ਕਾਂਗਰਸ ਨੂੰ ਝਟਕਾ: ਸੁਨੀਲ ਜਾਖੜ ਭਾਜਪਾ ‘ਚ ਸ਼ਾਮਲ

jakar

ਮੋਦੀ ਦੀ ਕੀਤੀ ਤਾਰੀਫ, ਜਾਖੜ ਨੇ ਕਿਹਾ, ਕਾਂਗਰਸ ਸਿਧਾਂਤਾਂ ਤੋਂ ਦੂਰ ਹੋਈ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਜਾਖੜ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਕਿਹਾ ਕੌਮੀ ਸੋਚ ਤੇ ਵਿਚਾਰਧਾਰਾ ਦੇ ਲੋਕਾਂ ਦਾ ਭਾਜਪਾ ’ਚ ਸਵਾਗਤ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਉਨ੍ਹਾਂ ਨੂੰ ਦਿੱਲੀ ’ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿਵਾਈ ਜਾਖੜ ਨੇ ਅਨੁਸ਼ਾਸਨਹੀਨਤਾ ਦਾ ਨੋਟਿਸ ਮਿਲਣ ਤੋਂ ਬਾਅਦ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ ਇਸ ਤੋਂ ਪਹਿਲਾਂ ਗੁਜਰਾਤ ਤੋਂ ਕਾਂਗਰਸ ਆਗੂ ਹਾਰਦਿਕ ਪਟੇਲ ਵੀ ਕਾਂਗਰਸ ਛੱਡ ਚੁੱਕੇ ਹਨ। ਜਾਖੜ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਕਾਂਗਰਸ ’ਚ ਸੀ ਇਸ ਸਮੇਂ ਉਨ੍ਹਾਂ ਦਾ ਤੀਜੀ ਪੀੜ੍ਹੀ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਵਿਧਾਇਕ ਬਣ ਚੁੱਕਾ ਹੈ

50 ਸਾਲਾਂ ਤੋਂ ਕਾਂਗਰਸ ਨਾਲ ਹਨ

ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਜਾਖੜ ਨੇ ਕਿਹਾ ਕਿ 1972 ਤੋਂ 2022 ਤੱਕ ਹਰ ਚੰਗੇ-ਮਾੜੇ ਸਮੇਂ ’ਚ ਸਾਡਾ ਪਰਿਵਾਰ 50 ਸਾਲ ਕਾਂਗਰਸ ਨਾਲ ਰਿਹਾ ਜਾਖੜ ਨੇ ਕਿਹਾ ਕਿ ’ ਮੈਂ ਕਦੇ ਵੀ ਨਿੱਜੀ ਲਾਭ ਲਈ ਰਾਜਨੀਤੀ ਨਹੀਂ ਕੀਤੀ ਮੈਂ ਕਦੇ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਸੁਨੀਲ ਜਾਖੜ ਦਾ ਪਰਿਵਾਰ ਨਾਲੋਂ ਟੁੱਟ ਗਿਆ ਤਾਂ ਕੁਝ ਮੁੱਢਲੀਆਂ ਗੱਲਾਂ ਸਨ ਮੈਂ ਇਹ ਕਦਮ ਪੰਜਾਬ ਦੀ ਰਾਸ਼ਟਰਵਾਦ, ਏਕਤਾ ਅਤੇ ਭਾਈਚਾਰਕ ਸਾਂਝ ਲਈ ਚੁੱਕਿਆ।

ਕਾਂਗਰਸ ਪਾਰਟੀ ਸਿਧਾਂਤਾਂ ਤੋਂ ਹੱਟੀ

ਉਨ੍ਹਾਂ ਕਿਹਾ ਕਿ ਪੰਜਾਬ ਦੰਗਿਆਂ ਦੇ ਸਮੇਂ ਵੀ ਹਿੰਦੂ-ਭਾਈਚਾਰ ਕਦੇ ਵੀ ਨਹੀਂ ਟੁੱਟਿਆ ਮੇਰੀ ਜਿੰਦਗੀ ਦਾ ਇਹ ਹੀ ਮੂਲ ਮੰਤਰ ਸੀ ਜਾਖੜ ਨੇ ਕਿਹਾ ਕਿ ਮੈਨੂੰ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਨੂੰ ਇਸ ਗੱਲ ਲਈ ਕਟਹਿਰੇ ’ਚ ਖੜਾ ਕੀਤਾ ਗਿਆ ਕਿ ਮੈਂ ਪੰਜਾਬ ਨੂੰ ਜਾਤੀ, ਧਰਮ ਅਤੇ ਪਰਸੈਂਟੇਜ ਦੇ ਅਧਾਰ ’ਤੇ ਨਾ ਵੰਡਣ ਦੀ ਗੱਲ ਕਹੀ ਜਾਖੜ ਨੇ ਕਿਹਾ ਕਿ ਮੈਂ ਰਿਸ਼ਤਿਆਂ ਨੂੰ ਅਸੂਲਾਂ ਦੀ ਤਰ੍ਹਾਂ ਨਿਭਾਇਆ ਹੈ ਜਦੋਂ ਪਾਰਟੀ ਅਪਣੇ ਸਿਧਾਂਤ ਤੋਂ ਹੀ ਹਟ ਜਾਵੇ ਤਾਂ ਇਸ ਵਾਰੇ ਸੋਚਣਾ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ