Saint MSG ਗਲੋਰੀਅਸ International ਸਕੂਲ, ਸਰਸਾ ਨੇ ਖੇਡਾਂ ’ਚ ਗੱਡਿਆ ਝੰਡਾ

Saint MSG Glorious International School

ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੱਚਿਆਂ ਨੂੰ ਬਣਾ ਰਿਹਾ ਮੋਹਰੀ | Saint MSG Glorious International School

ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਜਿਸ ਦੀ ਸਥਾਪਨਾ ਸਾਲ 2009 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਕਰ-ਕਮਲਾਂ ਨਾਲ ਹੋਈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਕੂਲ ਸਿੱਖਿਆ ਦੇ ਨਾਲ-ਨਾਲ ਖੇਡਾਂ ’ਚ ਵੀ ਝੰਡਾ ਗੱਡਦਾ ਹੀ ਆ ਰਿਹਾ ਹੈ ਪੂਜਨੀਕ ਗੁਰੂ ਜੀ ਦੀ ਸੋਚ ਹੈ ਕਿ ਦੇਸ਼ ਦਾ ਕੋਈ ਵੀ ਬੱਚਾ ਖੇਡਾਂ ਤੇ ਸਿੱਖਿਆ ’ਚ ਦੇਸ਼ ਲਈ ਕੁਝ ਅਜਿਹਾ ਕਰ ਦਿਖਾਵੇ ਜੋ ਦੂਜਿਆਂ ਲਈ ਇੱਕ ਪ੍ਰੇਰਨਾ ਦਾ ਕੰਮ ਕਰੇ ਹਰ ਸਾਲ ਵਾਂਗ ਸਾਲ 2023-24 ’ਚ ਵੀ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਨੇ ਖੇਡਾਂ ’ਚ ਝੰਡਾ ਲਹਿਰਾਉਂਦਿਆਂ ਹਰਿਆਣਾ ਹੀ ਨਹੀਂ ਪੂਰੇ ਦੇਸ਼ ’ਚ ਆਪਣੇ ਹੁਨਰ ਦਾ ਲੋਹਾ ਮਨਵਾਇਆ। (Saint MSG Glorious International School)

Saint MSG Glorious International School Saint MSG Glorious International School

ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈ ਕੇ ਮੈਡਲ ਹਾਸਲ ਕੀਤੇ ਸਾਲ 2023-24 ’ਚ ਹੋਏ ਕੌਮੀ ਪੱਧਰੀ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਨੇ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2023 ਚੰਡੀਗੜ੍ਹ ’ਚ ਹੋਏ ‘ਸਬ ਜੂਨੀਅਰ ਟੀਮ’ ਨੇ ਇਨਲਾਈਨ ਹਾਕੀ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ ਇਸ ਟੀਮ ’ਚ ਸਕੂਲ ਦੇ ਯੁਵਰਾਜ ਜਮਾਤ-8ਵੀਂ, ਸ਼ੁਭਦੀਪ ਜਮਾਤ-8ਵੀਂ, ਮਨਿੰਦਰ ਜਮਾਤ-7ਵੀਂ ਤੇ ਖੁਸ਼ਲੀਨ ਤਨੇਜਾ ਜਮਾਤ-9ਵੀਂ ਦੇ ਵਿਦਿਆਰਥੀਆਂ ਨੇ ਖੇਡ ’ਚ ਬਿਹਤਰ ਪ੍ਰਦਰਸ਼ਨ ਕੀਤਾ ਦੂਜੇ ਪਾਸੇ ‘ਜੂਨੀਅਰ ਟੀਮ ਹਰਿਆਣਾ’ ਦੇ ਖਿਡਾਰੀ ਕਰਨ ਇੰਸਾਂ ਜਮਾਤ-10ਵੀਂ, ਧਰਮਵੀਰ ਜਮਾਤ-8ਵੀਂ ਤੇ ਰਿਤਿਕ ਜਮਾਤ-8ਵੀਂ ਤੇ ਸਕੂਲ ਤੀਰਅੰਦਾਜ਼ੀ ਕੌਮੀ ਖੇਡ ਮੁਕਾਬਲੇ 11 ਦਸੰਬਰ ਨੂੰ ਗੁਜਰਾਜ ’ਚ ਹੋਏ। (Saint MSG Glorious International School)

ਜਿਸ ’ਚ ਸਕੂਲ ਦੇ ਵਿਦਿਆਰਥੀ ਅਯਾਨ ਨੇ ਹਿੱਸਾ ਲਿਆ ਕੌਮੀ ਤਾਇਕਵਾਂਡੋ ਖੇਡ ਮੁਕਾਬਲਾ ਮੱਧ ਪ੍ਰਦੇਸ਼ ’ਚ ਹੋਇਆ ਜਿਸ ’ਚ ਸਕੂਲ ਦੇ ਜਮਾਤ-12ਵੀਂ ਦੇ ਵਿਦਿਆਰਥੀ ਸਮ੍ਰਿਥੀ ਨੇ ਮੁਕਾਬਲੇ ’ਚ ਅਹਿਮ ਪ੍ਰਦਰਸ਼ਨ ਕੀਤਾ ਰੋਲੇਬਾਲ ਐਸੋਸੀਏਸ਼ਨ ਚੈਂਪੀਅਨਸ਼ਿਪ 2023 ਕਰਨਾਟਕ ’ਚ ਸਮਾਪਤ ਹੋਈ ਇਸ ਮੁਕਾਬਲੇ ’ਚ ਸਕੂਲ ਦੇ ਜਮਾਤ-11ਵੀਂ ਦੇ ਵਿਦਿਆਰਥੀ ਪੁਸ਼ਪਰਾਜ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ (Saint MSG Glorious International School)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਿਹਰਾ | Saint MSG Glorious International School

ਸਾਲ 2023-24 ’ਚ ਦੇਸ਼ ਤੇ ਵਿਦੇਸ਼ ’ਚ ਹੋਏ ਖੇਡ ਮੁਕਾਬਲਿਆਂ ’ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੀ ਵੱਡੀ ਜਿੱਤ ਦਾ ਸਿਹਰਾ ਉੱਥੋਂ ਦੇ ਖਿਡਾਰੀਆਂ ਨੇ ਪੂਜਨੀਕ ਗੁਰੂ ਜੀ ਨੂੰ ਦਿੰਦਿਆਂ ਕਿਹਾ ਕਿ ਸਾਨੂੰ ਪੂਜਨੀਕ ਗੁਰੂ ਜੀ ਸਿਖਾਉਂਦੇ ਹਨ ਕਿ ਕਿਹੜੀ ਖੇਡ ’ਚ ਕਿਵੇਂ ਖੇਡਣ ਨਾਲ ਪਲੱਸ ਪੁਆਇੰਟ ਮਿਲੇਗਾ ਕਿਉਂਕਿ ਡਾ. ਐੱਮਐੱਸਜੀ ਲਗਭਗ 32 ਖੇਡਾਂ ਖੇਡ ਚੁੱਕੇ ਹਨ ਸਕੂਲ ਮੈਨੇਜ਼ਮੈਂਟ ਤੇ ਖਿਡਾਰੀਆਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਖੇਡਾਂ ’ਚ ਹਰ ਵਾਰ ਮੈਡਲ ਜਿੱਤ ਕੇ ਲਿਆਉਂਦੇ ਹਾਂ

ਸਾਲ 2023 ’ਚ ਜਿੱਤੇ ਕੁੱਲ 36 ਤਮਗੇ | Saint MSG Glorious International School

ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਸਾਲ 2023 ’ਚ ਸੂਬਾ ਪੱਧਰੀ ਤੇ ਕੌਮੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਕਈ ਮੈਡਲ ਆਪਣੇ ਨਾਂਅ ਕੀਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ 3 ਸੋਨ, 16 ਚਾਂਦੀ ਤੇ 2 ਕਾਂਸੀ ਤਮਗੇ ਹਾਸਲ ਕੀਤੇ ਨੈਸ਼ਨਲ ਪੱਧਰ ਦੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਚਾਂਦੀ ਤਮਗੇ ਤੇ 2 ਕਾਂਸੀ ਤਮਗੇ ਆਪਣੇ ਨਾਂਅ ਕਰਦਿਆਂ ਰਿਕਾਰਡ ਕਾਇਮ ਕੀਤਾ (Saint MSG Glorious International School)

2023 ’ਚ ਹੋਏ ਮੁਕਾਬਲਿਆਂ’ਚ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ | Saint MSG Glorious International School

ਸਰਸਾ ਲਾਨ ਟੈਨਿਸ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀ ਕਰਨਵੀਰ ਜਮਾਤ-11ਵੀਂ, ਗੁਰਕੰਵਲਵੀਰ ਜਮਾਤ-10ਵੀਂ, ਰਣਵੀਰ ਜਮਾਤ-10ਵੀਂ ਤੇ ਸ਼ੌਰਿਆ ਜਮਾਤ-7ਵੀਂ ਨੇ ਹਿੱਸਾ ਲਿਆ ਸਾਲ 2023 ’ਚ ਹੋਏ ਵੱਖ-ਵੱਖ ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ ਤੀਰਅੰਦਾਜ਼ੀ ਮੁਕਾਬਲੇ ’ਚ ਗੁਰਕੀਰਤ ਜਮਾਤ-8ਵੀਂ, ਜਗਰਾਜ ਜਮਾਤ-11ਵੀਂ, ਗੁਰਬਾਜ ਜਮਾਤ-8ਵੀਂ ਤੇ ਆਰੀਅਨ ਜਮਾਤ-8ਵੀਂ ਨੇ ਹਿੱਸਾ ਲਿਆ ਦੂਜੇ ਪਾਸੇ ਸਵੀਮਿੰਗ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀ ਨਵਰਾਜ ਜਮਾਤ-12ਵੀਂ ਤੇ ਸ਼ਗੁਨ ਜਮਾਤ-10ਵੀਂ, ਤਾਇਕਵਾਂਡੋ ਮੁਕਾਬਲੇ ’ਚ ਸਮਰੱਧ ਤੇ ਇਨਲਾਈਨ ਹਾਕੀ ਮੁਕਾਬਲੇ ’ਚ ਹਰਸ਼ਿਤ ਜਮਾਤ-8ਵੀਂ। (Saint MSG Glorious International School)

ਬਿਨਾ ਮਕਸਦ ਤੇ ਉਦੇਸ਼ ਦੇ ਇਨਸਾਨ ਦੀ ਜ਼ਿੰਦਗੀ ਅਧੂਰੀ : ਪੂਜਨੀਕ ਗੁਰੂ ਜੀ

ਧਰਮਵੀਰ ਜਮਾਤ-8ਵੀਂ, ਸ਼ੁਭਦੀਪ ਜਮਾਤ-8ਵੀਂ, ਮਨਿੰਦਰ ਜਮਾਤ-7ਵੀਂ, ਯੁਵਰਾਜ ਜਮਾਤ-8ਵੀਂ, ਅੰਸ਼ਦੀਪ ਜਮਾਤ-6ਵੀਂ, ਕਰਨ ਇੰਸਾਂ ਜਮਾਤ-11ਵੀਂ, ਪੁਸ਼ਪਰਾਜ ਰਾਣਾ ਜਮਾਤ-11ਵੀਂ, ਬਾਲਜੋਬਨ ਜਮਾਤ-10ਵੀਂ, ਖੁਸ਼ਮੀਤ ਜਮਾਤ-10ਵੀਂ ਤੇ ਖੁਸ਼ਲੀਨ ਤਨੇਜਾ ਜਮਾਤ-9ਵੀਂ ਨੇ ਹਿੱਸਾ ਲਿਆ ਸ਼ੂਟਿੰਗ ਮੁਕਾਬਲੇ ’ਚ ਅਸ਼ਨੀਤ ਜਮਾਤ-11ਵੀਂ, ਕਪਿਸ਼ ਜਮਾਤ-7ਵੀਂ, ਨਿਰਮਾਣ ਜਮਾਤ-7ਵੀਂ ਤੇ ਟੇਬਲ ਟੈਨਿਸ ਮੁਕਾਬਲੇ ’ਚ ਸਮਰਪ੍ਰੀਤ ਜਮਾਤ 11ਵੀਂ, ਅਕਸ਼ਦੀਪ ਜਮਾਤ-8ਵੀਂ, ਸ਼ਿਵਰਾਜ ਜਮਾਤ-9ਵੀਂ ਤੇ ਨੀਰਜ ਜਮਾਤ-7ਵੀਂ, ਬੈਡਮਿੰਟਨ ਖੇਡ ਮੁਕਾਬਲੇ ’ਚ ਆਕਾਸ਼ਦੀਪ ਜਮਾਤ-8ਵੀਂ, ਕ੍ਰਿਸ਼ ਜਮਾਤ-11ਵੀਂ, ਚੈੱਸ ਮੁਕਾਬਲੇ ’ਚ ਖੁਸ਼ਲੀਨ ਤਨੇਜਾ ਜਮਾਤ-9ਵੀਂ ਨੇ ਹਿੱਸਾ ਲੈ ਕੇ ਸਕੂਲ ਦੇ ਨਾਲ-ਨਾਲ ਆਪਣੇ ਖੇਤਰ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ (Saint MSG Glorious International School)