ਸਿਮਰਨ ਲਈ ਸਮਾਂ ਨਿਸ਼ਚਿਤ ਕਰੋ : Saint Dr MSG

Sach Kahoon Punjabi Desk Picture
Published On

Saint Dr MSG : ਸਿਮਰਨ ਲਈ ਸਮਾਂ ਨਿਸ਼ਚਿਤ ਕਰੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਜੋ ਇਨਸਾਨ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ, ਉਸ ਦੀ ਯਾਦ ’ਚ ਤੜਫ਼ਦਾ ਹੈ, ਮਾਲਕ ਉਸ ਦੇ ਦਿਲੋ-ਦਿਮਾਗ ’ਚ ਵੱਸ ਜਾਂਦਾ ਹੈ ਉਹ ਮਾਲਕ ਤੋਂ ਇਹੀ ਮੰਗਦਾ ਹੈ ਕਿ ਉਸ ਨੂੰ ਹਮੇਸ਼ਾ ਮਾਲਕ ਦਾ ਦੀਦਾਰ ਹੁੰਦਾ ਰਹੇ, ਉਹ ਹਮੇਸ਼ਾ ਮਾਲਕ ਦੇ ਪਿਆਰ ’ਚ ਗੁਆਚਿਆ ਰਹੇ ਤੇ ਦੁਨੀਆਂ ਤੋਂ ਬੇਗ਼ਾਨਾ ਹੋ ਜਾਵੇ ਉਹ ਇਹੀ ਦੁਆ ਕਰਦਾ ਹੈ ਕਿ ਹੇ ਅੱਲ੍ਹਾ! ਅਜਿਹਾ ਰਹਿਮੋ-ਕਰਮ ਕਰ ਕਿ ਤੇਰੀ ਯਾਦ ਤੋਂ ਸਿਵਾਏ ਹੋਰ ਕੁਝ ਯਾਦ ਹੀ ਨਾ ਰਹੇ ਈਰਖ਼ਾ, ਨਫ਼ਰਤ, ਦੂਈ-ਦਵੈਤ ਲਈ ਕੋਈ ਥਾਂ ਨਾ ਬਚੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸਵੇਰੇ-ਸ਼ਾਮ ਸਿਮਰਨ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ ਤੇ ਬਾਅਦ ’ਚ ਆਪਣੇ ਗੁਜ਼ਰੇ ਹੋਏ ਸਮੇਂ ਬਾਰੇ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਸ ਨੇ ਬੀਤੇ ਸਮੇਂ ’ਚ ਕਿੰਨੇ ਗਲਤ ਤੇ ਕਿੰਨੇ ਸਹੀ ਕਰਮ ਕੀਤੇ ਹਨ ਜੋ ਗਲਤ ਕੀਤਾ ਹੈ, ਉਸ ਨੂੰ ਆਉਣ ਵਾਲੇ ਸਮੇਂ ਲਈ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਚੰਗੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ ਸਿਮਰਨ ਦੁਆਰਾ ਹੀ ਇਨਸਾਨ ਆਪਣੀਆਂ ਬੁਰਾਈਆਂ ਨੂੰ ਛੱਡ ਸਕਦਾ ਹੈ ਸਿਮਰਨ ਕਰਕੇ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਦੇਵੇ ਤੇ ਚੰਗੀਆਂ ਆਦਤਾਂ ਨੂੰ ਦਿ੍ਰੜ੍ਹਤਾ ਨਾਲ ਅਪਣਾਏ ਤਾਂ ਮਾਲਕ ਆਪਣੀ ਦਇਆ-ਮਿਹਰ ਉਸ ਇਨਸਾਨ ’ਤੇ ਜ਼ਰੂਰ ਕਰਦਾ ਹੈ।

ਇਹ ਵੀ ਪੜ੍ਹੋ: Saint Dr MSG: ਨੇਕ ਕਰਮ ਕਰੋ, ਮਾਲਕ ਦੀ ਮਿਹਰ ਦੇ ਕਾਬਲ ਬਣਦੇ ਜਾਓ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਜੇਕਰ ਦੂਜਿਆਂ ਨੂੰ ਵੇਖ-ਵੇਖ ਕੇ ਸੜਦਾ-ਭੁੱਜਦਾ ਰਹਿੰਦਾ ਹੈ ਤਾਂ ਉਹ ਆਪਣੀ ਭਗਤੀ, ਪਿਆਰ, ਮੁਹੱਬਤ ਤੇ ਆਪਣੀ ਸੇਵਾ ਦਾ ਫ਼ਲ ਖ਼ਤਮ ਕਰ ਲੈਂਦਾ ਹੈ ਫਿਰ ਤਕਲੀਫ਼ਾਂ, ਗ਼ਮ, ਚਿੰਤਾ, ਪਰੇਸ਼ਾਨੀਆਂ ਖੜ੍ਹੀਆਂ ਹੋ ਜਾਂਦੀਆਂ ਹਨ ਇਸ ਲਈ ਦੂਜਿਆਂ ਦੀਆਂ ਬੁਰਾਈਆਂ, ਉਨ੍ਹਾਂ ਦੇ ਗੁਨਾਹ ਨਹੀਂ ਵੇਖਣੇ ਚਾਹੀਦੇ, ਸਗੋਂ ਆਪਣੀਆਂ ਬੁਰਾਈਆਂ, ਗੁਨਾਹਾਂ ਨੂੰ ਵੇਖੋ ਤੇ ਸਿਮਰਨ ਨਾਲ ਉਨ੍ਹਾਂ ਨੂੰ ਖ਼ਤਮ ਕਰਕੇ ਖੁਦ ਨੂੰ ਪਾਕ-ਸਾਫ਼ ਬਣਾਓ ਜਿੱਥੇ ਵੀ ਕੋਈ ਨਿੰਦਿਆ, ਚੁਗਲੀ ਹੋਵੇ, ਉੱਥੋਂ ਕੰਨ ਹਟਾ ਲੈਣਾ ਚਾਹੀਦਾ ਹੈ ਭਾਵ ਉਸ ਦੇ ਕੋਲ ਨਹੀਂ ਜਾਣਾ ਚਾਹੀਦਾ ਕਿਉਕਿ ਨਿੰਦਿਆ, ਚੁਗਲੀ ਤੁਹਾਡੀ ਕੀਤੀ ਹੋਈ ਸਾਰੀ ਭਗਤੀ ਨੂੰ ਤਬਾਹ ਕਰ ਦਿੰਦੀ ਹੈ ਉਹ ਅਜਿਹੀਆਂ-ਅਜਿਹੀਆਂ ਗੱਲਾਂ ਸੁਣਾਉਦੇ ਹਨ ਕਿ ਇਨਸਾਨ ਦਾ ਜ਼ਮੀਰ ਵੀ ਕੰਬ ਜਾਂਦਾ ਹੈ ਤੇ ਅਜਿਹਾ ਇਸ ਲਈ ਹੁੰਦਾ ਹੈ ਕਿਉਕਿ ਇਨਸਾਨ ਮਨ ਦਾ ਗੁਲਾਮ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts