ਧੱਕੇਸ਼ਾਹੀ ਦਾ ਵਿਰੋਧ ਕਰਨ ’ਤੇ ਸਰਪੰਚ ਕੀਤਾ ਮੁਅੱਤਲ

Sarpanch Suspended

(ਵਿੱਕੀ ਕੁਮਾਰ) ਮੋਗਾ। ਕੋਆਪ੍ਰੇਟਿਵ ਸੁਸਾਇਟੀ ਦੀਆਂ ਚੋਣਾਂ ਵਿਚ ਧੱਕੇਸ਼ਾਹੀ ਦਾ ਵਿਰੋਧ ਕਰਨ ‘ਤੇ ਸਰਪੰਚ ਸੁਖਜਿੰਦਰ ਨੂੰ ਸਰਪੰਚੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕਿਉਂਕਿ ਸਰਪੰਚ ਨੇ ਚੋਣਾਂ ਵਾਲੇ ਦਿਨ ਪਿੰਡ ਜੋਗੇਵਾਲਾ ਵਿਖੇ ਹੱਥ ਵਿਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਵਿਰੋਧ ਕੀਤਾ ਸੀ। ਪਿੰਡ ਡਗਰੂ ਦੇ ਸਰਪੰਚ ਅਤੇ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਨੂੰ ਪਿੰਡ ਡਗਰੂ, ਜੋਗੇਵਾਲਾ ਅਤੇ ਕਾਹਨ ਸਿੰਘ ਵਾਲਾ ਤਿੰਨ ਪਿੰਡਾਂ ਦੀ ਬਣੀ ਸਾਂਝੀ ਕੋਆਪ੍ਰਰੇਟਿਵ ਸੁਸਾਇਟੀ ਦੀ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਦੇ ਸਰਪੰਚ ਦੇ ਅਹੁਦੇ ਤੋਂ ਮੁਅੱਤਲ (Sarpanch Suspended ) ਕਰ ਦਿੱਤਾ ਗਿਆ ਹੈ।

ਫ਼ੈਸਲੇ ਖ਼ਿਲਾਫ਼ ਹਾਈਕੋਰਟ ਜਾਣ ਦੀ ਤਿਆਰੀ (Sarpanch Suspended )

ਮੁਅੱਤਲੀ ਦੇ ਜਾਰੀ ਪੱਤਰ ਵਿਚ ਮੁਅੱਤਲੀ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆ ਰਿਹਾ। ਕਿਉਂਕਿ ਕੋਆਪ੍ਰਰੇਟਿਵ ਸੁਸਾਇਟੀ ਦੀਆਂ ਚੋਣਾਂ ਦੌਰਾਨ ਸਰਪੰਚ ਸੁਖਜਿੰਦਰ ਸਿੰਘ ਨੇ ਉਨ੍ਹਾਂ ਨਾਲ ਉੱਥੇ ਅਧਿਕਾਰੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਕਰਨ ਦਾ ਵਿਰੋਧ ਕੀਤਾ ਸੀ। ਲੋਕਾਂ ਨੇ ਕੋਆਪ੍ਰਰੇਟਿਵ ਸੁਸਾਇਟੀ ਦੀਆਂ ਚੋਣਾਂ ਵਿਚ ਬਣੇ ਮੈਂਬਰਾਂ ਨੇ ਮੁਅੱਤਲ ਸਰਪੰਚ ਸੁਖਜਿੰਦਰ ਸਿੰਘ ‘ਤੇ ਭਰੋਸਾ ਜਤਾਇਆ ਹੈ। ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਹਾਈਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪਿੰਡਾਂ ਦੀ ਸਾਂਝੀ ਕੋਆਪ੍ਰਰੇਟਿਵ ਸੁਸਾਇਟੀ ਦੀ 21 ਫਰਵਰੀ ਨੂੰ ਚੋਣ ਹੋਣੀ ਸੀ ਅਤੇ ਚੋਣ ਵਾਲੇ ਦਿਨ ਚੋਣਾਂ ਕਰਵਾਉਣ ਲਈ ਆਏ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅੰਦਰ ਵੜਨ ਨਹੀਂ ਦੇ ਰਹੇ ਸਨ ਅਤੇ ਇਸ ਧੱਕੇਸ਼ਾਹੀ ਨੂੰ ਲੈ ਕੇ ਇਨਸਾਫ਼ ਲੈਣ ਲਈ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਜੋਗੇਵਾਲਾ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਸੀ।

ਉਨ੍ਹਾਂ ਦੱਸਿਆ ਕਿ ਜੋਗੇਵਾਲਾ ਦੇ ਇਕ ਚੁਣੇ ਗਏ ਮੈਂਬਰ ਨੇ ਡਗਰੂ ਪਿੰਡ ਨੂੰ ਆਪਣਾ ਸਮਰਥਨ ਦੇ ਦਿੱਤਾ, ਇਸ ਵਿਚ ਕੁੱਲ ਬਹੁਮਤ ਸਰਪੰਚ ਦੇ ਸਮਰਥਕਾਂ ਦੇ ਹੱਕ ਵਿਚ ਆ ਗਏ। ਮੁਅੱਤਲ ਸਰਪੰਚ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਕੋਆਪ੍ਰਰੇਟਿਵ ਸੁਸਾਇਟੀ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਨਹੀਂ ਹੋਣ ਦਿੱਤੀ। ਇਸ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇਸ ਦੇ ਵਿਰੋਧ ਵਿਚ ਮੁੜ ਦੁਬਾਰਾ ਸਰਪੰਚ ਸੁਖਜਿੰਦਰ ਸਿੰਘ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।

ਇਸ ਮੌਕੇ ਸਥਿਤੀ ਵਿਗੜਦੀ ਦੇਖ ਤਹਿਸੀਲਦਾਰ ਲਖਬਿੰਦਰ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਧਰਨੇ ਦੌਰਾਨ ਮਰਨ ਵਰਤ ‘ਤੇ ਬੈਠੇ ਸਰਪੰਚ ਕੋਲ ਪਹਿਲੇ ਦਿਨ ਹੀ ਪੁੱਜ ਗਏ ਅਤੇ ਉਨ੍ਹਾਂ ਨੇ ਕੋਆਪ੍ਰਰੇਟਿਵ ਸੁਸਾਇਟੀ ਦੇ ਪ੍ਰਧਾਨ ਦੀ ਚੋਣ 2 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ ਸੀ। ਮੁਅੱਤਲ ਸਰਪੰਚ ਸੁਖਜਿੰਦਰ ਸਿੰਘ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਇਸ ਬੇਇਨਸਾਫ਼ੀ ਖ਼ਿਲਾਫ਼ ਹਾਈਕੋਰਟ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।