ਸੀਮਾ ਰਾਣੀ ਇੰਸਾਂ ਬਣੀ ਬਲਾਕ ਸੈਦੇ ਕੇ ਮੋਹਨ ਦੀ ਪਹਿਲੀ ਸਰੀਰਦਾਨੀ

Body Donation Sachkahoon

ਭਰ ਜਵਾਨੀ ’ਚ ਮਾਨਵਤਾ ਦੇ ਲੇਖੇ ਲਾਈ ਆਪਣੀ ਜਿੰਦੜੀ

ਇਲਾਕੇ ਲਈ ਪ੍ਰੇਰਣਾਸਰੋਤ ਹੈ ਸੱਚਖੰਡ ਵਾਸੀ ਸੀਮਾ ਰਾਣੀ ਇੰਸਾਂ: ਸਰਪੰਚ ਰਸੀਲਾ ਰਾਣੀ

(ਵਿਜੈ ਹਾਂਡਾ) ਗੁਰੂਹਰਸਹਾਏ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੈਦੇ ਕੇ ਮੋਹਨ ਦੇ ਪਿੰਡ ਪਿੰਡੀ ਦੀ ਸੱਚਖੰਡ ਵਾਸੀ ਭੈਣ ਸੀਮਾ ਰਾਣੀ (37) ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਭੈਣ ਸੀਮਾ ਰਾਣੀ ਇੰਸਾਂ ਬਲਾਕ ਸੈਦੇ ਕੇ ਮੋਹਨ ਦੀ ਪਹਿਲੀ ਸਰੀਰਦਾਨੀ ਬਣ ਗਈ ਹੈ।

ਜਾਣਕਾਰੀ ਅਨੁਸਾਰ ਸੱਚਖੰਡ ਵਾਸੀ ਸੀਮਾ ਰਾਣੀ ਇੰਸਾਂ ਪਤਨੀ 15 ਮੈਂਬਰ ਲਖਵਿੰਦਰ ਕੁਮਾਰ ਇੰਸਾਂ ਤੇ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ 25 ਮੈਂਬਰ ਦੁਨੀ ਚੰਦ ਇੰਸਾਂ ਦੀ ਨੂੰਹ ਨੇ ਆਪਣੀ ਜਿੰਦੜੀ ਨੂੰ ਮਾਨਵਤਾ ਦੇ ਲੇਖੇ ਲਾਉਣ ਲਈ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 135 ਕਾਰਜਾਂ ਦੀ ਲੜੀ ਦੀ ਕੜੀ ਤਹਿਤ ਜਿਉਂਦੇ ਜੀ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਜਿਸ ਤਹਿਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਦਿਲੀ ਇੱਛਾ ਅਨੁਸਾਰ ਮਰਨ ਉਪਰੰਤ ਉਸਦਾ ਸਰੀਰ ਸ਼ਹੀਦ ਹਸਨ ਖਾਨ ਮੇਵਾਤ ਸਰਕਾਰੀ ਮੈਡੀਕਲ ਕਾਲਜ ਨਲਹਾਰ ਨਹੁ ਮੇਵਾਤ ਹਰਿਆਣਾ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਜਿੱਥੇ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਇਸ ਸਰੀਰ ਉੱਪਰ ਖੋਜ ਕੀਤੀ ਜਾਵੇਗੀ। ਫੁੱਲਾਂ ਨਾਲ ਸਜੀ ਹੋਈ ਐਬੂਲੈਂਸ ਰਾਹੀਂ ਭੈਣ ਸੀਮਾ ਰਾਣੀ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਤੇ ਵੀਰਾਂ ਤੇ ਰਿਸ਼ਤੇਦਾਰਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਉਥੇ ਹੀ ਪਰਿਵਾਰਿਕ ਮੈਂਬਰਾਂ ਤੇ ਪਿੰਡ ਪਿੰਡੀ ਦੀ ਸਮੁੱਚੀ ਪੰਚਾਇਤ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ ਤੇ ਬਾਅਦ ਵਿੱਚ ਨਾਮ ਚਰਚਾ ਘਰ ਸੈਦੇ ਕੇ ਮੋਹਨ ਤੋਂ ਸੱਚਖੰਡ ਵਾਸੀ ਸੀਮਾ ਰਾਣੀ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਪਿੰਡ ਪਿੰਡੀ ਦੀ ਮਹਿਲਾ ਸਰਪੰਚ ਰਸੀਲਾ ਰਾਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਕਿਉਂਕਿ ਸੱਚਖੰਡ ਵਾਸੀ ਸੀਮਾ ਰਾਣੀ ਇੰਸਾਂ ਅੱਜ ਮਰ ਕੇ ਵੀ ਅਮਰ ਹੋ ਗਈ ਹੈ ਜਿੱਥੇ ਮੈਡੀਕਲ ਦੇ ਵਿਦਿਆਰਥੀਆਂ ਉਸ ਦੀ ਮ੍ਰਿਤਕ ਦੇਹ ’ਤੇ ਖੋਜ ਕਰਕੇ ਡਾਕਟਰ ਬਣਨਗੇ ਉੱਥੇ ਹੀ ਇਲਾਕੇ ਲਈ ਇੱਕ ਪ੍ਰੇਰਣਾ ਸਰੋਤ ਹੈ ਜਿਸ ਤੋਂ ਹੋਰ ਲੋਕ ਵੀ ਸਿੱਖਿਆ ਲੈਣਗੇ ।ਇਸ ਮੌਕੇ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰਾਂ ਤੋਂ ਇਲਾਵਾ ਧਾਰਮਿਕ, ਰਾਜਨੀਤਕ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ