ਸੇਵਾ-ਪਰਮਾਰਥ ਦੁਆਰਾ ਮਨ ਤੋਂ ਬਚੋ : ਪੂਜਨੀਕ ਗੁਰੂ ਜੀ

Saint Dr. MSG
Saint Dr. MSG

ਸੇਵਾ-ਪਰਮਾਰਥ ਦੁਆਰਾ ਮਨ ਤੋਂ ਬਚੋ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਪਸ਼ੂ ਤੋਂ ਵਧ ਕੇ ਸ਼ੈਤਾਨੀਅਤ ‘ਤੇ ਉਤਰ ਆਇਆ ਹੈ ਸੋਚਦਿਆਂ, ਬੋਲਦਿਆਂ, ਸੌਂਦਿਆਂ, ਜਾਗਦਿਆਂ, ਹਰ ਸਮੇਂ ਬੁਰਾਈਆਂ ਦਾ ਬੋਲਬਾਲਾ ਰਹਿੰਦਾ ਹੈ ਜਦੋਂ ਜੀਵ ਸਤਿਸੰਗ ‘ਚ ਆਉਂਦਾ ਹੈ, ਮਾਲਕ ਦੀ ਗੱਲ ਸੁਣਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਕੀ ਕਰਮ ਕਰ ਰਿਹਾ ਸੀ ਅਤੇ ਮੈਨੂੰ ਕੀ ਕਰਨਾ ਚਾਹੀਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਇਨਸਾਨ ਨਾਦਾਨ ਬਣਿਆ ਰਹਿੰਦਾ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਕਾਲ ਦੇ ਚੱਕਰਵਿਊ ‘ਚ ਬੁਰੀ ਤਰ੍ਹਾਂ ਨਾਲ ਉਲਝਿਆ ਹੋਇਆ ਹੈ ਮਾਲਕ ਦਾ ਨਾਮ ਲੈ ਕੇ ਸੇਵਾ-ਪਰਮਾਰਥ ਦੁਆਰਾ ਇਸ ਚੱਕਰਵਿਊ ਤੋਂ ਬਚਿਆ ਜਾ ਸਕਦਾ ਹੈ, ਪਰ ਇਨਸਾਨ ਮਨ ਤੋਂ ਇਲਾਵਾ ਕਿਸੇ ਹੋਰ ਪਾਸੇ ਧਿਆਨ ਨਹੀਂ ਦਿੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਸਤਿਗੁਰੂ, ਪੀਰ-ਫ਼ਕੀਰ ਜੀਵ ਨੂੰ ਬਹੁਤ ਸਮਝਾਉਂਦੇ ਹਨ ਪਰ ਜੀਵ ਮਨ ਦੇ ਹੱਥੋਂ ਇੰਨਾ ਮਜ਼ਬੂਰ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਚੰਗੇ–ਮਾੜੇ ਦਾ ਕੁਝ ਵੀ ਪਤਾ ਨਹੀਂ ਲੱਗਦਾ ਅਤੇ ਲੋਕ ਬੁਰੇ ਕਰਮ ਕਰਦੇ ਚਲੇ ਜਾਂਦੇ ਹਨ, ਫਿਰ ਮਾਲਕ ਤੋਂ ਬੇਇੰਤਹਾ ਦੂਰ ਹੋ ਜਾਂਦੇ ਹਨ ਇਸ ਲਈ ਇਨਸਾਨ ਨੂੰ ਬੁਰਾ ਕਰਮ ਨਹੀਂ ਕਰਨਾ ਚਾਹੀਦਾ ਚੰਗੇ-ਨੇਕ ਕਰਮ ਕਰੋ, ਸਭ ਦਾ ਭਲਾ ਕਰੋ, ਮਾਲਕ ਦਾ ਨਾਮ ਜਪੋ, ਕਿਉਂਕਿ ਜੇਕਰ ਤੁਸੀਂ ਮਾਲਕ ਦੀ ਔਲਾਦ ਦਾ ਭਲਾ ਕਰਦੇ ਹੋ, ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।