ਠੰਢ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

School Time

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੈ ਰਹੀ ਕੜਾਕੇ ਦੀ ਠੰਢ ਕਾਰਨ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹ ਸਕਦੇ ਅਤੇ ਸ਼ਾਮ ਨੂੰ 3 ਵਜੇ ਜਾਂ ਉਸ ਤੋਂ ਪਹਿਲਾਂ ਬੰਦ ਕਰਨਗੇ ਹੋਣਗੇ। ਹੁਣ ਤੱਕ ਸਰਕਾਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਦਾ ਸੀ। ਸਕੂਲਾਂ ਦਾ ਸਮਾਂ ਬਦਲਣ ਦਾ ਮੈਸੇਜ Whatsapp ਰਾਹੀਂ ਆਇਆ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਇਸ ਲਈ ਲਿਆ ਹੈ, ਕਿਉਂਕਿ ਚੰਡੀਗੜ੍ਹ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਪ੍ਰਸ਼ਾਸਨ ਵੱਲੋਂ ਇਹ ਫੈਸਲਾ 8 ਜਨਵਰੀ ਤੋਂ ਲਾਗੂ ਹੋ ਕੇ 13 ਜਨਵਰੀ ਤੱਕ ਰਹੇਗਾ। ਕਿਉਂਕਿ ਮੌਸਮ ਵਿਭਾਗ ਵੱਲੋਂ ਤਾਪਮਾਨ ਕਈ ਦਿਨਾਂ ਤੱਕ ਇਸ ਤਰ੍ਹਾਂ ਹੀ ਰਹਿਣ ਦੀ ਆਸ਼ੰਕਾ ਦੱਸੀ ਹੈ। (School Time)

ਚੰਡੀਗੜ੍ਹ ‘ਚ 112 ਸਰਕਾਰੀ ਸਕੂਲ | School Time

ਦੱਸ ਦੇਈਏ ਕਿ ਚੰਡੀਗੜ੍ਹ ‘ਚ ਇਸ ਸਮੇਂ 112 ਸਰਕਾਰੀ ਸਕੂਲ ਚੱਲ ਰਹੇ ਹਨ। ਇਸ ਤੋਂ ਇਲਾਵਾ 83 ਪ੍ਰਾਈਵੇਟ ਸਕੂਲ ਹਨ। ਚੰਡੀਗੜ੍ਹ ‘ਚ ਕੇਂਦਰੀ ਸਰਕਾਰ ਵੱਲੋਂ ਕੇਂਦਰੀ ਸਕੂਲ, ਨਵੋਦਿਆ ਸਕੂਲ ਸਮਿਤੀ ਅਤੇ ਏਅਰਫੋਰਸ ਸਕੂਲ ਵੀ ਹਨ। (School Time)

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਮਚਾਈ ਤਬਾਹੀ, 300 ਲੋਕਾਂ ਦੀ ਮੌਤ, ਇਸ ਦੇਸ਼ ਦਾ ਬੁਰਾ ਹਾਲ