ਦੇਖੋ ਊਠ ਕਿਸ ਕਰਵਟ ਬੈਠਦਾ ਹੈ

ਦੇਖੋ ਊਠ ਕਿਸ ਕਰਵਟ ਬੈਠਦਾ ਹੈ

ਇੱਕ ਸ਼ਬਜੀ ਵੇਚਣ ਵਾਲਾ ਤੇ ਘੁਮਿਆਰ ਚੰਗੇ ਦੋਸਤ ਸਨ ਬਾਜ਼ਾਰ ਜਾਣ ਲਈ ਉਨ੍ਹਾਂ ਨੇ ਇੱਕ ਊਠ ਕਿਰਾਏ ’ਤੇ ਲਿਆ ਬੋਰੀ ਦੇ ਇੱਕ ਪਾਸੇ ਘੁਮਿਆਰ ਨੇ ਮਿੱਟੀ ਦੇ ਭਾਂਡੇ ਤੇ ਦੂਜੇ ਪਾਸੇ ਸਬਜ਼ੀ ਵਾਲੇ ਨੇ ਸਬਜ਼ੀ ਰੱਖੀ ਰਸਤੇ ’ਚ ਊਠ ਨੂੰ ਸਬਜ਼ੀ ਦੀ ਖੁਸ਼ਬੂ ਇੰਨੀ ਭਾ ਰਹੀ ਸੀ ਕਿ ਉਹ ਵਾਰ-ਵਾਰ ਸਬਜ਼ੀ ’ਚ ਮੂੰਹ ਮਾਰਨ ਲੱਗਾ ਘੁਮਿਆਰ ਤੋਂ ਰਿਹਾ ਨਾ ਗਿਆ, ਉਸਨੇ ਕਿਹਾ, ‘‘ਯਾਰ ਮੇਰਾ ਧੰਦਾ ਹੀ ਚੰਗਾ ਹੈ, ਜਾਨਵਰ ਕਿੰਨਾ ਵੀ ਭੁੱਖਾ ਹੋਵੇ ਮਿੱਟੀ ਦੇ ਭਾਂਡਿਆਂ ਨੂੰ ਮੂੰਹ ਨਹੀਂ ਮਾਰਦਾ ਤੂੰ ਇਹ ਕਿਹੋ-ਜਿਹਾ ਧੰਦਾ ਅਪਣਾਇਆ ਹੈ

ਜਿਸ ਦੀ ਸੰਭਾਲ ਕਰਨਾ ਵੀ ਸੌਖਾ ਨਹੀਂ’’ ਸਬਜ਼ੀ ਵਾਲੇ ਨੇ ਜਵਾਬ ਦਿੱਤਾ, ‘‘ਸਾਰੇ ਇੱਕੋ-ਜਿਹਾ ਕੰਮ ਨਹੀਂ ਕਰ ਸਕਦੇ, ਹਰ ਕੰਮ ਦੀ ਆਪਣੀ ਅਹਿਮੀਅਤ ਹੁੰਦੀ ਹੈ ਤੈਨੂੰ ਆਪਣੀ ਵਡਿਆਈ ਕਰਨਾ ਸੋਭਾ ਨਹੀਂ ਦਿੰਦਾ ਦੇਖ ਊਠ ਕਿਸ ਕਰਵਟ ਬੈਠਦਾ ਹੈ ਫੇਰ ਬਾਅਦ ’ਚ ਸੋਚ-ਸਮਝ ਕੇ ਆਪਣੀ ਰਾਏ ਦੇਈਂ’’ ਉੱਠ ਨੂੰ ਬਿਠਾਇਆ ਗਿਆ ਤਾਂ ਉੁਹ ਮਿੱਟੀ ਦੇ ਭਾਂਡਿਆਂ ਵੱਲ ਨੂੰ ਲੇਟ ਗਿਆ ਸਾਰੇ ਭਾਂਡੇ ਚੂਰ-ਚੂਰ ਹੋ ਗਏ ਘੁਮਿਆਰ ਸਿਰ ਫੜ੍ਹ ਕੇ ਬੈਠ ਗਿਆ ਦੂਜੇ ਪਾਸੇ ਸਾਗ ਤੇ ਸਬਜ਼ੀ ਦਾ ਕੁਝ ਵੀ ਨਹੀਂ ਵਿਗੜਿਆ ਸਬਜ਼ੀ ਵਾਲੇ ਨੇ ਪੁੱਛਿਆ, ‘‘ਹੁਣ ਦੱਸ ਕਿਸ ਦਾ ਕੰਮ ਚੰਗਾ ਹੈ?’’ ਘੁਮਿਆਰ ਨਿਰਉੱਤਰ ਹੋ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ