ਝੋਨੇ ਦੇ ਸੀਜ਼ਨ ਦੌਰਾਨ ਵਾਤਾਵਰਨ ਦੂਸ਼ਿਤ ਹੋਣ ਕਾਰਨ ਮੌਸਮੀ ਬਿਮਾਰੀਆਂ ’ਚ ਹੋ ਸਕਦੈ ਵਾਧਾ

Paddy Season
ਝੋਨੇ ਦੇ ਸੀਜ਼ਨ ਦੌਰਾਨ ਵਾਤਾਵਰਨ ਦੂਸ਼ਿਤ ਹੋਣ ਕਾਰਨ ਮੌਸਮੀ ਬਿਮਾਰੀਆਂ ’ਚ ਹੋ ਸਕਦੈ ਵਾਧਾ

 ਧੂੜ ਭਰੇ ਮਾਹੌਲ ’ਚ ਲੋਕ ਆਪਣੇ ਆਪ ਦਾ ਬਚਾਅ ਰੱਖਣ : ਡਾਕਟਰ

(ਨੈਨਸੀ ਇੰਸਾਂ) ਲਹਿਰਾਗਾਗਾ। ਮੰਡੀਆ ’ਚ ਝੋਨੇ ਦੀ ਫਸਲ ਆਉਣ ਨਾਲ ਵਾਤਾਵਰਨ ’ਚ ਧੂੜ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝੋਨੇ ਦੇ ਸੀਜ਼ਨ ’ਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਬਦਲਦੇ ਮੌਸਮ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਝੋਨੇ ਦੇ ਸੀਜ਼ਨ ’ਚ ਧੂੜ ਮਿੱਟੀ ਉੱਡਣ ਕਾਰਨ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ। ਜਿਆਦਾਤਰ ਸ਼ਾਹ ਦੇ ਮਰੀਜ਼ਾਂ ਨੂੰ, ਦਮਾ, ਗਲਾ ਖਰਾਬ, ਸਾਹ ਲੈਣ ’ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਇਸ ਸੀਜਨ ’ਚ ਬਿਮਾਰੀਆਂ ਤੋਂ ਬਚਾਅ ਲਈ ਖਾਸ ਧਿਆਨ ਦੇਣ ਦੀ ਲੋੜ ਹੈ। (Paddy Season)

ਇਹ ਵੀ ਪੜ੍ਹੋ : ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ

ਲੋੜ ਮੁਤਾਬਿਕ ਹੀ ਘਰ ਤੋਂ ਬਾਹਰ ਜਾਓ ਨਹੀਂ ਤਾਂ ਆਪਣੇ ਘਰ ਹੀ ਰਹੋ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਮਾਸਕ ਜ਼ਰੂਰ ਲਾ ਕੇ ਜਾਓ। ਇਸ ਵਿੱਚ ਜਿਆਦਾਤਰ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈ ਉਹ ਇਸ ਗੱਲ ਦਾ ਖਾਸ ਧਿਆਨ ਰੱਖਣ। ਇਸ ਧੂੜ ਨਾਲ ਲੋਕਾਂ ਨੂੰ ਗਲਾ ਖਰਾਬ, ਖਾਂਸੀ, ਜੁਕਾਮ ਆਦਿ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਬਚਾਅ ਲਈ ਸਾਨੂੰ ਮਾਸਕ ਲਗਾਉਣ ਦੀ ਬਹੁਤ ਜ਼ਰੂਰਤ ਹੈ, ਤਾਂ ਹੀ ਬਚਿਆ ਜਾ ਸਕਦਾ ਹੈ। ਬੱਚਿਆਂ ਦਾ ਵੀ ਇਸ ਸੀਜ਼ਨ ਵਿੱਚ ਖਾਸ ਧਿਆਨ ਰੱਖਣ ਦੀ ਜਰੂਰਤ ਹੈ। ਬੱਚਿਆਂ ਨੂੰ ਇਸ ਸੀਜ਼ਨ ’ਚ ਘਰ ਵਿੱਚ ਹੀ ਜਿਆਦਾ ਟਾਈਮ ਰੱਖਿਆ ਜਾਵੇ। ਜੇਕਰ ਬਾਹਰ ਜਾਂਦੇ ਹਨ ਤਾਂ ਮਾਸਕ ਜ਼ਰੂਰ ਲਾਇਆ ਜਾਵੇ। (Paddy Season)

ਪਰਾਲੀ ਦੇ ਧੂੰਏਂ ਕਾਰਨ ਹੁੰਦਾ ਸੜਕੀ ਹਾਦਸਿਆਂ ’ਚ ਵਾਧਾ: ਕਾਮਰੇਡ ਸਤਵੰਤ ਸਿੰਘ

ਕਾਮਰੇਡ ਸਤਵੰਤ ਸਿੰਘ ਮੈਂਬਰ ਸਟੇਟ ਕੌਂਸਲ ਸੀਪੀਆਈ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਉੱਠਦੇ ਧੂੰਏਂ ਕਾਰਨ ਸੜਕੀ ਹਾਦਸਿਆਂ ’ਚ ਵੀ ਵਾਧਾ ਹੁੰਦਾ ਹੈ ਤੇ ਆਵਾਜਾਈ ’ਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਧੂੰਏ ਕਾਰਨ ਵਾਹਨ ਚਾਲਕਾਂ ਨੂੰ ਦੇਖਣ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਹਾਦਸਿਆ ’ਚ ਵਾਧਾ ਹੁੰਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ।

Paddy Season ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਰਾਲੀ ਨੂੰ ਖੇਤ ’ਚ ਹੀ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ ਤੋਂ ਛੁਟਕਾਰਾ ਮਿਲ ਸਕੇ। ਕਿਸਾਨ ਮੇਲਾ ਸਿੰਘ ਨੇ ਕਿਹਾ ਕਿ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ, ਉਹ ਆਪਣੀ ਪਰਾਲੀ ਵੇਚਦਾ ਹੈ, ਜਿਸ ਦੇ ਸਦਕਾ ਜਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਹੋਇਆ ਹੈ, ਉੱਥੇ ਹੀ ਝਾੜ ਵੀ ਵਧੀਆ ਮਿਲਿਆ ਹੈ ਇਸ ਦੇ ਨਾਲ ਹੀ ਉਹ ਹੋਰਨਾਂ ਕਿਸਾਨਾਂ ਨੂੰ ਵੀ ਜਾਗਰੂਕ ਕਰ ਰਿਹਾ ਹੈ ਕਿ ਕਿਵੇਂ ਅਸੀਂ ਪਰਾਲੀ ਨਾ ਸਾੜ ਕੇ ਮਸ਼ੀਨਾਂ ਨਾਲ ਇਸ ਦਾ ਪ੍ਰਬੰਧ ਕਰ ਸਕਦੇ ਹਾਂ ਤੇ ਇਸ ਨੂੰ ਅੱਗ ਲਾਉਣ ’ਤੇ ਪੈਦਾ ਹੋਣ ਧੂੰਏਂ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ।