ਤ੍ਰਿਪਤ ਰਾਜਿੰਦਰ ਬਾਜਵਾ ਖਿਲਾਫ਼ ਨਿੱਤਰੇ ਸੇਖੜੀ

Tript Bajwa

Tript Bajwa ਖਿਲਾਫ਼ ਨਿੱਤਰੇ ਸੇਖੜੀ

ਬਟਾਲਾ, (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਅੰਦਰ ਬਗਾਵਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੇ ਹੀ ਜ਼ਿਲ੍ਹੇ ਤੋਂ ਬਾਗਵਤੀ ਸੁਰ ਉੱਠ ਰਹੇ ਸਨ, ਜਿਸ ਤੋਂ ਬਾਅਦ ਹੁਣ ਬਟਾਲਾ ਤੋਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਜਿਸ ਦੇ ਚੱਲਦੇ ਉਨ੍ਹਾਂ ਨੇ ਬਟਾਲਾ ਦੇ ਵਿਕਾਸ ਕਾਰਜਾਂ ‘ਚ ਮੰਤਰੀ ਦੇ ਦਖ਼ਲ ਦੇਣ ਕਾਰਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ (Tript Bajwa) ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ Tript Bajwa

ਉਨ੍ਹਾਂ ਨੇ ਆਪਣੀ ਸਰਕਾਰੀ ਦੇ ਖਿਲਾਫ਼ ਬੋਲਦਿਆਂ ਕਿਹਾ ਕਿ ਇਹ ਇੱਕ ਤਾਲੀਬਾਨੀ ਸੋਚ (ਧੱਕਾ ਸੋਚ) ਜੋ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਖਿਲਾਫ਼ ਕੰਮ ਕਰ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਬੇਇਰਿੰਗ ਕਾਲਜ ਦੀ ਜ਼ਮੀਨ ਦੇ ਨਾਲ ਉਹ ਧੱਕਾ ਨਹੀਂ ਹੋਣ ਦੇਣਗੇ ਉਨ੍ਹਾਂ ਨੇ ਕਿਹਾ ਕਿ ਜੋ ਨਜਾਇਜ਼ ਕਬਜ਼ੇ ਛੁਡਵਾਉਣੇ ਹਨ ਤਾਂ ਪਹਿਲਾਂ ਅਫ਼ਸਰਾਂ, ਲੀਡਰਾਂ ਦੇ ਛੁਡਵਾਓ ਇਹ ਕਾਲਜ 100 ਸਾਲ ਤੋਂ ਪੁਰਾਣਾ ਕਾਲਜ ਹੈ ਅਤੇ ਉਹ ਵੀ ਇੱਥੇ ਹੀ ਪੜ੍ਹਦੇ ਹਨ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਿਹੜੇ ਅਫ਼ਸਰ ਇਸ ਦੀ ਜ਼ਮੀਨ ਨਾਲ ਧੱਕਾ ਕਰਨ ਆਏ ਹਨ, ਉਹ ਕਿਸੇ ਸਹਿ ‘ਤੇ ਆਏ ਹਨ, ਕਿਉਂਕਿ ਇਸ ਦੇ ਪਿੱਛੇ ਕਿਸੇ ਨਾ ਕਿਸੇ ਦੀ ਤਾਲੀਬਾਨੀ ਸੋਚ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ