ਵਰਲਡ ਟੂਰ ਫਾਈਨਲਜ਼ ਖ਼ਿਤਾਬ ਜਿੱਤ  ਸਿੰਧੂ ਨੇ ਰਚਿਆ ਇਤਿਹਾਸ

 ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ

 

ਜਾਪਾਨ ਦੀ ਨਿਜੋਮੀ ਓਕੁਹਾਰਾ ਨੂੰ 21-19, 21-17 ਨਾਲ ਹਰਾ ਕੇ ਜਿੱਤਿਆ ਖ਼ਿਤਾਬ

 

ਇਸ ਸਾਲ ਪੰਜ ਵੱਡੇ ਟੂਰਨਾਮੈਂਟਾਂ ਂਚ ਖਿ਼ਤਾਬੀ ਮੁਕਾਬਲੇ ਹਾਰਨ ਬਾਅਦ ਜਿੱਤਿਆ ਕੋਈ ਖਿ਼ਤਾਬ

ਗਵਾਂਗਝੂ, 16 ਦਸੰਬਰ

ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ੰਿਸਿੰਧੂ ਨੇ ਫਾਈਨਲ ‘ਚ ਹਾਰਨ ਦੀਆਂ ਪਿਛਲੀਆਂ ਖ਼ਾਮੀਆਂ ਤੇ ਅੜਿੱਕਿਆਂ ਤੋਂ ਮੁਕਤੀ ਪਾਉਂਦਿਆਂ ਸਾਲ ਦੇ ਆਖ਼ਰੀ ਬੈਡਮਿੰਟਨ ਟੂਰਨਾਮੈਂਟ ਵਰਲਡ ਟੂਰ ਫਾਈਨਲਜ਼ ‘ਚ ਖ਼ਿਤਾਬ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਇਹ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ

 
ਸਿੰਧੂ ਨੇ ਫਾਈਨਲ ਮੁਕਾਬਲੇ ‘ਚ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਨਿਜੋਮੀ ਓਕੁਹਾਰਾ ਨੂੰ ਇੱਕ ਘੰਟੇ ਦੋ ਮਿੰਟ ‘ਚ 21-19, 21-17 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸਿੰਧੂ ਦਾ 2018 ‘ਚ ਇਹ ਪਹਿਲਾ ਖ਼ਿਤਾਬ ਹੈ ਅਤੇ ਇਸ ਤਰ੍ਹਾਂ ਉਸਨੇ ਸਾਲ ਦੀ ਸਮਾਪਤੀ ਇਸ ਸਾਲ ਲਗਾਤਾਰ ਖ਼ਿਤਾਬ ਦੇ ਖੁੰਝਣ ਦੇ ਸੋਕੇ ਨੂੰ ਖ਼ਤਮ ਕਰ ਕੇ ਕਰ ਲਈ

 

ਹੰਝੂਆਂ ਨਾਲ ਮਨਾਇਆ ਜਸ਼ਨ

ਵਿਸ਼ਵ ਰੈਂਕਿੰਗ ‘ਚ ਛੇਵੇਂ ਨੰਬਰ ਦੀ ਸਿੰਧੂ ਨੇ ਪੰਜਵੀਂ ਰੈਂਕਿੰਗ ਦੀ ਓਕੁਹਾਰਾ ਵਿਰੁੱੱਧ ਆਪਣਾ ਰਿਕਾਰਡ ਹੁਣ 7-6 ਕਰ ਲਿਆ ਹੈ ਸਿੰਧੂ ਨੇ ਇਸ ਜਿੱਤ ਨਾਲ ਲਗਾਤਾਰ ਕਈ ਫਾਈਨਲ ਹਾਰਨ ਅਤੇ ਚੋਕਰਜ਼ ਦੇ ਠੱਪੇ ਤੋਂ ਮੁਕਤੀ ਪਾ ਲਈ ਹੈ ਸਿੰਧੂ ਨੇ ਆਪਣੇ ਖ਼ਿਤਾਬੀ ਸਫ਼ਰ ਦੌਰਾਨ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾਇਆ ਸੀ

 
ਸਿੰਧੂ ਨੂੰ 2016 ਰਿਓ ਓਲੰਪਿਕ, 2017 ਵਿਸ਼ਵ ਚੈਂਪੀਅਨਸ਼ਿਪ, 2017 ਵਰਲਡ ਟੂਰ ਫਾਈਨਲਜ਼, 2018 ਰਾਸ਼ਟਰਮੰਡਲ ਖੇਡ, 2018 ਵਿਸ਼ਵ ਚੈਂਪੀਅਨਸ਼ਿਪ ਅਤੇ 2018 ਜਕਾਰਤਾ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਹਾਰ ਮਿਲੀ ਸੀ ਅਤੇ ਉਸਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਸੀ ਪਰ ਹੁਣ ਸਿੰਧੂ ਨੇ ਇਤਿਹਾਸ ਰਚ ਕੇ ਸਾਰੇ ਭਾਰਤੀਆਂ ਨੂੰ ਮਾਣਮੱਤੇ ਕਰ ਦਿੱਤਾ ਸਿੰਧੂ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ਓਕੁਹਾਰਾ ਤੋਂ ਹੀ ਹਾਰ ਗਈ ਸੀ ਪਰ ਇਸ ਜਿੱਤ ਨਾਲ ਉਸਨੇ ਪਿਛਲੇ ਸਾਲ ਦੀ ਫਾਈਨਲ ‘ਚ ਮਿਲੀ ਹਾਰ ਦਾ ਹਿਸਾਬ ਵੀ ਚੁਕਤਾ ਕਰ ਦਿੱਤਾ

 
ਖ਼ਿਤਾਬ ਜਿੱਤਣ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆ ਰਹੀ ਸਿੰਧੂ  ਨੇ ਇਸ ਜਿੱਤ ਦਾ ਜਸ਼ਨ ਹੰਝੂਆਂ ਨਾਲ ਮਨਾਇਆ ਉਸ ਨੇ ਉਹ ਕਾਰਨਾਮਾ ਕਰ ਦਿਖਾਇਆ ਜੋ ਹੁਣ ਤੱਕ ਕੋਈ ਭਾਰਤੀ ਨਹੀਂ ਕਰ ਸਕਿਆ ਸੀ

 
23 ਸਾਲਾ ਸਿੰਧੂ ਨੇ ਮੁਕਾਬਲੇ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 11-6 ਦਾ ਵਾਧਾ ਹਾਸਲ ਕਰ ਲਿਆ ਓਕੁਹਾਰਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਸਕੋਰ 15-13 ਕਰ ਦਿੱਤਾ ਕੁਝ ਦੇਰ ਬਾਅਦ ਸਕੋਰ 17-17 ਹੋ ਗਿਆ ਪਰ ਸਿੰਧੂ ਨੇ ਠਰੰਮਾ ਦਿਖਾਉਂਦੇ ਹੋਏ ਅੰਕ ਲਏ ਅਤੇ ਸਕੋਰ 20-19 ਤੋਂ ਬਾਅਦ 21-19 ਨਾਲ ਗੇਮ ਜਿੱਤ ਲਿਆ ਦੂਸਰੀ ਗੇਮ ‘ਚ ਵੀ ਸਿੰਧੂ ਨੇ ਸ਼ੁਰੂ ਤੋਂ ਹੀ ਵਾਧਾ ਬਣਾਇਆ ਅਤੇ ਦੂਸਰੇ ਗੇਮ ‘ਚ ਬ੍ਰੇਕ ਤੱਕ ਸਿੰਧੂ ਨੇ 11-9 ਨਾਲ ਅੱਗੇ ਹੋ ਗਈ ਆਖ਼ਰ 21-17 ਨਾਲ ਦੂਸਰੀ ਗੇਮ ਅਤੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਸਾਇਨਾ ਨੇਹਵਾਲ 2011 ‘ਚ ਵਿਸ਼ਵ ਸੁਪਰ ਸੀਰੀਜ਼ ਫਾਈਨਲਜ਼ ‘ਚ ਉਪ ਜੇਤੂ ਰਹੀ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।