿਤ ਕੁਮਾਰ ਨੇ ਦੱਸਿਆ ਕਿ ਔਰਤ ਦੀਆਂ ਵਾਲੀਆਂ ਖੋਹਣ ਦੀ ਵਾਰਦਾਤ ਉਨ੍ਹਾਂ ਦੇ ਧਿਆਨ ਵਿੱਚ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੇ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਨੇੜੇ-ਤੇੜੇ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ