ਪੂਜਨੀਕ ਗੁਰੂ ਜੀ ਨੇ ਬਚਾਏ ਵੱਡੇ-ਵੱਡੇ ਦਰੱਖਤ

Saint Dr. MSG

ਪੂਜਨੀਕ ਗੁਰੂ ਜੀ ਨੇ ਬਚਾਏ ਵੱਡੇ-ਵੱਡੇ ਦਰੱਖਤ

ਪੂਜਨੀਕ ਗੁਰੂ ਜੀ ਨੇ ਫਰਮਾਇਆ ਅਸੀਂ ਬਹੁਤ ਸਾਲ ਪਹਿਲਾਂ ਇੱਕ ਪਹਿਲ ਕੀਤੀ ਸੀ ਉਸ ਵਕਤ ਜ਼ਰੂਰਤ ਪਈ ਸੀ ਮਕਾਨ ਬਣਾਉਣ ਦੀ ਅਤੇ ਪੈਂਦੀ ਹੈ ਹਰ ਕਿਸੇ ਨੂੰ ਉੱਥੇ ਆਸ਼ਰਮ, ਡੇਰਾ ਜਿੱਥੇ ਬਣਿਆ ਪੇੜ ਪੌਦੇ ਸਨ ਅਸੀਂ ਫ਼ਿਰ 1997 ’ਚ ਇੱਕ ਡਿਜਾਇਨ ਬਣਾਇਆ ਸੀ ਲੋਹੇ ਦਾ ਇੱਕ ਬਕਿਟ ਟਾਇਪ ਅਤੇ ਹੇਠਾਂ ਇਹ ਦਰੱਖਤ ਦੇ ਚਾਰੇ ਪਾਸੇ ਟੋਆ ਪੁੱਟ ਕੇ ਦਰੱਖਤ ਦੀਆਂ ਜੜਾਂ ਵਾਲੀ ਮਿੱਟੀ ’ਤੇ ਉਹ ਬਕਿਟ ਫ਼ਿਟ ਕਰਦੇ ਸਾਂ ਅਤੇ ਉਸ ਦਰੱਖਤ ਨੂੰ ਸੁਰੱਖਿਅਤ ਕਰੇਨ ਦੀ ਮੱਦਦ ਨਾਲ ਦੂਜੀ ਥਾਂ ਸਿਫ਼ਟ ਕਰ ਦਿੰਦੇ ਸਾਂ ਅਤੇ ਅਸੀਂ ਇੱਕ ਵੀ ਦਰੱਖਤ ਖ਼ਤਮ ਨਹੀਂ ਹੋਣ ਦਿੱਤਾ

ਵੱਡੇ-ਵੱਡੇ ਦਰੱਖਤ ਸਿਫ਼ਟ ਕੀਤੇ ਅਤੇ ਉਨ੍ਹਾਂ ਥਾਵਾਂ ’ਤੇ ਮਕਾਨ ਬਣਾ ਲਏ ਅਤੇ ਉਨ੍ਹਾਂ ਦਰੱਖਤਾਂ ਨੂੰ ਕਹਿ ਦਿੱਤਾ ਕਿ ਭਾਈ ਥੋੜ੍ਹੀ ਦੇਰ ਲਈ ਤੈਨੂੰ ਬਿਮਾਰੀ ਜਿਹੀ ਤਾਂ ਆਵੇਗੀ, ਕੋਈ ਗੱਲ ਨਹੀਂ ਠੀਕ ਹੋ ਜਾਵੇਗਾ ਅਤੇ ਵਾਕਈ ਉਹ ਠੀਕ ਹੋ ਗਏ, ਉਸ ਦੀ ਚੰਗੀ ਸੇਵਾ ਕੀਤੀ, ਚੰਗੀ ਸੰਭਾਲ ਕੀਤੀ ਅਤੇ ਉਹ ਦਰੱਖਤ ਜਿਉਂ ਦੇ ਤਿਉਂ ਚੱਲ ਰਹੇ ਹਨ ਅਤੇ ਮਕਾਨ ਵੀ ਬਣ ਗਏ ਅਸੀਂ ਤਾਂ ਆਪਣੇ ਨਜ਼ਰੀਏ ’ਚ ਜਦੋਂ ਵੀ ਸਾਹਮਣੇ ਆ ਗਿਆ ਦਰੱਖਤ ਉਸ ਦੀ ਸੰਭਾਲ ਕਰਦੇ ਹਾਂ ਟਾਹਣੀ ਸੁੱਕ ਗਈ ਤਾਂ ਉਸ ਨੂੰ ਕੱਟ ਲੈਂਦੇ ਹਾਂ, ਉਹ ਤਾਂ ਚਲੋ ਬਾਲਣ ਦੇ ਵੀ ਕੰਮ ਆਉਂਦੀ ਹੈ, ਵਰਨਾ ਉਸ ਨੇ ਉਥੇ ਡਿੱਗਣਾ ਹੀ ਹੈ ਕੱਟ ਕੇ ਲੈ ਗਏ ਤਾਂ ਹੋਰ ਚੰਗੀਆਂ ਪੱਤੀਆਂ ਨਿਕਲਦੀਆਂ ਹਨ ਦਰੱਖਤ ਹੋਰ ਸੁੰਦਰ ਲੱਗਦਾ ਹੈ ਉਹ ਕਾਂਟ-ਛਾਂਟ ਤਾਂ ਚੱਲਦੀ ਹੈ, ਇਹ ਜ਼ਰੂਰੀ ਵੀ ਹੁੰਦੀ ਹੈ

ਪੁਰਾਣੇ ਬਜ਼ੁਰਗਾਂ ਤੋਂ ਸਿੱਖਣ ਦੀ ਜ਼ਰੂਰਤ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਾਣੀ ਦਾ ਵੀ ਸਰੋਤ ਸੰਭਾਲਣਾ ਅਤੀ ਜ਼ਰੂਰੀ ਹੈ ਅਸੀਂ ਆਸ਼ਰਮ ’ਚ ਇੱਕ ਡਿੱਗੀ ਬਣਾਈ ਸੀ ਬਹੁਤ ਵੱਡੀ, ਖਰਚਾ ਨਹੀਂ ਕੀਤਾ ਸੀ ਬਹੁਤ ਜਿਆਦਾ, ਹੇਠਾਂ ਦੋਮਟ ਮਿੱਟੀ ਵਿਛਾਈ ਸੀ, ਸਾਈਡਾਂ ’ਚ ਕੰਧ ਵਗੈਰਾ ਕੀਤੀ ਸੀ ਅਤੇ ਪੂਰੇ ਆਸ਼ਰਮ ਦਾ ਪਾਣੀ ਦੋ ਜਾਂ ਡੇਢ ਏਕੜ ਦੀ ਡਿੱਗੀ ’ਚ ਭਰ ਜਾਂਦਾ ਸੀ ਅਤੇ ਉਥੋਂ ਫਿਲਟਰਿੰਗ ਕਰਕੇ, ਅਸੀਂ ਇੱਕ ਟੈਂਕੀ ਬਣਾ ਦਿੱਤੀ ਅਤੇ ਉਥੋਂ ਪਾਣੀ ਨੂੰ ਡ੍ਰਿਪ ਸਿਸਟਮ ਨਾਲ ਜਾਂ ਫੁਹਾਰਾ ਤਰੱਕੀ ਨਾਲ ਉਹ ਪਾਣੀ ਦਿੰਦੇ ਸੀ ਅਤੇ ਉਥੇ ਜਾ ਕੇ ਦੇਖ ਲਓ, ਇੱਥੇ ਵੀ ਦੇਖ ਲਓ, ਜਿਆਦਾਤਰ ਬਾਗ ਅਸੀਂ ਕਾਮਯਾਬ ਕਰ ਦਿੱਤਾ ਸੀ ਅਤੇ ਕਰ ਰੱਖਿਆ ਸੀ

ਇਸ ਤਰ੍ਹਾਂ ਥੋੜ੍ਹਾ-ਥੋੜ੍ਹਾ ਪਾਣੀ (ਬਚਾਇਆ) ਪੁਰਾਣੇ ਸਮੇਂ ’ਚ ਕੀ ਸੀ ਰਾਜਸਥਾਨ ’ਚ ਪਾਣੀ ਦੀ ਸਖਤ ਕਮੀ ਹੋਇਆ ਕਰਦੀ ਸੀ ਬਜ਼ੁਰਗਵਾਰ ਜਦੋਂ ਨਹਾਉਂਦੇ ਤਾਂ ਸਨ ਇੱਕ ਕੰਮ ਨਹੀਂ ਕਰਦੇ ਸਨ, ਨਹਾਉਂਦੇ ਹੋਏ ਕੱਪੜੇ ਵੀ ਧੋ ਲੈਂਦੇ ਸੀ, ਨਹਾ ਵੀ ਲੈਂਦੇ ਸੀ ਅਤੇ ਹੇਠਾਂ ਟੋਆ ਪੁੱਟ ਕੇ ਉਸ ਟੋਟੇ ’ਚ ਉਹ ਮਿੱਟੀ ਹੁੰਦੀ ਸੀ ਜੋ ਕੰਧਾਂ ’ਤੇ ਲਿੱਪਾ-ਪੋਤੀ ਕਰਦੇ ਸਨ ਤਾਂ ਨਹਾ ਵੀ ਲਓ ਅਤੇ ਉਦੋਂ ਕਿਉਂਕਿ ਇਹ ਸਾਬਣਾਂ, ਲਟਰਮ-ਪਟਰਮ ਨਹੀਂ ਹੁੰਦਾ ਸੀ ਪੁਰਾਣੇ ਸਮਿਆਂ ’ਚ, ਲੱਸੀ ਵਗੈਰਾ ਨਾਲ ਰਗੜ ਲਿਆ ਜਾਂ ਮਤਲਬ ਦੇਸੀ ਸਾਮਾਨ ਹੁੰਦਾ ਸੀ, ਉਸ ਨਾਲ ਸਿਰ ਧੋ ਲਿਆ, ਅੱਜ-ਕੱਲ੍ਹ ਵੀ ਕਈ ਮਾਤਾ-ਭੈਣਾਂ, ਭਾਈ ਅਜਿਹਾ ਕਰਦੇ ਹੋਣਗੇ ਤਾਂ ਉਹ ਕੁਦਰਤੀ ਚੀਜ਼ਾਂ ਹੁੰਦੀਆਂ ਸਨ, ਉਨ੍ਹਾਂ ਦੀ ਵਰਤੋਂ ਕਰਕੇ, ਅਤੇ ਉਹ ਪਾਣੀ ਨਾਲ ਮਿੱਟੀ ਭਿੱਜ ਜਾਂਦੀ ਸੀ ਅਤੇ ਮਿੱਟੀ ਫ਼ਿਰ ਕੰਧਾਂ ’ਤੇ ਲੱਗ ਜਾਂਦੀ ਤਾਂ ਇੱਕ ਨਹਾਉਣ ਦੇ ਪਾਣੀ ਨਾਲ ਕਿੰਨਾ ਕੰਮ ਲਿਆ ਜਾਂਦਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ