MSG: ਸਤਿਗੁਰੂ ਜੀ ਨੇ ਦਇਆ ਮਿਹਰ ਰਹਿਮਤ ਕਰਕੇ ਬਚਾਈ ਸ਼ਰਧਾਲੂ ਦੀ ਜ਼ਿੰਦਗੀ

MSG
MSG

ਪ੍ਰੇਮੀ ਦਲ ਸਿੰਘ ਅਬੋਹਰ ਸ਼ਹਿਰ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦਾ ਹੈ:

Dera Sacha Sauda: ਸੰਨ 1977 ’ਚ ਉਹ ਇੱਕ ਵਾਰ ਬਹੁਤ ਹੀ ਸਖ਼ਤ ਬਿਮਾਰ ਹੋ ਗਿਆ। ਉਸ ਨੇ ਆਪਣਾ ਬਹੁਤ ਇਲਾਜ ਕਰਵਾਇਆ। ਕਈ ਵੱਡੇ-ਵੱਡੇ ਡਾਕਟਰਾਂ ਤੋਂ ਵੀ ਕਈ-ਕਈ ਦਿਨ ਤੱਕ ਦਵਾਈ ਆਦਿ ਲੈਂਦਾ ਰਿਹਾ ਪਰ ਉਸ ਦੀ ਬਿਮਾਰੀ ਹੋਰ ਵੀ ਲੰਮੀ ਹੁੰਦੀ ਗਈ। ਆਖਰ ਡਾਕਟਰਾਂ ਨੇ ਪੂਰੀ ਤਰ੍ਹਾਂ ਅਰਾਮ ਕਰਨ ਦੀ ਸਲਾਹ ਦਿੱਤੀ। ਇੱਥੋਂ ਤੱਕ ਕਿ ਉਸ ਨੂੰ ਮੰਜੇ ਤੋਂ ਇੱਕ ਪੈਰ ਵੀ ਹੇਠਾਂ ਰੱਖਣ ਤੱਕ ਦੀ ਇਜਾਜ਼ਤ ਨਹੀਂ ਸੀ। ਵਿਚਾਰਾ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪਿਆਸਾ ਜੀਵ ਰੂਪੀ ਪੰਛੀ ਬਿਮਾਰੀ ਤੇ ਸਖ਼ਤ ਪਾਬੰਦੀਆਂ ਦੇ ਪਿੰਜਰੇ ’ਚ ਤੜਫ਼ਦਾ ਰਹਿੰਦਾ। ਬਹੁਤ ਦਿਨਾਂ ਤੋਂ ਉਸ ਨੇ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਸਨ। MSG

ਸ਼ਾਂਤੀ ਤੇ ਸੁੱਖ ਦਾ ਅਹਿਸਾਸ ਹੋਇਆ | MSG

ਕੁੱਲ ਮਾਲਕ ਦੇ ਦਰਸ਼ਨਾਂ ਦੀ ਤੜਫ਼ ਉਸ ਨੂੰ ਹਰ ਸਮੇਂ ਲੱਗੀ ਰਹਿੰਦੀ ਪਰ ਉਹ ਮਜ਼ਬੂਰ ਸੀ। ਆਖਰ ਜਿਵੇਂ-ਤਿਵੇਂ ਕਰਕੇ ਉਹ ਇੱਕ ਦਿਨ ਆਪਣੇ ਪਰਿਵਾਰ ਨੂੰ ਮਨਾਉਣ ਵਿਚ ਸਫ਼ਲ ਹੋ ਹੀ ਗਿਆ ਕਿ ਉਸ ਨੂੰ ਇੱਕ ਵਾਰ ਦਰਬਾਰ ਲੈ ਚੱਲੋ। ਸਤਿਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਚਾਹੇ ਉਹ ਉਸੇ ਸਮੇਂ ਹੀ ਵਾਪਸ ਲੈ ਆਉਣ। ਉਸ ਦਿਨ ਉਹ ਆਪਣੇ ਪਰਿਵਾਰ ਨਾਲ ਡੇਰਾ ਸੱਚਾ ਸੌਦਾ ’ਚ ਆ ਗਿਆ। ਸਤਿਸੰਗ ਹੋ ਰਿਹਾ ਸੀ। ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ।

ਇਹ ਵੀ ਪੜ੍ਹੋ: ਕਿਸੇ ਦੇ ਆਖਣ ’ਤੇ ਸੇਵਾ-ਸਿਮਰਨ ਨਾ ਛੱਡੋ : Saint Dr MSG

ਪ੍ਰੇਮੀ ਨੇ ਸਤਿਸੰਗ ਸੁਣਿਆ ਅਤੇ ਆਪਣੇ ਪ੍ਰੀਤਮ ਦੇ ਇਲਾਹੀ ਦਰਸ਼ਨਾਂ ਦਾ ਖੂਬ ਅਨੰਦ ਮਾਣਿਆ। ਜਿਸ ਨਾਲ ਉਸ ਨੂੰ ਬਹੁਤ ਸ਼ਾਂਤੀ ਤੇ ਸੁੱਖ ਦਾ ਅਹਿਸਾਸ ਹੋਇਆ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਠੀਕ ਹੋ ਜਾਵੇਗਾ। ਸਤਿਸੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਦਿਆਲੂ ਦਾਤਾਰ ਜੀ ਤੇਰਾਵਾਸ ਨੂੰ ਜਾਣ ਲੱਗੇ ਤਾਂ ਪ੍ਰੇਮੀ ਦਲ ਸਿੰਘ ਦੇ ਪਰਿਵਾਰ ਨੂੰ ਵੀ ਸੱਦ ਕੇ ਆਪਣੇ ਨਾਲ ਲੈ ਗਏ। ਅੰਤਰਯਾਮੀ ਕੁੱਲ ਮਾਲਕ ਨੇ ਆਪਣੀ ਪਾਵਨ ਦਿ੍ਰਸ਼ਟੀ ਪਾਉਂਦਿਆਂ ਦਲ ਸਿੰਘ ਦੀ ਬਿਮਾਰੀ ਬਾਰੇ ਪੁੱਛਿਆ।

ਦਵਾਈ ਤਾਂ ਹੋਰ ਲੋਕਾਂ ਲਈ ਇੱਕ ਭੁਲੇਖਾ ਸੀ

ਜਿਸ ’ਤੇ ਉਸ ਦੇ ਘਰ ਵਾਲਿਆਂ ਨੇ ਸਾਰੀ ਸਥਿਤੀ ਸਪੱਸ਼ਟ ਕੀਤੀ ਤੇ ਸੱਚੇ ਪਾਤਸ਼ਾਹ ਕੁੱਲ ਮਾਲਕ ਨੂੰ ਆਪਣੀ ਦਇਆ-ਮਿਹਰ ਕਰਨ ਲਈ ਅਰਦਾਸ ਕੀਤੀ। ਸਤਿਗੁਰੂ ਦਿਆਲੂ ਦਾਤਾ ਜੀ ਨੇ ਪ੍ਰੇਮੀ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਆਪਣੇ ਕੋਲੋਂ ਇੱਕ ਛੋਟੀ ਜਿਹੀ ਦਵਾਈ ਦੀ ਸ਼ੀਸ਼ੀ ਦਿੱਤੀ ਤੇ ਪੂਜਨੀਕ ਸ਼ਹਿਨਸ਼ਾਹ ਜੀ ਨੇ ਸ਼ੀਸ਼ੀ ਦਿੰਦੇ ਹੋਏ ਬਚਨ ਫ਼ਰਮਾਇਆ, ‘‘ਭਾਈ! ਇਸ ਦਵਾਈ ਨੂੰ ਚਾਰ ਦਿਨਾਂ ਵਿੱਚ ਹੀ ਖ਼ਤਮ ਕਰਨਾ ਹੈ, ਫਿਕਰ ਨਹੀਂ ਕਰਨਾ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ ਰਹਿਮਤ ਨਾਲ ਛੇਤੀ ਹੀ ਠੀਕ ਹੋ ਜਾਵੇਂਗਾ। ’’ ਅਸਲ ਵਿਚ ਪੂਜਨੀਕ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਦੇ ਅਸ਼ੀਰਵਾਦ ਤੇ ਪਾਵਨ ਦਿ੍ਰਸ਼ਟੀ ਦਾ ਹੀ ਕਮਿਸ਼ਮਾ ਸੀ। ਉਸ ਦੀ ਬਿਮਾਰੀ ਦਾ ਕਸ਼ਟ ਤਾਂ ਉਸੇ ਸਮੇਂ ਸਮਾਪਤ ਹੋ ਗਿਆ ਸੀ ਜਦੋਂ ਸੱਚੇ ਪਾਤਸ਼ਾਹ ਜੀ ਨੇ ਉਸ ’ਤੇ ਆਪਣੀ ਰਹਿਮਤ ਭਰੀ ਦਿ੍ਰਸ਼ਟੀ ਪਾਈ ਸੀ।

ਇਹ ਵੀ ਪੜ੍ਹੋ : ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ

ਦਵਾਈ ਤਾਂ ਹੋਰ ਲੋਕਾਂ ਲਈ ਇੱਕ ਭੁਲੇਖਾ ਸੀ। ਕਿਉਂਕਿ ਸੰਤ ਕਦੇ ਵੀ ਕੋਈ ਅਜਿਹੀ ਗੱਲ ਸਿੱਧੀ ਆਪਣੇ ਉੱਪਰ ਨਹੀਂ ਲੈਂਦੇ, ਕਿਤੇ ਆਮ ਲੋਕ ਉਸ ਨੂੰ ਚਮਤਕਾਰ ਨਾ ਸਮਝਣ ਲੱਗਣ। ਇਸ ਲਈ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਦਵਾਈ ਦਾ ਬਹਾਨਾ ਕਰਦੇ ਹੋਏ ਉਸ ਨੂੰ ਉਹ ਦਵਾਈ ਵਾਲੀ ਸ਼ੀਸ਼ੀ ਦਿੱਤੀ ਸੀ। ਤਾਂ ਕਿ ਲੋਕ ਇਹੀ ਸਮਝਣ ਕਿ ਪ੍ਰੇਮੀ ਦਲ ਸਿੰਘ ਦੀ ਲੰਮੀ ਬਿਮਾਰੀ ਉਸੇ ਦਵਾਈ ਨਾਲ ਠੀਕ ਹੋਈ ਹੈ। ਪਰ ਉਸ ਨੂੰ ਜੋ ਭਿਆਨਕ ਰੋਗ ਸੀ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਡਾਕਟਰ ਵੀ ਛੇਤੀ ਹੱਥ ਨਹੀਂ ਲਾਉਂਦੇ ਸਨ, ਭਲਾ ਉਹ ਥੋੜ੍ਹੀ ਜਿਹੀ ਦਵਾਈ ਨਾਲ ਕਿਵੇਂ ਠੀਕ ਹੋ ਸਕਦਾ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਪਤਾ ਨਹੀਂ ਅਤੇ ਹਜ਼ਾਰਾਂ ਰੁਪਏ ਦੀਆਂ ਹੋਰ ਦਵਾਈਆਂ ਵੀ ਲੈ ਲਈਆਂ ਹੋਣਗੀਆਂ।

ਬਿਲਕੁਲ ਸਿਹਤਮੰਦ ਹੋ ਗਿਆ | MSG

ਉਹ ਦਵਾਈ ਨਹੀਂ ਸੀ। ਦਵਾਈ ਤਾਂ ਇੱਕ ਸਪੱਸ਼ਟ ਬਹਾਨਾ ਸੀ। ਉਹ ਤਾਂ ਕੁੱਲ ਮਾਲਕ ਪੂਜਨੀਕ ਪਰਮ ਪਿਤਾ ਜੀ ਦੀ ਨਿਰੋਲ ਰਹਿਮਤ ਸੀ, ਜੋ ਦਵਾਈ ਰੂਪੀ ਪ੍ਰਸ਼ਾਦ ਦੇ ਤੌਰ ’ਤੇ ਉਸ ਨੂੰ ਪ੍ਰਦਾਨ ਕੀਤੀ ਗਈ ਸੀ। ਸਿਰਫ਼ ਚਾਰ ਦਿਨਾਂ ਦੇ ਥੋੜ੍ਹੇ ਸਮੇਂ ’ਚ ਹੀ ਉਹ ਮਹੀਨਿਆਂ ਤੋਂ ਬਿਮਾਰ ਪਿਆ ਬਿਲਕੁਲ ਸਿਹਤਮੰਦ ਹੋ ਗਿਆ ਸੀ। ਧੰਨ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਜੋ ਆਪਣੇ ਪਿਆਰੇ ਬੱਚਿਆਂ ’ਤੇ ਇੰਨੀ ਰਹਿਮਤ ਕਰਦੇ ਹਨ, ਪਰ ਉਨ੍ਹਾਂ ਨੂੰ ਜਤਾਉਂਦੇ ਤੱਕ ਵੀ ਨਹੀਂ ਕਿ ਇਹ ਕੰਮ ਉਨ੍ਹਾਂ ਨੇ ਖੁਦ ਹੀ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਪਾਰ ਉਪਕਾਰਾਂ ਦਾ ਬਦਲਾ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ।

LEAVE A REPLY

Please enter your comment!
Please enter your name here