IND Vs Sa 1st Test : ਤੀਜੇ ਦਿਨ ਦੀ ਖੇਡ ਅੱਜ ਦੁਪਹਿਰ 1 ਵਜੇ ਤੋਂ ਸ਼ੁਰੂ, ਭਾਰਤੀ ਟੀਮ ਅੱਗੇ ਕੰਧ ਬਣੇ ਅਫਰੀਕਾ ਦੇ ਡੀਨ ਐਲਗਰ

IND Vs SA

ਸ਼ਤਕਵੀਰ ਐਲਗਰ ਨਾਬਾਦ ਕ੍ਰੀਜ ’ਤੇ | IND Vs SA

  • ਪਹਿਲੀ ਪਾਰੀ ’ਚ ਭਾਰਤੀ ਟੀਮ ਵੱਲੋਂ ਕੇਐੱਲ ਰਾਹੁਲ ਨੇ ਜੜਿਆ ਸੀ ਸੈਂਕੜਾ

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੈਸਟ ਮੈਚ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੱਖਣੀ ਅਫਰੀਕਾ ਨੇ 5 ਵਿਕਟਾਂ ’ਤੇ 256 ਦੌੜਾਂ ਬਣਾਈਆਂ ਹਨ। ਟੀਮ ਨੂੰ 11 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਅੱਜ ਭਾਵ ਵੀਰਵਾਰ ਨੂੰ ਤੀਜੇ ਦਿਨ ਦੀ ਖੇਡ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਦੱਖਣੀ ਅਫਰੀਕਾ ਲਈ, ਡੀਨ ਐਲਗਰ 140 ਦੌੜਾਂ ਬਣਾਉਣ ਤੋਂ ਬਾਅਦ ਮਾਰਕੋ ਜੈਨਸਨ ਨਾਬਾਦ 3 ਦੌੜਾਂ ਬਣਾ ਕੇ ਨਾਟ ਆਊਟ ਰਹੇ। ਦੋਵੇਂ ਅੱਜ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਦੀ ਅਗਵਾਈ ਕਰਨਗੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਦੂਜੇ ਦਿਨ ਭਾਰਤੀ ਟੀਮ 245 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਕੇਐਲ ਰਾਹੁਲ ਨੇ ਸੈਂਕੜਾ ਜੜਿਆ, ਉਹ 101 ਦੌੜਾਂ ਬਣਾ ਕੇ ਆਊਟ ਹੋ ਗਏ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ 5 ਅਤੇ ਨੰਦਰੇ ਬਰਗਰ ਨੇ 3 ਵਿਕਟਾਂ ਲਈਆਂ।

ਮੌਸਮ ਦੀ ਰਿਪੋਰਟ : ਮੀਂਹ ਦੀ ਕੋਈ ਸੰਭਾਵਨਾ ਨਹੀਂ | IND Vs SA

ਜੇਕਰ ਇਸ ਮੈਚ ’ਚ ਮੀਂਹ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਸੈਂਚੁਰੀਅਨ ’ਚ ਮੀਂਹ ਦੀ ਸਿਰਫ 5 ਫੀਸਦੀ ਸੰਭਾਵਨਾ ਹੈ। ਦਿਨ ਭਰ ਧੁੱਪ ਰਹੇਗੀ ਅਤੇ ਤੀਜੇ ਦਿਨ 98 ਓਵਰਾਂ ਦੀ ਖੇਡ ਸੰਭਵ ਹੋ ਸਕਦੀ ਹੈ। ਮੀਂਹ ਅਤੇ ਖਰਾਬ ਰੋਸ਼ਨੀ ਕਾਰਨ ਪਹਿਲੇ ਅਤੇ ਦੂਜੇ ਦਿਨ ਲਗਭਗ 45 ਓਵਰਾਂ ਦੀ ਖੇਡ ਖਤਮ ਹੋ ਗਈ। (IND Vs SA)

ਐਲਗਰ ਨੇ ਜੜਿਆ ਆਪਣਾ 14ਵਾਂ ਟੈਸਟ ਸੈਂਕੜਾ, ਨਾਬਾਦ ਵਾਪਸ ਪਰਤੇ | IND Vs SA

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੀਨ ਐਲਗਰ ਨੇ ਸੈਂਕੜਾ ਜੜਿਆ। ਉਹ 140 ਦੌੜਾਂ ਬਣਾ ਕੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਾਟ ਆਊਟ ਰਹੇ। ਉਨ੍ਹਾਂ ਟੋਨੀ ਡੀਜਾਰਜ ਨਾਲ 93 ਅਤੇ ਡੇਵਿਡ ਬੇਡਿੰਘਮ ਨਾਲ 131 ਦੌੜਾਂ ਦੀ ਸਾਂਝੇਦਾਰੀ ਕੀਤੀ। ਡੀਨ ਐਲਗਰ ਨੇ 140 ਗੇਂਦਾਂ ’ਤੇ ਆਪਣਾ 14ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਸੀਰੀਜ ਖੇਡ ਰਹੇ ਹਨ, ਉਨ੍ਹਾਂ ਸੀਰੀਜ ਤੋਂ ਪਹਿਲਾਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। (IND Vs SA)

IND Vs SA 1st Test : ਦੂਜੇ ਦਿਨ ਦੀ ਖੇਡ ਸਮਾਪਤ, ਡੀਨ ਐਲਗਰ ਦਾ ਸੈਂਕੜਾ, ਦੱਖਣੀ ਅਫਰੀਕਾ ਮਜ਼ਬੂਤ ਸਥਿਤੀ ’ਚ