ਦੂਜੇ ਪੜਾਅ ਦੀਆਂ 66 ਵੀ ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ 23 ਸਤੰਬਰ ਤੋਂ

ਦੂਜੇ ਪੜਾਅ ਦੀਆਂ 66 ਵੀ ਜ਼ਿਲ੍ਹਾ ਸਕੂਲ ਖੇਡਾਂ ਬਠਿੰਡਾ 23 ਸਤੰਬਰ ਤੋਂ

ਬਠਿੰਡਾ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਗਰਮ ਰੁੱਤ ਦੀਆਂ ਸਕੂਲੀ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਦੂਜੇ ਪੜਾਅ ਦੀਆਂ ਜ਼ਿਲ੍ਹਾ ਸਕੂਲ ਖੇਡਾਂ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ (ਖੇਡਾਂ) ਅਤੇ ਜ਼ਿਲ੍ਹਾ ਸਕੱਤਰ ਨਾਜ਼ਰ ਸਿੰਘ ਨੇ ਦੱਸਿਆ ਕਿ ਇਹ ਦੂਜੇ ਪੜਾਅ ਦੀਆਂ 23 ਖੇਡਾਂ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਮੌੜ ਤੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸੰਤ ਫ਼ਤਿਹ ਸਿੰਘ ਕਾਨਵੇਂਟ ਸਕੂਲ ਮੌੜ ਵਿਖੇ ਕਰਨਗੇ। ਡੀ.ਐਮ ਖੇਡਾਂ ਗੁਰਚਰਨ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਇਹ ਖੇਡਾਂ ਸਾਰੇ ਬਠਿੰਡੇ ਜਿਲ੍ਹੇ ਦੇ ਵੱਖ-ਵੱਖ ਖੇਡ ਗਰਾਊਡਾ ਵਿੱਚ ਹੋ ਰਹੀਆਂ ਹਨ।

ਇਹ ਖੇਡਾਂ ਬਹੁਮੰਤਵੀ ਸਟੇਡੀਅਮ ਬਠਿੰਡਾ, ਰਾਜਿੰਦਰਾ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਚੋ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ, ਸੈਂਟ ਜੇਵੀਅਰ ਸਕੂਲ, ਖਾਲਸਾ ਸਕੂਲ, ਤਲਵੰਡੀ ਸਾਬੋ, ਪਰਾਈਮ ਅਕੈਡਮੀ, ਖਾਲਸਾ ਸਕੂਲ, ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੱਸੀ ਪੋ ਵਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਹਿਰਾਂ ਧੂਰਕੋਟ, ਖੇਡ ਸਟੇਡੀਅਮ ਭਾਈਰੂਪਾ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ, ਦਿੱਲੀ ਪਬਲਿਕ ਸਕੂਲ ਬਠਿੰਡਾ, ਸਪੋਰਟਸ ਸਕੂਲ ਗੁੱਦਾ, ਗੁਰੂ ਨਾਨਕ ਦੇਵ ਸਕੂਲ, ਸੰਤ ਫ਼ਤਿਹ ਕਾਨਵੇਂਟ ਸਕੂਲ ਮੌੜ ਵਿਖੇ ਹੋ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ