ਰਿਲੀਜ਼ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ‘ਚ ਹੋਵੇਗੀ ‘ਮਣੀਕਰਨੀਕਾ’ ਦੀ ਸਕਰੀਨਿੰਗ

Manikarnika, Rashtrapati Bhawan, Release

ਅੱਜ ਹੋਵੇਗੀ ਸਪੈਸ਼ਲ ਸਕੀਰੀਨਿੰਗ

ਮੁੰਬਈ (ਏਜੰਸੀ)। ਕੰਗਨਾ ਰਣੌਤ ਦੀ ਫਿਲਮ ‘ਮਣੀਕਰਨੀਕਾ : ਦਿ ਕੁਈਨ ਆਫ ਝਾਂਸੀ’ 25 ਜਨਵਰੀ ਨੂੰ ਰਿ‍ਲੀਜ਼ ਲਈ ਤਿਆਰ ਹੈ ਪਰ ਫਿਲਮ ਨੂੰ ਥੀ‍ਏਟਰ ‘ਚ ਰਿ‍ਲੀਜ਼ ਕੀਤੇ ਜਾਣ ਤੋਂ ਪਹਿਲਾਂ ਅੱਜ 18 ਜਨਵਰੀ ਨੂੰ ਇਸ ਦੀ ਸਪੈਸ਼ਲ ਸਕ੍ਰੀਨਿੰਗ ਰਾਸ਼ਟਰਪਤੀ‍ ਭਵਨ ‘ਚ ਰੱਖੀ ਗਈ ਹੈ। ਇਹ ਸਕ੍ਰੀਨਿੰਗ ਰਾਸ਼ਟਰਪਤੀ‍ ਰਾਮਨਾਥ ਕੋਵਿੰਦ ਲਈ ਰੱਖੀ ਗਈ ਹੈ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਕੰਗਨਾ ਰਣੌਤ ਨੇ ਕਿਹਾ, ”ਰਾਣੀ ਲਕਸ਼ਮੀਬਾਈ ਸਾਡੀ ਨੈਸ਼ਨਲ ਹੀਰੋ ਹਨ। ਇਹ ਕਹਾਣੀ ਝਾਂਸੀ ਦੀ ਰਾਣੀ ਦੇ ਕਰਤੱਵਾਂ ਦੀ ਹੈ। (Manikarnika)

ਸਾਡੇ ਸਾਰਿਆਂ ਲਈ ਇਹ ਬਹੁਤ ਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਫਿਲਮ ਨੂੰ ਦੇਖਣਗੇ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰਾਸ਼ਟਰਪਤੀ ਭਵਨ ‘ਚ ਰੱਖੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਪੁਨੀਤ ਗੋਇੰਕਾ ਨੇ ਕਿਹਾ,”ਇਹ ਸਾਡੇ ਲਈ ਸਨਮਾਨ ਦੀ ਗੱਲ ਹੈ। ਥੀਏਟਰ ‘ਚ ਰਿਲੀਜ਼ ਚੋਂ ਪਹਿਲਾਂ ਰਾਸ਼ਟਰਪਤੀ‍ ਰਾਮਨਾਥ ਕੋਵਿੰਦ ਫਿਲਮ ਨੂੰ ਦੇਖਣਗੇ, ਇਹ ਪੂਰੀ ਫਿਲਮ ਦੀ ਟੀਮ ਲਈ ਸਨਮਾਨ ਵਾਲੀ ਗੱਲ ਹੈ।” ਫਿਲਮ ‘ਮਣੀਕਰਨੀਕਾ: ਦਿ ਕੁਈਨ ਆਫ ਝਾਂਸੀ’ ‘ਚ ਰਾਣੀ ਲਕਸ਼ਮੀਬਾਈ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਹਿੱਸਿਆਂ ਨੂੰ ਦਿਖਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ