ਜਲਾਲਾਬਾਦ ’ਚ ਸਾਧ-ਸੰਗਤ ਦਾ ਠਾਠਾਂ ਮਾਰਦਾ ਇਕੱਠ, ਪੰਡਾਲ ਪਏ ਛੋਟੇ

Saint Dr MSG

ਸੰਸਾਰ ’ਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ : ਪੂਜਨੀਕ ਗੁਰੂ ਜੀ

  • ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਨਾਮ-ਸ਼ਬਦ 
  • ਸਾਧ-ਸੰਗਤ ਦੇ ਪਿਆਰ ਅੱਗੇ ਤਰੇ ਤਰਾਏ ਰਹਿਗੇ ਸਾਰੇ ਪ੍ਰਬੰਧ

(ਰਜਨੀਸ਼ ਰਵੀ) ਜਲਾਲਾਬਾਦ। ਸਥਾਨਕ ਸ਼ਹਿਰ ਦੇ ਨਾਮ ਚਰਚਾ ਘਰ ਜਲਾਲਾਬਾਦ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਧ-ਸੰਗਤ ਹੁੰਮ ਹੁਮਾ ਕੇ ਪੁੱਜੀ। ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ‘ਚ ਸਾਧ-ਸੰਗਤ ਨੂੰ ਅੰਮ੍ਰਿਤਮਈ ਬਚਨਾਂ ਨਾਲ ਅਨੰਤ ਖ਼ੁਸ਼ੀਆਂ ਦੇ ਕੇ ਨਿਹਾਲ ਕੀਤਾ। ਨਾਮ ਚਰਚਾ ਘਰ ਜਲਾਲਾਬਾਦ ਵਿਖੇ ਪੰਡਾਲ ਨੂੰ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਜਿਸ ਦੀਆਂ ਤਿਆਰੀਆਂ ’ਚ ਸੇਵਾਦਾਰ ਪਿਛਲੇ ਦੋ ਦਿਨਾਂ ਤੋਂ ਜੁਟੇ ਹੋਏ ਸਨ। ਸਾਧ-ਸੰਗਤ ਦੇ ਬੈਠਣ ਲਈ ਜੋ ਪੰਡਾਲ ਤਿਆਰ ਕੀਤਾ ਗਿਆ ਸੀ ਸਾਧ-ਸੰਗਤ ਦੇ ਵੱਡੇ ਇਕੱਠ ਅੱਗੇ ਸਭ ਛੋਟੇ ਪੈ ਗਏ। ਨਾਮ ਚਰਚਾ ਘਰ ਨੂੰ ਆਉਣ ਵਾਲੇ ਸਾਰੀਆਂ ਸੜਕਾਂ ’ਤੇ ਗੱਡੀਆਂ ਹੀ ਗੱਡੀਆਂ ਨਜ਼ਰ ਆਈਆਂ। ਇਸ ਮੌਕੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੇਵਾਦਾਰਾਂ ਨਾਲ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਰਿਹਾ।

pita ji

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਬਚਾਏ ਵੱਡੇ-ਵੱਡੇ ਦਰੱਖਤ

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਜਲਾਲਾਬਾਦ ’ਚ ਆਨਲਾਈਨ ਹਜ਼ਾਰਾਂ ਲੋਕਾਂ ਦਾ ਨਸ਼ਾ ’ਤੇ ਸਮਾਜਿਕ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਨਾਮ ਸ਼ਬਦ ਦੀ ਦਾਤ ਬਖ਼ਸਿਸ਼ ਕੀਤੀ ਜਿਉਂ ਹੀ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਲਾਈਵ ਹੋਏ ਤਾਂ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਭੈਣਾਂ ਰਿਵਾਇਤੀ ਪਹਿਰਾਵੇ ਅਨੁਸਾਰ ਸੱਜ ਕੇ ਜਾਗੋ ਸਿਰਾਂ ਤੇ ਰੱਖ ਕੇ ਨੱਚ ਕੇ ਖੁਸ਼ੀ ਮਨਾ ਰਹੀਆਂ ਸਨ ਅਤੇ ਸਟੇਜ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਨਾਮ ਚਰਚਾ ਘਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਕੋਈ ਕੋਈ ਜਾਨੇ ਕੈਸਾ ਨਸ਼ਾ ਹੈ ਨਾਮ ਕਾ… ਭਜਨ ਦੀ ਵਿਆਖਿਆ ਕਰਦਿਆਂ ਦੇਸ਼ ’ਚ ਵਧਦੇ ਨਸ਼ਿਆਂ ’ਤੇ ਚਿੰਤਾ ਪ੍ਰਗਟ ਕੀਤੀ।

ਸੰਸਾਰ ’ਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਸਾਰ ’ਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਸਾਡੇ ਦੇਸ਼ ਦੀ ਗੱਲ ਕਰ ਲਓ, ਬਹੁਤ ਥਾਵਾਂ ’ਤੇ, ਬਹੁਤ ਤਰ੍ਹਾਂ ਦੇ ਨਸ਼ੇ ਬਰਬਾਦ ਕਰ ਰਹੇ ਹਨ। ਨਸ਼ਿਆਂ ਨਾਲ ਦੇਸ਼ ਦੀ ਜਵਾਨੀ, ਦੇਸ਼ ਦਾ ਬਚਪਨ ਬਰਬਾਦ ਹੁੰਦਾ ਜਾ ਰਿਹਾ ਹੈ ਤੇ ਇਹ ਨਸ਼ਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਬਹੁਤ ਸਾਰੀ ਜਿੰਦਗੀਆਂ ਨਸ਼ਾ ਬਰਬਾਦ ਕਰ ਚੁੱਕਿਆ ਹੈ ਤੇ ਖਤਮ ਕਰ ਚੁੱਕਿਆ ਹੈ ਤੇ ਬਹੁਤ ਜਿੰਦਗੀਆਂ ਨੂੰ ਖਤਮ ਕਰਨ ਦਾ ਕਗਾਰ ਵੱਲ ਲਿਜਾ ਰਿਹਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਹਿਲਾਂ ਇੱਕ ਹਲਕੇ ਪੀਲੇ ਤੇ ਲਾਲਾ ਲੰਗ ਦੀ ਵੇਲ ਹੋਇਆ ਕਰਦੀ ਸੀ, ਜਿਸ ਦੇ ਸ਼ਾਇਦ ਵੱਖ-ਵੱਖ ਨਾਂਅ ਹੋਣ, ਜਿਸ ਨੂੰ ਅੰਬਰ ਵੇਲ ਕਹਿੰਦੇ ਸਨ। ਇਹ ਵੇਲ ਜਿਸ ਦਰੱਖਤ ’ਤੇ ਡਿੱਗ ਜਾਂਦੀ ਸੀ, ਉਸ ਨੂੰ ਬਰਬਾਦ ਕਰ ਦਿੰਦੀ ਸੀ, ਅੱਜ ਉਸੇ ਤਰ੍ਹਾਂ ਨਸ਼ਾ ਸਾਡੇ ਸਮਾਜ ਦੇ ਉਪਰ ਡਿੱਗਿਆ ਹੋਇਆ ਹੈ, ਗ੍ਰਿਫ਼ਤ ’ਚ ਲੈ ਰੱਖਿਆ ਹੈ, ਨਸ਼ਿਆਂ ਨਾਲ ਸਾਡਾ ਸਮਾਜ ਖੋਖਲਾ ਹੁੰਦਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ