ਪਾਕਿਸਤਾਨ ਪ੍ਰਤੀ ਸਿੱਧੂ ਦੇ ਸੁਰ ਰਹੇ ਠੰਢੇ

Sidhu, Tears, Towards, Pakistan

ਜੱਫੀਆਂ ਪਾਉਣ ਵਾਲਾ ਸਿੱਧੂ ਮੰਗੇ ਪਾਕਿ ਤੋਂ ਜਵਾਬ : ਦਲਬੀਰ ਕੌਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਤੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਬਿਆਨ ਵਿੱਚ ਉਨ੍ਹਾਂ ਪਾਕਿਸਤਾਨ ਪ੍ਰਤੀ ਕੋਈ ਸਖ਼ਤ ਸ਼ਬਦ ਨਹੀਂ ਵਰਤਿਆ ਉਹ ਸਿਰਫ਼ ਅੱਤਵਾਦ ਦੇ ਖਿਲਾਫ਼ ਹੀ ਬੋਲਦੇ ਨਜ਼ਰ ਆਏ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਦੇਸ਼ ਜਾਂ ਧਰਮ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਖੂਨ ਖਰਾਬੇ ਨਾਲ ਇਸ ਦਾ ਹੱਲ ਨਹੀਂ ਨਿਕਲੇਗਾ ਅੱਤਵਾਦ ਦਾ ਸਥਾਈ ਹੱਲ ਲੱਭਣਾ ਹੋਵੇਗਾ ਤੇ ਗੱਲਬਾਤ ਰਾਹੀਂ ਹੀ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ

ਇਸੇ ਤਰ੍ਹਾਂ ਹੀ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦੇ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਉਨ੍ਹਾਂ ਦੇ ਘਰ ਪਹੁੰਚੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਕੌਰ ਨੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਦਲਬੀਰ ਕੌਰ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ

ਇਸ ਮੌਕੇ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਕੇ ਬਾਜਵਾ ਨੂੰ ਜੱਫੀਆਂ ਪਾਉਣ ਵਾਲਾ ਸਿੱਧੂ ਇਸ ਹਮਲੇ ਦਾ ਜਵਾਬ ਹੁਣ ਪਾਕਿ ਸਰਕਾਰ ਤੋਂ ਮੰਗੇ ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ 24 ਘੰਟਿਆਂ ‘ਚ ਪਾਕਿਸਤਾਨ ਤੋਂ ਇਸ ਹਮਲੇ ਦਾ ਬਦਲਾ ਲਿਆ ਜਾਵੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਾਇਰਾਂ ਵਾਲਾ ਕੰਮ ਕੀਤਾ ਹੈ ਜੇਕਰ ਉਹ ਸਾਡੇ ਜਵਾਨਾਂ ਨਾਲ ਸਿੱਧੇ ਮੱਥੇ ਲੜਦਾ ਤਾਂ ਸਾਡਾ ਇਕੱਲਾ-ਇਕੱਲਾ ਜਵਾਨ ਪੰਜਾਹ-ਪੰਜਾਹ ਨੂੰ ਹਰਾ ਸਕਦਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।