ਗੋਇੰਦਵਾਲ ਸਾਹਿਬ ਜੇਲ੍ਹ ਕਾਂਡ ‘ਤੇ ਸਿੱਧੂ ਮੂਸੇਵਾਲਾ ਦੇ ਪਿਓ ਦਾ ਵੱਡਾ ਬਿਆਨ

Sidhu Moosewala

(ਸੱਚ ਕਹੂੰ ਨਿਊਜ਼) ਤਰਨਤਾਰਨ। ਤਰਨਤਾਰਨ ਦੀ ਗੋਇੰਦਵਾਲ ਸਾਹਿਬ ਜੇਲ੍ਹ ‘ਚ ਗੈਂਗਵਾਰ ‘ਤੇ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਓ ਨੇ ਵੱਡਾ ਬਿਆਨ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਕਾਤਲ ਗੋਇੰਦਵਾਲ ਸਾਹਿਬ ਜੇਲ੍ਹ ’ਚ ਬੰਦ ਹਨ ਤੇ ਗੈਂਗਵਾਰ ਦੀ ਵਾਪਰੀ ਘਟਨਾ ’ਤੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਬਲਕੌਰ ਸਿੰਘ ਨੇ ਸਰਕਾਰ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਨ੍ਹਾਂ ਤੋਂ ਪੰਜਾਬ ਨਹੀਂ ਸੰਭਲ ਰਿਹਾ ਤਾਂ ਹੱਥ ਖਡ਼ੇ ਕਰ ਦੇਣੇ ਚਾਹੀਦੇ ਹਨ। ਸਰਕਾਰ ਦੀ ਇਸ ਤੋਂ ਵੱਡੀ ਨਾਕਾਮੀ ਕੀ ਹੋ ਸਕਦੀ ਹੈ? ਜੇਕਰ ਆਪ ਸਰਕਾਰ ਦੇ ਹੱਥਾਂ ’ਚ ਕੁਝ ਨਹੀਂ ਹੈ, ਤਾਂ ਹੱਥ ਖੜ੍ਹੇ ਕਰ ਦੇਣੇ ਚਾਹੀਦੇ ਹਨ। ਰਾਜਪਾਲ ਸ਼ਾਸਨ ਆਪਣੇ ਆਪ ਲਾਗੂ ਹੋ ਜਾਵੇਗਾ ਜਾਂ ਕੁਝ ਹੋਰ ਹੋਵੇਗਾ। ਰਾਜ ਚਲਾਉਣ ਲਈ ਕੋਈ ਨਾ ਕੋਈ ਹੱਲ ਤਾਂ ਜਰੂਰ ਹੋਵੇਗਾ।

Gangster Lawrence Bishnoi

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਇੰਦਵਾਲ ਸਾਹਿਬ ਜੇਲ੍ਹ ਦੀ ਵੀਡੀਓ ਦੇਖੀ ਹੈ। ਬਦਮਾਸ਼ਾਂ ਦੀ ਹਿੰਮਤ ਵੇਖੋ, ਵੀਡੀਓ ‘ਚ ਇਹ ਕਤਲ ਦਿਨ-ਦਿਹਾੜੇ ਹੋਇਆ ਹੈ। ਇਸ ਤੋਂ ਬਾਅਦ ਬਦਮਾਸ਼ ਗਾਲ੍ਹਾਂ ਕੱਢ ਰਹੇ ਹਨ ਅਤੇ ਜੇਲ੍ਹ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਨ। ਉਹ ਸਰਕਾਰ ਅਤੇ ਕਾਨੂੰਨ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।