ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ

ਨਵੀਂ ਦਿੱਲੀ, 10 ਸਤੰਬਰ

 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕੋਚ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਪੇਮੈਂਟ ਦੀ ਜਾਣਕਾਰੀ ਰਿਲੀਜ਼ ਕੀਤੀ ਹੈ ਖਿਡਾਰੀਆਂ ਦੀ ਕੇਂਦਰੀ ਕਰਾਰ ਦੀ ਰਿਟੇਨਰ ਫੀਸ ਮਿਲੀ ਜਦੋਂਕਿ ਟੈਸਟ ਖਿਡਾਰੀਆਂ ਨੂੰ ਵੀ ਆਈਸੀਸੀ ਵੱਲੋਂ ਟੈਸਟ ਰੈਂਕਿੰਗ ਦੀ ਇਨਾਮੀ ਰਾਸ਼ੀ ਦਾ ਹਿੱਸਾ ਦਿੱਤਾ ਗਿਆ
ਭਾਵੇਂ ਇੰਗਲੈਂਡ ਦੌਰੇ ‘ਤੇ ਰਵੀ ਸ਼ਾਸਤਰੀ ਦੀ ਭੂਮਿਕਾ ਅਤੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਉੱਠ ਰਹੇ ਹਨ ਪਰ ਬੀਸੀਸੀਆਈ ਨੇ ਉਹਨਾਂ ਨੂੰ ਅਡਵਾਂਸ ਪੇਮੈਂਟ ਕਰ ਦਿੱਤੀ ਹੈ ਸ਼ਾਸਤਰੀ ਨੂੰ 18 ਜੁਲਾਈ ਤੋਂ 17 ਅਕਤੂਬਰ ਦੀ ਕੋਚਿੰਗ ਲਈ ਅਡਵਾਂਸ 2.5 ਕਰੋੜ ਰੁਪਏ ਮਿਲੇ ਹਨ ਸ਼ਾਸਤਰੀ ਨੂੰ 2016 ਤੋਂ ਭਾਰਤੀ ਟੀਮ ਦੇ ਕੋਚ ‘ਤੇ ਰੱਖਿਆ ਗਿਆ ਹੈ ਅਤੇ ਉਹਨਾਂ ਦਾ ਕਾਂਟਰੇਕਟ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ 2019 ਵਿਸ਼ਵ ਕੱਪ ਤੋਂ ਬਾਅਦ ਖ਼ਤਮ ਹੋਣਾ ਹੈ, ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ ਹਨ ਅਤੇ ਉਹਨਾਂ ਨੂੰ ਸਾਲਾਨਾ 8 ਕਰੋੜ ਰੁਪਏ ਮਿਲਦੇ ਹਨ

 

ਖਿਡਾਰੀਆਂ ਦੀ ਤਣਖ਼ਾਹ

ਬੀਸੀਸੀਆਈ ਨੇ ਰਵੀ ਸ਼ਾਸਤਰੀ ਦੇ ਨਾਲ ਨਾਲ ਭਾਰਤੀ ਟੀਮ ਦੇ ਖਿਡਾਰੀਆਂ ਦੀ ਪੇਮੇਂਟ ਵੀ ਰਿਲੀਜ਼ ਕੀਤੀ ਹੈ ਵਿਰਾਟ ਕੋਹਲੀ ਨੂੰ ਦੱਖਣੀ ਅਫ਼ਰੀਕਾ ‘ਚ ਇੱਕ ਰੋਜ਼ਾ ਅਤੇ ਟੈਸਟ ਲੜੀ ਅਤੇ ਆਈਸੀਸੀ ਦੀ ਇਨਾਮੀ ਰਾਸ਼ੀ ਦਾ ਮਿਲਾ ਕੇ 1.25 ਕਰੋੜ ਮਿਲਿਆ ਹੈ ਭਾਰਤੀ ਟੀਮ ਦੇ ਇੱਕ ਰੋਜ਼ਾ ਅਤੇ ਟੀ20 ਉਪ ਕਪਤਾਨ ਰੋਹਿਤ ਸ਼ਰਮਾ ਨੂੰ ਅਫ਼ਰੀਕਾ ਦੌਰੇ ਅਤੇ ਨਿਦਾਹਾਸ ਟਰਾਫ਼ੀ ਦਾ ਮਿਲਾ ਕੇ 1.12 ਕਰੋੜ ਮਿਲਿਆ ਹੈ  ਜਦੋਂਕਿ ਹਾਰਦਿਕ ਪਾਂਡਿਆ ਨੂੰ ਅਕਤੂਬਰ 2017 ਤੋਂ ਮਾਰਚ 2018 ਦਰਮਿਆਨ 90 ਫੀਸਦੀ ਟੈਕਸ ਫ੍ਰੀ ਰਿਟੇਨਰ ਫੀਸ ਦੇ ਤੌਰ ‘ਤੇ 1.11 ਕਰੋੜ ਰੁਪਏ ਮਿਲੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।