ਮਈ ਮਹੀਨੇ ਦੇ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ

(ਸੱਚ ਕਹੂੰ ਨਿਊਜ਼) ਬਰਨਾਵਾ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਜਿੰਮੇਵਾਰ ਸੇਵਾਦਾਰਾਂ ਵੱਲੋਂ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਤਿਆਰੀਆਂ  ਮੁਕੰਮਲ ਕਰ ਲਈਆਂ ਹਨ। (MSG Bhandara) ਡੇਰਾ ਸੱਚਾ ਸੌਦਾ ਦੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ 7 ਮਈ ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ’ਚ ਵਿਸ਼ਾਲ ਨਾਮ ਚਰਚਾ ਕਰਕੇ ਮਈ ਮਹੀਨੇ ਦਾ ਪਵਿੱਤਰ ਭੰਡਾਰਾ ਮਨਾਏਗੀ। ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1:00 ਵਜੇ ਤੱਕ ਰਹੇਗਾ।  ਇਸ ਦੇ ਨਾਲ ਹੀ ਟ੍ਰੈਫ਼ਿਕ, ਪਾਣੀ, ਲੰਗਰ, ਸਮੇਤ ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰਾਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : 13 ਸਾਲ ਦੀ ਉਮਰ ’ਚ ਵਿੱਛੜੇ ਪੁੱਤ ਨੂੰ 9 ਵਰ੍ਹਿਆਂ ਪਿੱਛੋਂ ਜਵਾਨ ਹੋਇਆ ਵੇਖ ਪਿਓ ਦੇ ਵਹਿ ਤੁਰੇ ਹੰਝੂ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ‘ਸਥਾਪਨਾ ਦਿਵਸ’ ਅਤੇ 16ਵੇਂ ‘ਜਾਮ-ਏ-ਇੰਸਾਂ ਗੁਰੂ ਕਾ ਦਿਵਸ’ ਦੇ ਪਵਿੱਤਰ ਮੌਕੇ 29 ਅਪਰੈਲ 2023 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15ਵੀਂ ਚਿੱਠੀ ’ਚ ਮਈ ਮਹੀਨੇ ’ਚ ਪਵਿੱਤਰ ਭੰਡਾਰੇ ਬਾਰੇ ਬਚਨ ਕੀਤੇ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਨ 1948 ’ਚ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਦਰਬਾਰ ’ਚ ਪਹਿਲਾਂ ਸਤਿਸੰਗ ਮਈ ਮਹੀਨੇ ’ਚ ਫਰਮਾਇਆ ਸੀ, ਇਸ ਲਈ ਮਈ ਮਹੀਨੇ ’ਚ ਵੀ ਸਾਧ-ਸੰਗਤ ‘ਸਤਿਸੰਗ ਭੰਡਾਰਾ’ ਮਨਾਇਆ ਕਰੇਗੀ (MSG Bhandara)