ਪੁਲਿਸ ਵੱਲੋਂ ਗੈਗਸ਼ਟਰਾਂ ਦਾ ਨੇੜਲਾ ਸਾਥੀ 32 ਬੋਰ ਦੇ 2 ਪਿਸਟਲਾਂ ਸਮੇਤ ਕਾਬੂ

Gangster

ਪਟਿਆਲਾ ਸ਼ਹਿਰ ਦੇ ਥਾਣਿਆਂ ਵਿੱਚ ਗੈਗਵਾਰ ਦੇ 10 ਮਾਮਲੇ ਦਰਜ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨਜ਼ਦੀਕੀ ਸਾਥੀ ਨੂੰ 32 ਬੋਰ ਦੇ 2 ਪਿਸਟਲਾਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਚਲਾਏ ਗਏ ਸ਼ਪੈਸਲ ਅਪਰੇਸ਼ਨ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਦਲੀਪ ਸਿੰਘ ਵਾਸੀ ਨਿਊ ਮੋਤੀ ਬਾਗ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮੋਟਰਸਾਇਕਲ ਹੀਰੋ ਹਾਡਾ ਤੇ ਕਾਬੂ ਕੀਤਾ ਗਿਆ,ਜਿਸ ਦੇ ਕਬਜ਼ੇ ਵਿੱਚੋਂ 32 ਬੋਰ ਦੇ 2 ਪਿਸਟਲ ਸਮੇਤ 10 ਰੋਦ ਬਰਾਮਦ ਕੀਤੇ ਗਏ। (Gangster )

ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਜੋਂ ਕਿ ਗੈਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ.ਕੇ.ਖਰੋੜ ਦਾ ਨਜਦੀਕੀ ਸਾਥੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਨਦੀ ਬੰਨਾ ਰੋਡ ਨੇੜੇ ਡਕਾਲਾ ਚੁੰਗੀ ਦੋਰਾਨੇ ਨਾਕਾਬੰਦੀ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਸਾਲ 2016 ਤੋ ਕਰੀਮੀਨਲ ਗਤੀਵਿਧੀਆਂ ਵਿੱਚ ਸਾਮਲ ਰਿਹਾ ਹੈ। ਜਿਸ ਦੇ ਖਿਲਾਫ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਇਰਾਦਾ ਕਤਲ ਆਦਿ ਦੇ 10 ਮੁਕੱਦਮੇ ਦਰਜ ਹਨ । (Gangster)

ਉਨ੍ਹਾਂ ਦੱਸਿਆ ਕਿ ਇਹ ਕਈ ਮੁਕੱਦਮਿਆ ਵਿੱਚ ਪੁਲਿਸ ਨੂੰ ਲੋੜੀਦਾ ਸੀ। ਪਟਿਆਲਾ ਸ਼ਹਿਰ ਵਿੱਚ ਇੰਨ੍ਹਾ ਦੀ ਆਪਣੀ ਗੈਂਗਵਾਰ ਕਰਕੇ ਕਈ ਫਾਇਰਿੰਗ ਅਤੇ ਇਰਾਦਾ ਕਤਲ ਦੇ ਕੇਸਾਂ ਵਿੱਚ ਇਹ ਸਾਮਲ ਰਿਹਾ ਹੈ। ਉਨ੍ਹਾ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪੁਲਿਸ ਵੱਲੋਂ ਸਾਹਿਲ, ਗੁਰਪ੍ਰੀਤ ਸਿੰਘ ਉਰਫ ਲਾਡੀ ਕਾਣਾ ਅਤੇ ਰਵਿੰਦਰ ਸਿੰਘ ਬਿੰਦਾ ਗੁੱਜਰ ਆਦਿ ਸਾਮਲ ਰਹੇ ਹਨ ਨੂੰ ਵੱਖ-ਵੱਖ ਕੇਸਾਂ ਵਿੱਚ ਅਸਲੇ ਸਮੇਤ ਗਿ੍ਰਫਤਾਰ ਕੀਤਾ ਹੈ। ਹਰਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਬਰਾਮਦ ਪਿਸਟਲਾਂ ਬਾਰੇ ਤਫ਼ਤੀਸ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।