IPL Schedule 2025: ਆਈਐੱਲ ਦੇ 18ਵੇਂ ਸੀਜ਼ਨ ਦਾ ਸ਼ਡਿਊਲ ਜਾਰੀ, ਪਹਿਲੇ ਮੁਕਾਬਲੇ ’ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Sach Kahoon Punjabi Desk Picture
Published On

22 ਮਾਰਚ ਨੂੰ ਕੇਕੇਆਰ ਤੇ ਆਰਸੀਬੀ ਹੋਣਗੇ ਆਹਮੋ-ਸਾਹਮਣੇ | IPL Schedule 2025

IPL Schedule 2025: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦਾ ਸ਼ਡਿਊਲ ਜਾਰੀ ਕੀਤਾ। ਪਹਿਲਾ ਮੈਚ ਈਡਨ ਗਾਰਡਨ ਵਿਖੇ ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ 18ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 25 ਮਈ ਨੂੰ ਈਡਨ ਗਾਰਡਨ ਵਿਖੇ ਖੇਡਿਆ ਜਾਵੇਗਾ। IPL Schedule 2025

ਇਹ ਖਬਰ ਵੀ ਪੜ੍ਹੋ : New Highway News: ਪੰਜਾਬ-ਹਰਿਆਣਾ ਦੇ ਲੋਕਾਂ ਲਈ ਖੁਸ਼ਖਬਰੀ, ਬਣਨ ਜਾ ਰਹੇ ਹਨ ਇਹ 3 ਨਵੇਂ ਹਾਈਵੇਅ, ਵਧਣਗੇ ਜਮੀਨਾਂ ਦੇ …

23 ਮਾਰਚ ਨੂੰ ਆਈਪੀਐਲ ਦਾ ਐਲ ਕਲਾਸੀਕੋ ਭਾਵ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਮੈਚ ਖੇਡਿਆ ਜਾਵੇਗਾ। 65 ਦਿਨਾਂ ’ਚ 13 ਥਾਵਾਂ ’ਤੇ 10 ਟੀਮਾਂ ਵਿਚਕਾਰ ਕੁੱਲ 74 ਮੈਚ ਖੇਡੇ ਜਾਣਗੇ। ਇਨ੍ਹਾਂ ’ਚ ਨਾਕਆਊਟ ਰਾਊਂਡ ਵੀ ਸ਼ਾਮਲ ਹਨ। ਇਸ ਸਮੇਂ ਦੌਰਾਨ, 22 ਮਾਰਚ ਤੋਂ 18 ਮਈ ਤੱਕ 70 ਲੀਗ ਦੌਰ ਦੇ ਮੈਚ ਖੇਡੇ ਜਾਣਗੇ। ਇਸ ਦੇ ਨਾਲ ਹੀ, ਫਾਈਨਲ ਸਮੇਤ ਸਾਰੇ ਪਲੇਆਫ ਮੈਚ 20 ਤੋਂ 25 ਮਈ ਤੱਕ ਖੇਡੇ ਜਾਣਗੇ। IPL Schedule 2025

ਹੇਠਾਂ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਕੇ ਵੇਖੋ IPL 2025 ਦਾ ਪੂਰਾ ਸ਼ਡਿਊਲ

https://twitter.com/IPL/status/1891108307756015779

ਕੁੱਲ 12 ਡਬਲ ਹੈਡਰ ਖੇਡੇ ਜਾਣਗੇ | IPL Schedule 2025

22 ਮਾਰਚ ਨੂੰ ਬੰਗਲੁਰੂ ਤੇ ਕੋਲਕਾਤਾ ਵਿਚਕਾਰ ਮੈਚ ਤੋਂ ਬਾਅਦ, ਡਬਲ ਹੈਡਰ ਮੈਚ ਐਤਵਾਰ, 23 ਮਾਰਚ ਨੂੰ ਖੇਡਿਆ ਜਾਵੇਗਾ। ਐਤਵਾਰ ਨੂੰ, ਪਹਿਲੇ ਡਬਲ ਹੈਡਰ ਦੇ ਪਹਿਲੇ ਮੈਚ ’ਚ, ਸਨਰਾਈਜ਼ਰਜ਼ ਹੈਦਰਾਬਾਦ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗਾ, ਜਦੋਂ ਕਿ ਦੂਜੇ ਮੈਚ ’ਚ ਮੁੰਬਈ ਦੀ ਟੀਮ ਚੇਨਈ ਦਾ ਸਾਹਮਣਾ ਕਰੇਗੀ। ਆਈਪੀਐਲ 2025 ’ਚ ਕੁੱਲ 12 ਡਬਲ ਹੈਡਰ ਹਨ। ਡਬਲ ਹੈਡਰ ਵਾਲੇ ਦਿਨਾਂ ’ਚ, ਪਹਿਲਾ ਮੈਚ ਦੁਪਹਿਰ 3:30 ਵਜੇ ਤੇ ਦੂਜਾ ਮੈਚ ਸ਼ਾਮ 7:30 ਵਜੇ ਖੇਡਿਆ ਜਾਵੇਗਾ।

ਤਿੰਨਾਂ ਟੀਮਾਂ ਦੇ ਦੋ-ਦੋ ਘਰੇਲੂ ਮੈਦਾਨ | IPL Schedule 2025

ਆਈਪੀਐਲ ਦੀਆਂ ਦਸ ਟੀਮਾਂ ’ਚੋਂ ਤਿੰਨ ਦੋ-ਦੋ ਘਰੇਲੂ ਮੈਦਾਨਾਂ ’ਤੇ ਮੈਚ ਖੇਡਣਗੀਆਂ। ਦਿੱਲੀ ਆਪਣੇ ਘਰੇਲੂ ਮੈਚ ਵਿਸ਼ਾਖਾਪਟਨਮ ਤੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇਗੀ। ਰਾਜਸਥਾਨ ਆਪਣੇ ਦੋ ਘਰੇਲੂ ਮੈਚ ਗੁਹਾਟੀ ’ਚ ਖੇਡੇਗਾ, ਜਿੱਥੇ ਉਹ ਕੇਕੇਆਰ ਤੇ ਸੀਐਸਕੇ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਇਲਾਵਾ, ਬਾਕੀ ਘਰੇਲੂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ’ਚ ਖੇਡੇ ਜਾਣਗੇ। ਪੰਜਾਬ ਆਪਣੇ ਚਾਰ ਘਰੇਲੂ ਮੈਚ ਚੰਡੀਗੜ੍ਹ ਦੇ ਨਵੇਂ ਪੀਸੀਏ ਸਟੇਡੀਅਮ ’ਚ ਖੇਡੇਗਾ, ਜਦੋਂ ਕਿ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਲਖਨਊ, ਦਿੱਲੀ ਤੇ ਮੁੰਬਈ ਵਿਰੁੱਧ ਤਿੰਨ ਘਰੇਲੂ ਮੈਚ ਖੇਡੇ ਜਾਣਗੇ।

ਕੋਲਕਾਤਾ ਤੇ ਹੈਦਰਾਬਾਦ ਦੇ ਸਟੇਡੀਅਮਾਂ ’ਚ ਹੋਣਗੇ ਪਲੇਆਫ ਦੇ ਮੁਕਾਬਲੇ

ਲੀਗ ਪੜਾਅ ਪੂਰਾ ਹੋਣ ਤੋਂ ਬਾਅਦ, ਪਲੇਆਫ ਮੈਚ ਹੈਦਰਾਬਾਦ ਤੇ ਕੋਲਕਾਤਾ ਦੇ ਸਟੇਡੀਅਮਾਂ ’ਚ ਖੇਡੇ ਜਾਣਗੇ। ਹੈਦਰਾਬਾਦ 20 ਮਈ, 2025 ਤੇ 21 ਮਈ ਨੂੰ ਕੁਆਲੀਫਾਇਰ 1 ਤੇ ਐਲੀਮੀਨੇਟਰ ਦੀ ਮੇਜ਼ਬਾਨੀ ਕਰੇਗਾ। ਕੋਲਕਾਤਾ ਫਿਰ 23 ਮਈ, 2025 ਨੂੰ ਕੁਆਲੀਫਾਇਰ 2 ਤੇ 25 ਮਈ ਨੂੰ ਫਾਈਨਲ ਦੀ ਮੇਜ਼ਬਾਨੀ ਕਰੇਗਾ।

About The Author

Related Posts