Health Tips | ਕਿਤੇ ਤੁਹਾਡਾ ਬੱਚਾ ਵੀ ਨਾ ਕਰ ਲਵੇ ਇਹ ਗਲਤੀ, ਜਾਨ+ਲੇਵਾ ਨਾ ਹੋ ਜਾਵੇ ਇਹ ਕੰਮ

Health tips

ਹੈਲਥ ਡੈਸਕ (ਸੱਚ ਕਹੂੰ)। ਅਸੀਂ ਆਪਣੇ ਜ਼ਿੰਦਗੀ ਦੇ ਰੋਜ਼ਾਨਾ ਦੇ ਰੁਝੇਵਿਆਂ ਵਿੱਚ ਭੁੱਲ ਜਾਂਦੇ ਹਾਂ ਕਿ ਕੁਝ ਗੱਲਾਂ ਖ਼ਤਰਨਾਕ ਹੋ ਸਕਦੀਆਂ ਹਨ। ਕੰਮਾਂ ਧੰਦਿਆਂ ਦੇ ਰੁਝੇਵਿਆਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਮਾੜੇ ਦੀ ਜਾਣਕਾਰੀ ਦੇਣ ਵਿੱਚ ਅਸਮਰੱਥ ਹੋ ਰਹੇ ਹਾਂ। ਕੋਈ ਸਮਾਂ ਸੀ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸੰਸਾਰ ਵਿੱਚ ਰਹਿਣ ਦੀ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਸਨ। ਹੁਣ ਪੜ੍ਹੇ ਲਿਖੇ ਮਾਪੇ ਨੌਕਰੀਪੇਸ਼ਾ ਹੋਣ ਕਰੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ ਜਿਸ ਕਰਕੇ ਬੱਚੇ ਜਾਣਕਾਰੀ ਦੀ ਘਾਟ ਕਾਰਨ ਆਪਣਾ ਨੁਕਸਾਨ ਕਰ ਬੈਠਦੇ ਹਨ। ਅਸੀਂ ਪਹਿਲਾਂ ਵੀ ਕਈ ਵਾਰ ਪੋਸਟ ਕਰਕੇ ਦੱਸ ਚੁੱਕੇ ਹਾਂ ਕਿ ਜਲਨਸ਼ੀਲ ਪਦਾਰਥਾਂ ਨੂੰ ਰਸੋਈ ਵਿੱਚ ਨਹੀਂ ਰੱਖਣਾ ਚਾਹੀਦਾ। ਜਿਵੇਂ ਸੈਂਟ, ਪਰਫਿਊਮ, ਕਾਲਾ ਹਿੱਟ (Black Hit), ਸੈਨੇਟਾਈਜ਼ਰ, DEO ਆਦਿ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦਿਆਂ ਕੁਝ ਖਾਸ ਗੱਲਾਂ ਹਨ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। (Health tips)

ਅੱਜ ਦੇ ਇਸ ਲੇਖ ਵਿੱਚ ਦੱਸਾਂਗੇ ਕਿ ਕਿਵੇਂ ਇਕ ਖਾਣ ਵਾਸਤੇ ਬਣਾਇਆ ਗਿਆ ਚਿਪਸ ਦਾ ਪੈਕੇਟ ਵਿਅਕਤੀ ਨੂੰ ਹਸਪਤਾਲ ਲੈ ਗਿਆ। ਪੈਕਡ ਅਤੇ ਪ੍ਰੋਸੈਸਡ ਭੋਜਨ ਕਿਸੇ ਵੀ ਤਰ੍ਹਾਂ ਨਹੀਂ ਖਾਣਾ ਚਾਹੀਦਾ। ਪਰ ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗਲਤੀ ਨਾ ਕਰੋ। ਜਦੋਂ ਵੀ ਅਸੀਂ ਜਾਂ ਤੁਸੀਂ ਬਜ਼ਾਰ ਤੋਂ ਕੁਰਕੁਰੇ-ਚਿਪਸ ਖਰੀਦਦੇ ਹਾਂ, ਅਸੀਂ ਜ਼ਿਆਦਾਤਰ ਚਾਕੂ, ਕੈਂਚੀ ਜਾਂ ਦੰਦਾਂ ਨਾਲ ਪੈਕੇਟ ਖੋਲ੍ਹਦੇ ਹਾਂ। ਪਰ ਇੱਕ ਵਿਅਕਤੀ ਨੇ ਇਸ ਨੂੰ ਲਾਈਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਭਿਆਨਕ ਨਿੱਕਲਿਆ। ਇਸ ਦੌਰਾਨ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਉਸ ਦੀ ਜਾਨ ਜੋਖਮ ਵਿੱਚ ਪੈ ਗਈ। ਅੱਗ ਨਾਲ ਵਿਅਕਤੀ ਦਾ 75 ਫੀਸਦੀ ਸਰੀਰ ਸੜ ਗਿਆ। ਆਓ ਜਾਣਦੇ ਹਾਂ ਇਹ ਕਿਵੇਂ ਹੋਇਆ? (Health tips)

Also Read : ਠੰਢ ਦੇ ਮੱਦੇਨਜ਼ਰ ਬੱਚਿਆਂ ਲਈ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਐਲਾਨ

ਰਿਪੋਰਟ ਮੁਤਾਬਕ ਮਾਮਲਾ ਜਾਰਜੀਆ ਦੇ ਡਾਲਟਨ ਸ਼ਹਿਰ ਦਾ ਹੈ। ਗੰਭੀਰ ਰੂਪ ਨਾਲ ਝੁਲਸੇ ਇਸ ਵਿਅਕਤੀ ਨੂੰ ਚਟਾਨੂਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਹ ਰਵਾਇਤੀ ਤਰੀਕੇ ਨਾਲ ਪੈਕੇਟ ਨੂੰ ਨਹੀਂ ਖੋਲ੍ਹ ਪਾਇਆ। ਇਸੇ ਲਈ ਉਕਤ ਵਿਅਕਤੀ ਨੇ ਲਾਈਟਰ ਦੀ ਵਰਤੋਂ ਕੀਤੀ। ਲਾਇਟਰ ਬਾਲਦਿਆਂ ਹੀ ਅੱਗ ਪੈਕੇਟ ਨੂੰ ਪੈ ਗਈ ਤੇ ਵੱਡਾ ਧਮਾਕਾ ਹੋਇਆ। ਉਥੇ ਮੌਜ਼ੂਦ ਮਜ਼ਦੂਰਾਂ ਨੇ ਅੱਗ ਬੁਝਾਉਣ ਲਈ ਹੋਜ਼ਪਾਈਪ ਨਾਲ ਸਪ੍ਰੇਅ ਕੀਤਾ, ਇਸ ਨਾਲ ਛਾਲੇ ਹੋਰ ਡੂੰਘੇ ਹੋ ਗਏ।

Also Read : ਭਾਰੀ ਮੀਂਹ ਨੇ ਮਚਾਈ ਤਬਾਹੀ, 300 ਲੋਕਾਂ ਦੀ ਮੌਤ, ਇਸ ਦੇਸ਼ ਦਾ ਬੁਰਾ ਹਾਲ

ਅਮਰੀਕਾ ਵਿੱਚ, ਚਿਪਸ ਨੂੰ ਕਰਿਸਪਸ ਕਿਹਾ ਜਾਂਦਾ ਹੈ। ਇਸ ਵਿੱਚ ਕੁਝ ਅਜਿਹੇ ਪਦਾਰਥ ਹੁੰਦੇ ਹਨ ਜਿਸ ਕਾਰਨ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੋ ਜਾਂਦਾ ਹੈ। ਸਟਾਰਚ ਅਤੇ ਤੇਲ ਦੇ ਮਿਸ਼ਰਣ ਕਾਰਨ ਜੇ ਇਨ੍ਹਾਂ ਚਿਪਸ ਨੂੰ ਅੱਗ ਲਗਾਈ ਜਾਵੇ ਤਾਂ ਇਹ ਬੰਬ ਵਾਂਗ ਫਟ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਗਲਤੀ ਨਾਲ ਵੀ ਚਿਪਸ ਦੇ ਪੈਕੇਟ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕੈਨੇਡਾ ਵਿੱਚ ਮਈ 2016 ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਦੋ ਨੌਜਵਾਨਾਂ ਨੇ ਸੁਪਰ ਮਾਰਕੀਟ ਵਿੱਚ ਦਾਖਲ ਹੋ ਕੇ ਆਲੂ ਦੇ ਚਿਪਸ ਦੇ ਬੈਗ ਨੂੰ ਅੱਗ ਲਾ ਦਿੱਤੀ। ਕੁਝ ਹੀ ਸਕਿੰਟਾਂ ’ਚ ਅੱਗ ਇੰਨੀ ਫੈਲ ਗਈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਸ ਲਈ ਚਿਪਸ ਤੇ ਕੁਰਕੁਰੇ ਤਾਂ ਸਾਡੇ ਬੱਚੇ ਆਮ ਹੀ ਖਾਂਦੇ ਹਨ। ਪਰ ਇਹ ਜਾਨਲੇਵਾ ਹੋ ਸਕਦੇ ਹਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਬੱਚਿਆਂ ਨੂੰ ਇਹ ਗੱਲ ਜ਼ਰੂਰ ਸਮਝਾ ਕੇ ਰੱਖੋ ਕਿ ਇਨ੍ਹਾਂ ਪੈਕੇਟ ਨੂੰ ਰਸੋਈ ਘਰ ਵਿੱਚ ਨਾ ਲੈ ਕੇ ਜਾਓ ਤੇ ਅੱਗ ਤੋਂ ਦੂਰ ਰੱਖੋ। ਬੰਦ ਪੈਕੇਟ ਨੂੰ ਗੈਸ ਸਿੰਲੰਡਰ ਦੇ ਬਲਦੇ ਚੁੱਲ੍ਹੇ ਤੋਂ ਵੀ ਦੂਰ ਹੀ ਰੱਖਣਾ ਚਾਹੀਦਾ ਹੈ। ਆਪਣੇ ਬੱਚਿਆਂ ਦੀ ਦੇਖਭਾਲ ਦੇ ਨਾਲ ਨਾਲ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੰਚ ਹੁੰਦੇ ਖਤਰਿਆਂ ਤੋਂ ਜਾਣੂੰ ਕਰਵਾਉਣ ਦਾ ਨਾ ਭੁੱਲੋ।