ਸਾਤਵਿਕ ਅਤੇ ਚਿਰਾਗ ਨੂੰ ਖੇਡ ਰਤਨ, ਮੁਹੰਮਦ ਸ਼ਮੀ ਨੂੰ ਮਿਲੇਗਾ ਅਰਜੁਨ ਪੁਰਸਕਾਰ

Khel Ratna Award

9 ਜਨਵਰੀ ਨੂੰ ਵਿਸ਼ੇਸ਼ ਸਮਾਰੋਹ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਣਗੇ ਐਵਾਰਡ

(ਏਜੰਸੀ) ਨਵੀਂ ਦਿੱਲੀ। ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਾਤਵਿਕ ਸਾਇਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਨੂੰ ਸਾਲ 2023 ਲਈ ਮੇਜਰ ਧਿਆਨ ਚੰਦ ਖੇਡ ਰਤਨ ਪੁਰਸ਼ਕਾਰ ਦਿੱਤਾ ਜਾਵੇਗਾ ਜਦੋਂਕਿ ਵਨਡੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟ ਮੁਹੰਮਦ ਸ਼ਮੀ ਅਤੇ ਪੈਰਾ ਏਸੀਆ ਖੇਡਾਂ ਦੀ ਚੈਪੀਅਨ ਤੀਰਅੰਦਾਜ ਸ਼ੀਤਲ ਦੇਵੀ ਸਮੇਤ ਖਿਡਾਰੀਆਂ ਨੂੰ ਅਰਜ਼ੁਨ ਪੁਰਸਕਾਰ ਮਿਲੇਗਾ। ਇਹ ਪੁਰਸਕਾਰ ਰਾਸ਼ਟਰਪਤੀ ਭਵਨ ’ਚ 9 ਜਨਵਰੀ ਨੂੰ ਵਿਸ਼ੇਸ਼ ਸਮਾਰੋਹ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਦਾਨ ਕਰਨਗੇ। (Khel Ratna Award)

ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਏਐੱਸ ਖਾਨਵਿਲਕਰ ਦੀ ਅਗਵਾਈ ਵਾਲੀ ਕਮੇਟੀ ਨੇ ਜਿਨ੍ਹਾਂ ਨਾਂਵਾਂ ਦੀ ਤਜਵੀਜ਼ ਕੀਤੀ ਸੀ ਉਸ ਦੇ ਅਧਾਰ ’ਤੇ ਭਾਰਤ ਦੀ ਨੰਬਰ ਇੱਕ ਬੈਡਮਿੰਟਨ ਪੁਰਸ਼ ਡਬਲ ਟੀਮ ਚਿਰਾਗ ਅਤੇ ਸਾਤਵਿਕ ਨੂੰ ਸਰਵੋਤਮ ਸਨਮਾਨ ਖੇਡ ਰਤਨ ਦੇਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ 26 ਖਿਡਾਰੀਆਂ ਨੂੰ ਅਰਜ਼ੁਨ ਅਵਾਰਡ ਦਿੱਤਾ ਜਾਵੇਗਾ ਜਿਸ ’ਚ ਵਨਡੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 33 ਸਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸ਼ਾਮਲ ਹੈ (Khel Ratna Award)

ਖੇਡ ਮੰਤਰਾਲੇ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਅਤੇ ਅਰਜ਼ੁਨ ਅਵਾਰਡ ਦਾ ਫੈਸਲਾ ਕਰਨ ਲਈ 12 ਮੈਂਬਰ ਕਮੇਟੀ ਗਠਤ ਕੀਤੀ ਸੀ ਇਨ੍ਹਾਂ ’ਚ ਪ੍ਰਧਾਨ ਸੇਵਾਮੁਕਤ ਜਸਟਿਸ ਏਐੱਮ ਖਾਨਵਿਲਕਰ ਤੋਂ ਹਿਲਾਵਾ ਹਾਕੀ ਖਿਡਾਰੀ ਧਨਰਾਜ ਪਿੱਲੇ, ਸਾਬਕਾ ਟੇਬਲ ਟੈਨਿਸ ਖਿਡਾਰੀ ਕਮਲੇਸ਼ ਮਹਿਤਾ, ਸਾਬਕਾ ਮੁੱਕੇਬਾਜ ਅਖਿਲ ਕੁਮਾਰ, ਮਹਿਲਾ ਨਿਸ਼ਾਨੇਬਾਜ ਅਤੇ ਵਰਤਮਾਨ ਰਾਸ਼ਟਰੀ ਕੋਚ ਸ਼ੁਮਾ ਸ਼ਿਰੂਰ, ਸਾਬਕਾ ਕ੍ਰਿਕਟਰ ਅੰਜੁਮ ਚੋਪੜਾ, ਬੈਡਮੈਂਟਨ ਖਿਡਾਰੀ ਤੁਪਤੀ ਅਤੇ ਪਾਵਰਲਿਫਟਰ ਫਰਮਾਨ ਪਾਸ਼ਾ ਵੀ ਕਮੇਟੀ ’ਚ ਸ਼ਾਮਲ ਸਨ।