ਸਾਧ-ਸੰਗਤ ਨੇ 25 ਲੱਖ ਦੇ ਕਰੀਬ ਬੂਟੇ ਲਾ ਕੇ ਮਨਾਇਆ ਅਵਤਾਰ ਦਿਹਾੜਾ

Sadh Sangat, Celebrated, Avtar Day, About, 25 Lakh, Saplings, Planted

ਪੂਜਨੀਕ ਗੁਰੂ ਜੀ ਦਾ 51ਵਾਂ ਪਵਿੱਤਰ ਅਵਤਾਰ ਦਿਵਸ | Incarnation Day

  • ਪੰਜਾਬ ‘ਚ 9 ਲੱਖ ਤੇ ਹਰਿਆਣਾ ‘ਚ 9 ਲੱਖ 50 ਹਜ਼ਾਰ ਬੂਟੇ ਲਾਏ | Incarnation Day

ਸਰਸਾ, (ਸੱਚ ਕਹੂੰ/ਸੰਦੀਪ ਕੰਬੋਜ਼)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੀਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਵਾਤਾਵਰਨ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਸਥਾਪਿਤ ਕਰ ਚੁੱਕੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵ ਵਾਤਾਵਰਨ ਦੇ ਮਜ਼ਬੂਤ ਪਹਿਰੇਦਾਰਾਂ ਨੇ ਅੱਜ ਇੱਕ ਵਾਰ ਫਿਰ ਵਾਤਾਵਰਨ ਸੁਰੱਖਿਆ ਦੇ ਮਹਾਂਯੱਗ ‘ਚ ਵੱਧ-ਚੜ੍ਹ ਕੇ ਆਹੂਤੀ ਪਾਈ। (Incarnation Day)

ਇਹ ਵੀ ਪੜ੍ਹੋ : Seema Haider News: ਸੀਮਾ ਹੈਦਰ ਮਾਮਲੇ ‘ਚ ਹੁਣ ਤੱਕ ਦੀ ਵੱਡੀ ਕਾਰਵਾਈ

ਭਾਰਤ ਸਮੇਤ ਦੁਨੀਆ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 51ਵੇਂ ਪਵਿੱਤਰ ਅਵਤਾਰ ਦਿਵਸ ਦਾ। ਇਸ ਪਵਿੱਤਰ ਮੌਕੇ ਪੌਦਾ ਲਗਾਓ ਮੁਹਿੰਮ ਦੌਰਾਨ ਸ਼ਾਮ ਤੱਕ ਦੁਨਿਆ ਭਰ ‘ਚ 24 ਲੱਖ 84 ਹਜ਼ਾਰ 900. ਪੌਦੇ ਲਾਏ ਜਾ ਚੁੱਕੇ ਸਨ। ਹਿੰਦੁਸਤਾਨ ਸਮੇਤ ਦੁਨੀਆ ਭਰ ‘ਚ ਪੌਦੇ ਲਗਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 7 ਵਜੇ ਤੋਂ ਹੋਈ ਜਿਵੇਂ ਹੀ ਘੜੀ ਦੀ ਸੂਈ ਸੱਤ ‘ਤੇ ਆ ਕੇ ਰੁਕੀ ਉਵੇਂ ਹੀ ਆਪਣੇ-ਆਪਣੇ ਬਲਾਕਾਂ ‘ਚ ਪਹਿਲਾਂ ਤੋਂ ਹੀ ਤਿਆਰ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਤੇ ਬੇਨਤੀ ਦੇ ਸ਼ਬਦ ਨਾਲ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ।

ਪੌਦੇ ਦੇ ਇਸ ਸ਼ੁੱਭ ਮੌਕੇ ਕਈ ਬਲਾਕਾਂ ‘ਚ ਮੁੱਖ ਮਹਿਮਾਨ ਵਜੋਂ ਖੇਤਰ ਦੇ ਮਾਣਯੋਗ ਰਾਜਨੇਤਾ, ਅਧਿਕਾਰੀ ਤੇ ਪਤਵੰਤੇ ਵੀ ਪਹੁੰਚੇ। ਪਤਵੰਤਿਆਂ ਨੇ ਨਾ ਸਿਰਫ਼ ਸਾਧ-ਸੰਗਤ ਦੇ ਨਾਂਲ ਮਿਲ ਕੇ ਪੌਦੇ ਲਾਏ ਸਗੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਵਾਤਾਵਰਨ ਸੁਰੱਖਿਆ ਦੇ ਇਸ ਮਹਾਨ ਪਰਉਪਕਾਰੀ ਕਾਰਜ ਦੀ ਜੰਮ ਕੇ ਸ਼ਲਾਘਾ ਕੀਤੀ। ਪੌਦਾ ਲਾਓ ਮੁਹਿੰਮ ਦੌਰਾਨ ਸਾਧ-ਸੰਗਤ ਦਾ ਜੋਸ਼ ਵੇਖਣਯੇਗ ਸੀ ਕੀ ਛੋਟਾ, ਕੀ ਵੱਡਾ, ਕੀ ਬਜ਼ੁਰਗ ਤੇ ਕੀ ਜਵਾਨ ਤੇ ਔਰਤਾਂ ਹਰ ਕੋਈ ਹੱਥ ‘ਚ ਪੌਦੇ ਲਈ ਵਾਤਾਵਰਨ ਸੁਰੱਖਿਆ ਦੇ ਇਸ ਮਹਾਂਯੱਗ ‘ਚ ਆਹੂਤੀ ਪਾਉਣ ਨੂੰ ਆਤੁਰ ਸੀ। ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਇਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਮੰਗਲਵਾਰ ਨੂੰ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਸਮੇਤ ਦੇਸ਼ ਤੇ ਦੁਨਿਆ ਭਰ ਦੇ ਬਲਾਕਾਂ ‘ਚ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪਹਿਰੇਦਾਰਾਂ ਵੱਲੋਂ ਪੌਦੇ ਲਾਏ ਗਏ। (Incarnation Day)

ਇਹ ਵੀ ਪੜ੍ਹੋ : Seema Haider News: ਸੀਮਾ ਹੈਦਰ ਮਾਮਲੇ ‘ਚ ਹੁਣ ਤੱਕ ਦੀ ਵੱਡੀ ਕਾਰਵਾਈ

ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਹਰ ਸਾਲ ਆਪਣੇ ਪਿਅਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਤੇ ਅਜ਼ਾਦੀ ਦਿਵਸ 15 ਅਗਸਤ ਮੌਕੇ ਦੇਸ਼ ਤੇ ਦੁਨਿਆ ਭਰ ‘ਚ ਪੌਦੇ ਲਾਉਂਦੇ ਹਨ। ਪੌਦੇ ਹੀ ਨਹੀਂ ਸਗੋਂ ਉਹ ਉਦੋਂ ਤੱਕ ਉਨ੍ਹਾਂ ਦੀ ਨਿਯਮਿਤ ਸਾਰ-ਸੰਭਾਲ ਕਰਦੇ ਆ ਰਹੇ ਹਨ ਜਦੋਂ ਤੱਕ ਕਿ ਉਹ ਵੱਡੇ ਨਹੀਂ ਹੋ ਜਾਂਦੇ। ਇਸ ਤੋਂ ਇਲਾਵਾ ਵੀ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ‘ਚ ਵੱਖ-ਵੱਖ ਮੌਕਿਆਂ ‘ਤੇ ਸਾਲ ਭਰ ਪੌਦੇ ਲਾਉਂਦੀ ਰਹਿੰਦੀ ਹੈ। ‘ਵਾਤਾਵਰਨ ਨਾਲ ਅਸੀਂ ਹਾਂ’ ਵਾਤਾਵਰਨ ਦੇ ਇਨ੍ਹਾਂ ਅਸਲ ਪਹਿਰੇਦਾਰਾਂ ਨੇ ਇਹ ਦੁਨਿਆ ਨੂੰ ਵਿਖਾ ਦਿੱਤਾ ਹੈ। ਵਾਤਾਵਰਨ ਦੇ ਅਜਿਹੇ ਕਰਮਠ ਪਹਿਰੇਦਾਰਾਂ ਦੇ ਜਜ਼ਬੇ ਨੂੰ ਸਲਾਮ। (Incarnation Day)

‘ਤੰਦਰੁਸਤ ਪੰਜਾਬ’ ਮੁਹਿੰਮ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਵੱਡਾ ਯੋਗਦਾਨ : ਧਰਮਸੋਤ

ਨਾਭਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਪੌਦੇ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਹੈ। ਇਹ ਵਿਚਾਰ ਸਾਂਝੇ ਕਰਦਿਆਂ ਪੰਜਾਬ ਦੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਡੇਰਾ ਸੱਚਾ ਸੌਦਾ ਵੱਲੋਂ ਪੌਦੇ ਲਾਉਣ ਦੀ ਇਸ ਮੁਹਿੰਮ ਦਾ ਆਗਾਜ਼ ਨਾਭਾ ਦੇ ਨਾਮ ਚਰਚਾ ਘਰ ‘ਚ ਬੂਟਾ ਲਾ ਕੇ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ‘ਤੰਦੁਰਸਤ ਪੰਜਾਬ’ ਮੁਹਿੰਮ ਵਿੱਚ ਡੇਰਾ ਸ਼ਰਧਾਲੂਆਂ ਦਾ ਇਹ ਇੱਕ ਵੱਡਾ ਯੋਗਦਾਨ ਹੈ ਕਿ ਉਹ ਪੂਰੇ ਪੰਜਾਬ ਵਿੱਚ ਸਾਢੇ ਨੌਂ ਲੱਖ ਪੌਦੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਕਈ ਸਮਾਜਿਕ ਕਾਰਜ਼ਾ ਵਿੱਚ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪੌਦੇ ਲਾਉਣ ਵਿੱਚ ਵੀ ਉਸ ਦਾ ਨਾਂਅ ਗਿੰਨਿਜ਼ ਬੁੱਕ ਵਿੱਚ ਦਰਜ਼ ਹੈ। (Incarnation Day)

ਉਨ੍ਹਾਂ ਕਿਹਾ ਕਿ ਹੁਣ ਤੱਕ ਪੂਰੇ ਪੰਜਾਬ ਵਿੱਚ ਪੰਜਾਹ ਲੱਖ ਪੌਦੇ ਲਾਏ ਜਾ ਚੁੱਕੇ ਹਨ। ਡੇਰਾ ਸੱਚਾ ਸੌਦਾ ਵਾਂਗ ਸੂਬੇ ਦੇ ਸਕੂਲ, ਕਾਲਜ਼, ਪੰਚਾਇਤਾਂ ਆਦਿ ਸਮੇਤ ਦੂਜੀਆਂ ਹਰ ਪ੍ਰਕਾਰ ਦੀਆਂ ਸੰਸਥਾਵਾਂ ਨੂੰ ਵੀ ਵਾਤਾਵਰਣ ਦੀ ਸੁਰੱਖਿਆ ਲਈ ਅਜਿਹਾ ਸਾਂਝਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਮੁੱਖ ਮੰਤਰੀ ਪੰਜਾਬ ਦੀ ‘ਤੰਦਰੁਸਤ ਪੰਜਾਬ’ ਦੀ ਮੁਹਿੰਮ ਸਫਲ ਹੋ ਸਕੇ ਅਤੇ ਸੂਬਾ ਹਰਾ ਭਰਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ‘ਇੱਕ ਰੁੱਖ ਸੋ ਸੁੱਖ’, ਰੁੱਖ ਸਾਨੂੰ ਹਰ ਸਮੇ ਕੁੱਝ ਨਾ ਕੁੱਝ ਦੇਈ ਜਾਂਦੇ ਹਨ, ਕਦੀ ਛਾਂ ਅਤੇ ਕਦੀ ਫਲ ਅਤੇ ਕਦੀ ਕਦੀ ਦਵਾਈਆਂ ਦੇ ਰੂਪ ‘ਚ। ਇੱਥੋਂ ਤੱਕ ਕਿ ਮਰਨ ਤੋ ਬਾਦ ਵੀ ਰੁੱਖ ਆਪਣੀ ਲੱਕੜ ਮਨੁੱਖ ਲਈ ਹੀ ਛੱਡ ਜਾਂਦਾ ਹੈ। ਇਸ ਲਈ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਪੰਜਾਹ ਤੋ ਸੋ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ ਅਤੇ ਆਉਣ ਵਾਲੀ ਪੀੜੀ ਨੂੰ ਸਵੱਛ ਅਤੇ ਸਾਫ ਸੁੱਥਰਾ ਵਾਤਾਵਰਣ ਮਿਲ ਸਕੇ। (Incarnation Day)

ਬੱਚਿਆਂ ਵਾਂਗ ਕਰੋ ਪੌਦਿਆਂ ਦੀ ਸੰਭਾਲ | Incarnation Day

ਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ। ਇਸ ਲਈ ਵੱਧ ਤੋਂ ਵੱਧ ਪੌਦੇ ਲਾਓ ਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸੰਭਾਲ ਕਰੋ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰੇ ਦੇ ਵਿਸ਼ਵ ਰਿਕਾਰਡ | Incarnation Day

15 ਅਗਸਤ 2009 :  ਇੱਕ ਘੰਟੇ ‘ਚ 9 ਲੱਖ   38 ਹਜ਼ਾਰ 7 ਪੌਦੇ,
15 ਅਗਸਤ 2009 :  8 ਘੰਟਿਆਂ ‘ਚ 68ਲੱਖ   73 ਹਜ਼ਾਰ 451 ਪੌਦੇ,
15 ਅਗਸਤ 2011 ਨੂੰ :  ਇੱਕ ਘੰਟੇ ‘ਚ    19,45,535 ਪੌਦੇ,
15 ਅਗਸਤ 2012 ਨੂੰ :  1 ਘੰਟੇ ‘ਚ  20 ਲੱਖ   39 ਹਜ਼ਾਰ 747 ਪੌਦੇ

ਕਿੱਥੇ ਕਿੰਨੇ ਬੂਟੇ ਲੱਗੇ

ਹਰਿਆਣਾ                             9.50 ਲੱਖ
ਪੰਜਾਬ                                  9 ਲੱਖ
ਯੂਪੀ/ਉੱਤਰਾਖੰਡ                   2 ਲੱਖ
ਰਾਜਸਥਾਨ                           2 ਲੱਖ
ਦਿੱਲੀ                                   1.07 ਲੱਖ
ਹਿਮਾਚਲ ਪ੍ਰਦੇਸ਼                    33,000
ਬਿਹਾਰ                                 29,000
ਮੱਧ ਪ੍ਰਦੇਸ਼                             25600
ਨੇਪਾਲ                                  17,000
ਛੱਤੀਸਗੜ੍ਹਧ                          11,000
ਮਹਾਂਰਾਸ਼ਟਰ                         5200
ਕਰਨਾਟਕ, ਗੁਜਰਾਤ              3750
ਆਂਧਰਾ ਪ੍ਰਦੇਸ਼                        2250
ਦਾਰਜੀਲਿੰਗ                          1100
ਕੁੱਲ                                      2484900