ਰਾਮ-ਨਾਮ ਦਾ ਧਨ ਦੋਵਾਂ ਜਹਾਨਾਂ ’ਚ ਹੁੰਦਾ ਹੈ ਮੱਦਦਗਾਰ : ਪੂਜਨੀਕ ਗੁਰੂ ਜੀ

Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਮਨੁੱਖ ਦਾ ਅਸਲ ਕੰਮ ਈਸ਼ਵਰ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪਣਾ ਹੈ ਬਾਕੀ ਜਿੰਨੇ ਵੀ ਕੰਮ ਦੁਨੀਆ ਵਿਚ ਰਹਿੰਦਾ ਹੋਇਆ ਇਹ ਕਰਦਾ ਹੈ ਸਭ ਦੇ ਸਭ ਸਰੀਰ ਨਾਲ ਸਬੰਧਿਤ ਹਨ।

ਜਦੋਂ ਸਰੀਰ ਹੀ ਨਾਲ ਨਹੀਂ ਜਾਵੇਗਾ ਤਾਂ ਸਰੀਰ ਨਾਲ ਜੋ ਕੰਮ-ਧੰਦੇ ਤਾਅਲੁਕ ਰੱਖਦੇ ਹਨ, ਉਹ ਨਾਲ ਕਿਵੇਂ ਜਾ ਸਕਦੇ ਹਨ ਦੋਵਾਂ ਜਹਾਨਾਂ ਵਿਚ ਸੱਚਾ ਮੱਦਦਗਾਰ ਜੇਕਰ ਕੋਈ ਹੈ ਤਾਂ ਉਹ ਇੱਕ ਹੀ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਇਹੀ ਇੱਕੋ-ਇੱਕ ਅਜਿਹਾ ਧਨ ਹੈ ਜਿਸ ਨੂੰ ਚਿਤਾ ਦੀ ਅੱਗ ਸਾੜ ਨਹੀਂ ਸਕਦੀ, ਹਵਾ ਉਡਾ ਨਹੀਂ ਸਕਦੀ, ਧਰਤੀ ਗਾਲ਼-ਸਾੜ ਨਹੀਂ ਸਕਦੀ ਉਹ ਰਾਮ-ਨਾਮ ਦਾ ਧਨ, ਅੱਲ੍ਹਾ ਵਾਹਿਗੁਰੂ ਦੀ ਯਾਦ ਦਾ ਧਨ ਹਮੇਸ਼ਾ ਆਤਮਾ ਦੇ ਨਾਲ ਰਹਿੰਦਾ ਹੈ ਅਤੇ ਇੱਥੇ-ਉੱਥੇ ਦੋਵਾਂ ਜਹਾਨਾਂ ਵਿਚ ਸੱਚਾ ਮੱਦਦਗਾਰ ਹੁੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਈਸ਼ਵਰ ਦੇ ਨਾਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਕਾਲ ਦੇ ਦਾਇਰੇ ਵਿਚ ਆਉਦੇ ਹਨ ਹਰ ਧਰਮ, ਮਜ਼੍ਹਬ ਵਿਚ ਮਾਲਕ ਦੇ ਪਹੰੁਚੇ ਹੋਏ ਸੰਤ, ਪੀਰ-ਫ਼ਕੀਰ, ਪੈਗੰਬਰ, ਗੁਰੂ-ਮਹਾਂਪੁਰਸ਼ਾਂ ਨੇ ਇਹ ਲਿਖਿਆ ਹੈ ਕਿ ਸਭ ਕੁਝ ਫਨਾਹਕਾਰੀ, ਤਬਾਹਕਾਰੀ, ਨਾਸ਼ਵਾਨ ਹੈ ਜੋ ਅੱਖਾਂ ਦੇਖਦੀਆਂ ਹਨ ਖ਼ਤਮ ਹੋਣ ਵਾਲਾ ਹੈ ਦੁਨੀਆ ਵੱਲੋਂ ਅੱਖਾਂ ਬੰਦ ਕਰਕੇ ਜਦੋਂ ਇਨਸਾਨ ਅੱਲ੍ਹਾ, ਵਾਹਿਗੁਰੂ, ਰਾਮ ਵੱਲ ਆਪਣੀਆਂ ਅੱਖਾਂ ਲਾਉਦਾ ਹੈ, ਉਦੋਂ ਅੰਦਰ ਉਹ ਅੱਖਾਂ ਖੁੱਲ੍ਹਦੀਆਂ ਹਨ ਅਤੇ ਇਹੀ ਅੱਖਾਂ ਫਿਰ ਸੱਚ ਦੇਖਦੀਆਂ ਹਨ।

ਨਾਮ ਲੈਣ ਨਾਲ ਇਨਸਾਨ ਆਪਣੇ-ਆਪ ਨੂੰ ਹੌਲ਼ਾ ਮਹਿਸੂਸ ਕਰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਨਾਮ ਲੈਣ ਨਾਲ ਇਨਸਾਨ ਆਪਣੇ-ਆਪ ਨੂੰ ਹੌਲ਼ਾ ਮਹਿਸੂਸ ਕਰਦਾ ਹੈ ਨਾਮ ਦਾ ਸਿਮਰਨ ਇਨਸਾਨ ਦੇ ਪਾਪ-ਕਰਮਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਜਿਵੇਂ ਲੱਖਾਂ ਮਣ ਘਾਹ ਦਾ ਢੇਰ ਹੁੰਦਾ ਹੈ, ਉਸ ਵਿਚ ਛੋਟੀ ਜਿਹੀ ਚੰਗਿਆੜੀ ਅੱਗ ਦੀ ਲਾ ਦੇਈਏ ਤਾਂ ਉਹ ਘਾਹ ਨੂੰ ਸਾੜ ਕੇ ਸੁਆਹ ਕਰ ਦੇਵੇਗੀ, ਉਸੇ ਤਰ੍ਹਾਂ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਹਨ ਜੇਕਰ ਇਨਸਾਨ ਅੱਲ੍ਹਾ, ਵਾਹਿਗੁਰੂ ਦਾ ਨਾਮ-ਸਿਮਰਨ ਕਰਦਾ ਹੈ ਤਾਂ ਰਾਮ-ਨਾਮ ਦੀ ਉਹ ਸ਼ਾਂਤੀ ਭਰੀ ਚੰਗਿਆੜੀ ਪਾਪ, ਜ਼ੁਲਮੋ-ਸਿਤਮ ਨੂੰ, ਜੋ ਜਨਮਾਂ-ਜਨਮਾਂ ਤੋਂ ਤੁਹਾਡੀ ਆਤਮਾ ਦੇ ਉੱਪਰ ਢਹਿ ਰਹੇ ਹਨ, ਉਹ ਸੁਆਹ ਹੋ ਜਾਣਗੇ।

ਬੁਰਾਈ ਦੀ ਚਰਚਾ ਹੁੰਦੀ ਨਜ਼ਰ ਆਉਦੀ ਹੈ ਉੱਥੋਂ ਪਾਸਾ ਵੱਟ ਜਾਓ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦਾ ਮਨ ਕਿਸੇ ਕੰਮ ’ਚ ਨਹੀਂ ਲੱਗਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਬੁਰੇ ਲੋਕਾਂ ਦਾ ਸੰਗ ਛੱਡ ਦਿਓ ਜਿੱਥੇ ਵੀ ਚੁਗਲੀ-ਨਿੰਦਿਆ, ਬੁਰਾਈ ਦੀ ਚਰਚਾ ਹੁੰਦੀ ਨਜ਼ਰ ਆਉਦੀ ਹੈ ਉੱਥੋਂ ਪਾਸਾ ਵੱਟ ਜਾਓ ਅਤੇ ਜਿੱਥੇ ਨੇਕ ਲੋਕ ਹੁੰਦੇ ਹਨ, ਮਾਲਕ ਦੀ ਚਰਚਾ ਕਰਦੇ ਹਨ ਉਨ੍ਹਾਂ ਦੀ ਸੋਹਬਤ ਕਰੋ ਭਲੇ ਲੋਕਾਂ ਦਾ ਸੰਗ ਤੁਹਾਨੂੰ ਭਲਾ ਬਣਾ ਦੇਵੇਗਾ ਅਤੇ ਬੁਰਾਈ ਦਾ ਸੰਗ ਹਮੇਸ਼ਾ ਬੁਰਾ ਬਣਾ ਦਿੰਦਾ ਹੈ ਜੋ ਲੋਕ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋਏ ਸੇਵਾ ਕਰਦੇ ਹਨ ਤਾਂ ਸੋਨੇ ’ਤੇ ਸੁਹਾਗਾ ਹੈ।

ਰਾਮ-ਨਾਮ ਵਿਚ ਜ਼ਬਰਦਸਤ ਤਾਕਤ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਰਾਮ-ਨਾਮ ਵਿਚ ਜ਼ਬਰਦਸਤ ਤਾਕਤ ਹੈ ਜਿਸਨੂੰ ਲੈਣਾ ਆ ਜਾਵੇ ਉਹ ਮਾਲਕ ਦੇ ਨਾਮ, ਭਗਤੀ-ਇਬਾਦਤ ਦੁਆਰਾ ਮਾਲਕ ਦੇ ਨਾਮ ਨਾਲ, ਅੰਦਰ ਦੇ ਨਸ਼ੇ ਨਾਲ ਜੁੜ ਜਾਂਦਾ ਹੈ ਅਤੇ ਉਹ ਜ਼ਰੂਰ ਮਾਲਕ ਦੀ ਦਇਆ-ਦਿ੍ਰਸ਼ਟੀ ਦੇ ਕਾਬਲ ਬਣਦਾ ਹੈ ਜੇਕਰ ਤੁਸੀਂ ਮਾਲਕ ਦੀ ਦਇਆ-ਦਿ੍ਰਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ, ਜੇਕਰ ਅੰਦਰੋਂ-ਬਾਹਰੋਂ ਆਤਮਿਕ ਸ਼ਾਂਤੀ ਨਾਲ ਮਾਲਾਮਾਲ ਹੋਣਾ ਚਾਹੁੰਦੇ ਹੋ ਤਾਂ ਰਾਮ-ਨਾਮ ਨਾਲ ਜੁੜ ਜਾਓ, ਸਿਮਰਨ ਕਰੋ ਤਾਂ ਯਕੀਨ ਮੰਨੋ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਇੱਕ ਦਿਨ ਤੁਸੀਂ ਜ਼ਰੂਰ ਬਣ ਜਾਓਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ