ਏਸ਼ੀਆਡ ‘ਚ ਭਾਰਤ ਲਈ ਸੋਨ ਤਗਮਿਆਂ ਦੀ ਰਾਹ

ਕੁੱਲ ਤਗਮਾ ਸੂਚੀ ਚ ਅੱਗੇ ਆਉਣ ਲਈ ਵੱਧ ਸੋਨ ਤਗਮੇ ਜਰੂਰੀ

ਪਿਛਲੇ ਅੰਕ ‘ਚ ਅਸੀਂ ਗੱਲ ਕੀਤੀ ਸੀ ਕਿ ਇਸ ਹਫ਼ਤੇ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਂਚ ਭਾਰਤੀ ਖਿਡਾਰੀਆਂ ਨੂੰ ਸੋਨ ਤਗਮਿਆਂ ਲਈ ਖ਼ਾਸਾ ਪਸੀਨਾ ਵਹਾਉਣਾ ਪਵੇਗਾ ਕੁੱਲ ਤਗਮਾ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਹਮੇਸ਼ਾਂ ਹੀ ਆਪਣੇ ਨਜ਼ਦੀਕੀ ਵਿਰੋਧੀਆਂ ਤੋਂ ਚਾਂਦੀ ਅਤੇ ਕਾਂਸੀ ਤਗਮੇ ਕਿਤੇ ਵੱਧ ਜਿੱਤਦਾ ਹੈ ਪਰ ਸੋਨ ਤਗਮੇ ਘੱਟ ਹੋਣ ਕਾਰਨ ਉਸਨੂੰ 7ਵੇਂ , 8ਵੇਂ ਜਾਂ 9ਵੇਂ ਸਥਾਨ ਨਾਲ ਸਬਰ ਕਰਨਾ ਪੈਂਦਾ ਹੈ ਪਿਛਲੀ ਵਾਰ ਭਾਰਤ 11 ਸੋਨ, 10ਚਾਂਦੀ ਅਤੇ 36 ਕਾਂਸੀ ਤਗਮੇ ਜਿੱਤ ਕੇ 8ਵੇਂ ਸਥਾਨ ‘ਤੇ ਰਿਹਾ ਸੀ ਜਦੋਂਕਿ 2010 ‘ਚ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਗਮਿਆਂ ਨਾਲ 6ਵੇਂ ਸਥਾਨ ‘ਤੇ ਰਿਹਾ ਸੀ। (Asiad Games)

ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਨੂੰ ਸੈਮੀਫਾਈਨਲ ਜਾਂ ਫਾਈਨਲ ਮੁਕਾਬਲਿਆਂ ‘ਚ ਮਾਤ ਖਾ ਕੇ ਚਾਂਦੀ ਜਾਂ ਕਾਂਸੀ ਤਗਮੇ ਨਾਲ ਸਬਰ ਕਰਨਾ ਪੈਂਦਾ ਹੈ ਅਤੇ ਇਹ ਵੀ ਸਾਫ਼ ਹੈ ਕਿ ਜਦੋਂ ਭਾਰਤ ਦੇ ਸੋਨ ਤਗਮੇ ਵਧਦੇ ਹਨ ਤਾਂ ਤਗਮਾ ਸੂਚੀ ‘ਚ ਭਾਰਤ Àੁੱਪਰ ਵਧਦਾ ਹੈ ਸੋ ਭਾਰਤੀ ਦਲ ਦੇ ਥਿੰਕ ਟੈਂਕਾਂ ਨੂੰ ਸੈਮੀਫਾਈਨਲ ਜਾਂ ਫਾਈਨਲਾਂ ‘ਚ ਜਿੱਤ ਦੀ ਫੀਸਦ ਨੂੰ ਵਧਾਉਣ ਲਈ ਖਿਡਾਰੀਆਂ ਨੂੰ ਵੱਡੇ ਮੈਚਾਂ ਲਈ ਵੱਖਰੀ ਰਣਨੀਤੀ ਅਤੇ ਦਬਾਅ ਤੋਂ ਦੂਰ ਰਹਿਣ ਲਈ ਖ਼ਾਸ ਤੌਰ ‘ਤੇ ਤਿਆਰ ਕਰਨ ਦੀ ਲੋੜ ਹੈ ਤਾਂਕਿ ਉਹ ਮੁੱਖ ਮੁਕਾਬਲਿਆਂ ‘ਚ ਨਤੀਜੇ ਸੁਧਰ ਸਕਣ। (Asiad Games)

ਇਹ ਵੀ ਪੜ੍ਹੋ : ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ

ਹਾਲਾਂਕਿ ਇਸ ਮਹੀਨੇ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਕੁਝ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਭਾਰਤੀ ਅਥਲੀਟਾਂ ਵੱਲੋਂ ਵੱਡੀ ਗਿਣਤੀ ‘ਚ ਰਿਕਾਰਡ ਤੋੜੇ ਜਾਣ ਕਾਰਨ ਮਾਨਸਿਕ ਪੱਖੋਂ ਖਿਡਾਰੀਆਂ ਦੇ ਕੁਝ ਮਜ਼ਬੂਤ ਹੋਣ ਦੇ ਚਿੰਨ੍ਹ ਨਜ਼ਰ ਆਏ ਹਨ ਅਤੇ ਏਸ਼ੀਆਡ ‘ਚ ਵੀ ਵੱਡੇ ਮੁਕਾਬਲਿਆਂ ‘ਚ ਵੱਡੇ ਤਗਮਿਆਂ ਦੀ ਆਸ ਜਾਗੀ ਹੈ ਰਾਸ਼ਟਰੀ ਚੈਂਪੀਅਨਸ਼ਿਪ ‘ਚ ਜਾਨਸਨ ਨੇ 42 ਸਾਲ ਪਹਿਲਾਂ ਦੇ 800 ਮੀਟਰ ਦੌੜ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ ਹੈ ਹਿਮਾ ਦਾਸ ਵਿਸ਼ਵ ਅੰਡਰ20 ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤੀ ਨੇਜਾ ਸੁੱਟਣ ‘ਚ ਨੀਰਜ ਚੋਪੜਾ ਵੱਲੋਂ ਫਰਾਂਸ ‘ਚ ਸੋਨ ਤਗਮਾ ਤੋਂ ਇਲਾਵਾ ਵੀ ਕਈ ਇਤਿਹਾਸਕ ਪ੍ਰਦਰਸ਼ਨ ਇਸ ਸਾਲ ਭਾਰਤੀ ਅਥਲੀਟਾਂ ਦੇ ਦੇਖਣ ਨੂੰ ਮਿਲੇ ਹਾਲਾਂਕਿ ਏਸ਼ੀਆਡ ‘ਚ ਤਗਮੇ ਇਸ ਗੱਲ ‘ਤੇ ਨਿਰਭਰ ਹੋਣਗੇ ਕਿ  ਵੱਖ-ਵੱਖ ਖੇਡਾਂ ‘ਚ ਭਾਰਤੀ ਕੋਚਾਂ ਵੱਲੋਂ ਕੋਰੀਆ, ਚੀਨ, ਜਾਪਾਨ, ਇੰਡੋਨੇਸ਼ੀਆ ਅਤੇ ਇਰਾਨ ਵਰਗੇ ਮੁੱਖ ਚੁਣੌਤੀ ਦੇਣ ਵਾਲੇ ਦੇਸ਼ਾਂ ਦੇ ਅਥਲੀਟਾਂ ਵਿਰੁੱਧ  ਆਪਣੀਆਂ ਰਣਨੀਤੀਆਂ ਨੂੰ ਕਿਸ ਹੱਦ ਤੱਕ ਹਕੀਕੀ ਰੂਪ ਦਿੰਦੇ ਹਨ। (Asiad Games)

ਕਬੱਡੀ ‘ਚ ਸੋਨ ਤਗਮਾ ਪੱਕਾ: ਏਸ਼ੀਆਡ ‘ਚ ਕਬੱਡੀ ਇੱਕੋ-ਇੱਕ ਅਜਿਹੀ ਖੇਡ ਹੈ ਜਿਸ ਵਿੱਚ ਭਾਰਤ ਦੇ ਦੋ ਸੋਨ ਤਗਮੇ ਪੱਕੇ ਮੰਨੇ ਜਾ ਸਕਦੇ ਹਨ ਬੀਜ਼ਿੰਗ ਦੀਆਂ 1990 ‘ਚ ਹੋਈਆਂ ਏਸ਼ੀਆ ਖੇਡਾਂ ‘ਚ ਪਹਿਲੀ ਵਾਰ ਸ਼ਾਮਲ ਹੋਈ ਕਬੱਡੀ ‘ਚ ਹੁਣ ਤੱਕ ਭਾਰਤ ਦੀ ਹੀ ਬਾਦਸ਼ਾਹਤ ਰਹੀ ਹੈ ਅਤੇ ਇਸ ਵਾਰ ਵੀ ਭਾਰਤ ਨੂੰ ਦੋਵਾਂ ਵਰਗਾਂ ‘ਚ ਸੋਨ ਤਗਮੇ ਲਈ ਕੋਈ ਵੱਡੀ ਚੁਣੌਤੀ ਮਿਲਣ ਦੀ ਆਸ ਨਹੀਂ ਹੈ ਭਾਰਤ ਨੇ 2017 ‘ਚ ਹੋਈ ਪੁਰਸ਼ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ‘ਚ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ ਅਤੇ ਜੇਕਰ ਕੋਈ ਵੱਡਾ ਉਲਟਫੇਰ ਨਹੀਂ ਹੁੰਦਾ ਤਾਂ ਭਾਰਤ ਦੀ ਕਬੱਡੀ ‘ਚ ਸਰਦਾਰੀ ਕਾਇਮ ਰਹੇਗੀ। (Asiad Games)

ਅਥਲੈਟਿਕਸ | Asiad Games

ਅਥਲੈਟਿਕਸ ‘ਚ ਇਸ ਵਾਰ 48 ਸੋਨ ਤਗਮਿਆਂ ਲਈ 24 ਪੁਰਸ਼, 23 ਮਹਿਲਾਵਾਂ ਅਤੇ ਇੱਕ ਮਿਕਸਡ ਵਰਗ ‘ਚ ਮੁਕਾਬਲਾ ਹੋਵੇਗਾ ਭਾਰਤ ਦਾ ਇਸ ਵਾਰ ਏਸ਼ੀਆਈ ਖੇਡਾਂ ‘ਚ ਸਭ ਤੋਂ ਵੱਡਾ 50 ਅਥਲੀਟਾਂ ਦਾ ਦਲ ਨਿੱਤਰੇਗਾ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ‘ਚ ਇਸ ਵਾਰ ਕਾਫ਼ੀ ਗਿਣਤੀ ‘ਚ ਟੁੱਟੇ ਰਾਸ਼ਟਰੀ ਰਿਕਾਰਡਾਂ ਕਾਰਨ ਭਾਰਤੀ ਦਲ ਤੋਂ ਇਤਿਹਾਸਕ ਪ੍ਰਦਰਸ਼ਨ ਦੀਆਂ ਆਸਾਂ ਹਨ ਭਾਰਤ ਨੇ 2014 ‘ਚ 2 ਸੋਨ ਤਗਮਿਆਂ ਸਮੇਤ ਕੁੱਲ 13 ਤਗਮੇ ਜਿੱਤੇ ਸਨ ਅਤੇ ਜੇਕਰ ਇਸ ਵਾਰ ਭਾਰਤ 4 ਸੋਨ ਅਤੇ ਕੁੱਲ 141 ਤਗਮਿਆਂ ਚੋਂ 30 ਤਗਮੇ ਵੀ ਜਿੱਤਦਾ ਹੈ ਤਾਂ ਵੱਡੀ ਸਫ਼ਲਤਾ ਹੋਵੇਗੀ ਅਤੇ ਆਸ  ਹੈ ਕਿ ਭਾਰਤ ਵੱਡੀ ਸਫ਼ਲਤਾ ਦੇ ਕਰੀਬ ਰਹੇਗਾ।

ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!

ਇਸ ਵਾਰ ਡਿਸਕਸ ਥ੍ਰੋ ‘ਚ ਸੀਮਾ ਪੂਨੀਆ ਦਾ ਸੋਨ ਤਗਮਾ ਪੱਕਾ ਜਾਪਦਾ ਹੈ ਨੇਜਾ ਸੁੱਟਣ ‘ਚ ਨੀਰਜ ਚੋਪੜਾ( ਸਰਵਸ੍ਰੇਸ਼ਠ 87.43 ਮੀਟਰ) ਨੂੰ ਸੋਨੇ ਲਈ 91.36 ਮੀਟਰ ਤੱਕ ਨੇਜਾ ਸੁੱਟ ਚੁੱਕੇ ਤਾਈਵਾਨ ਦੇ ਚੇਂਗ ਤੋਂ ਸਖ਼ਤ ਚੁਣੌਤੀ ਮਿਲੇਗੀ ਇਸ ਤੋਂ ਇਲਾਵਾ 200, 400 ਮੀਟਰ, ਅਤੇ ਰਿਲੇਅ ਵਰਗ ‘ਚ  ਸੋਨੇ ਦੀ ਆਸ ਰੱਖੀ ਜਾ ਸਕਦੀ ਹੈ ਹਿਮਾ ਦਾਸ ਦੇ ਪ੍ਰਦਰਸ਼ਨ ਕਾਰਨ ਵੀ ਵੀ ਭਾਰਤੀ ਅਥਲੀਟ ਵਧੇ ਮਨੋਬਲ ਨਾਲ ਨਵੇਂ ਟੀਚੇ ਲੈ ਕੇ ਨਿੱਤਰਣਗੇ ਜਿਸ ਕਾਰਨ ਸੋਨ ਤਗਮਿਆਂ ਦੀ ਗਿਣਤੀ ‘ਚ ਵਾਧਾ ਲਾਜ਼ਮੀ ਲੱਗਦਾ ਹੈ ਪੁਰਸ਼ਾਂ ਦੀ 800 ਮੀਟਰ ਦੌੜ ‘ਚ ਜਿਨਸਨ ਜਾਨਸਨ, ਮਨਜੀਤ ਸਿੰਘ ਤੋਂ ਸੋਨ ਤਗਮੇ ਦੀ ਆਸ ਹੈ।

ਇਹ ਵੀ ਪੜ੍ਹੋ : ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ

ਜਿੰਨ੍ਹਾਂ ਰਾਸ਼ਟਰੀ ਖੇਡਾਂ ‘ਚ 1:45 ਦੇ ਸਮੇਂ ਨਾਲ 2014 ਦੇ ਸੋਨ ਤਗਮਾ ਜੇਤੂ ਇਰਾਕੀ ਅਥਲੀਟ ਦੇ ਸਮੇਂ (1:47.) ਨੂੰ ਪਿੱਛੇ ਛੱਡਿਆ ਹੈ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ‘ਚ ਧਰੁਣ ਨੇ 49.68 ਸੈਕਿੰਡ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਹੈ ਜੋ ਏਸ਼ੀਆਡ ‘ਚ ਸੋਨੇ ਦੇ ਦਾਅਵੇਦਾਰ ਫਿਲੀਪੀਂਸ ਦੇ ਐਰਿਕ (48.98) ਅਤੇ ਤਾਈਵਾਨ ਦੇ ਚੇਨ (49.05) ਤੋਂ ਕੁਝ ਹੀ ਜ਼ਿਆਦਾ ਹੈ ਪਿਛਲੀਆਂ ਖੇਡਾਂ ਦੀ ਚਾਂਦੀ ਤਗਮਾ ਜੇਤੂ ਟਿੰਟੂ ਲੂਕਾ ਅਤੇ ਪਹਿਲੀ ਵਾਰ ਹੋਣ ਵਾਲੀ ਮਿਕਸਡ ਰਿਲੇਅ ਦੌੜ ਚ ਮੁਹੰਮਦ ਅਨਸ ਅਤੇ ਹਿਮਾ ਦਾਸ ਭਾਰਤ ਨੂੰ ਸੋਨਾ ਦਿਵਾਉਣ ਦੇ ਸਮਰੱਥ ਹਨ। 2 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਭਾਰਤ ਦੋਵੇਂ ਵਰਗਾਂ(ਪੁਰਸ਼-ਮਹਿਲਾ) ‘ਚ ਇਸ ਵਾਰ ਅੱਵਲ ਰੈਂਕ ਦੀ ਟੀਮ ਵਜੋਂ ਨਿੱਤਰੇਗੀ ਪਿਛਲੀ ਵਾਰ ਦੀ ਸੋਨ ਤਗਮਾ ਜੇਤੂ ਪੁਰਸ਼ ਟੀਮ ਨੂੰ ਪਾਕਿਸਤਾਨ ਅਤੇ ਦੱਖਣੀ ਕੋਰੀਆ ਸਖ਼ਤ ਚੁਣੌਤੀ ਦੇ ਸਕਦੇ ਹਨ ਜਦੋਂਕਿ ਮਹਿਲਾਵਾਂ ਨੂੰ ਚੀਨ, ਕੋਰੀਆ ਅਤੇ ਜਾਪਾਨ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣਾ ਹੋਵੇਗਾ।

ਨਿਸ਼ਾਨੇਬਾਜ਼ੀ | Asiad Games

‘ਚ 18 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਭਾਰਤ 16 ਪੁਰਸ਼ ਅਤੇ 12 ਮਹਿਲਾ ਨਿਸ਼ਾਨੇਬਾਜ਼ਾਂ ਨੂੰ ਤਗਮਿਆਂ ‘ਤੇ ਨਿਸ਼ਾਨਾ ਲਾਉਣ ਲਈ ਭੇਜੇਗਾ ਮਨੂ ਭਾਕਰ, ਹਿਨਾ ਸਿੱਧੂ, ਮਾਨਵਜੀਤ ਸਿੰਘ ਭੁੱਲਰ ਤੋਂ ਸੋਨ ਤਗਮੇ ਦੀ ਆਸ ਹੈ ਪਰ ਉਹਨਾਂ ਨੂੰ ਚੀਨ ਅਤੇ ਕੋਰੀਆ ਦੇ ਅਚੂਕ ਨਿਸ਼ਾਨੇਬਾਜ਼ਾ ਤੋਂ ਪਾਰ ਪਾਉਣ ਲਈ ਬਹੁਤ ਸਟੀਕ ਨਿਸ਼ਾਨੇ ਲਾਉਣੇ ਹੋਣਗੇ ਭਾਰਤ ਨੇ ਕਾਮਨਵੈਲਥ ‘ਚ  7 ਸੋਨ ਤਗਮਿਆਂ ਨਾਲ ਅੱਵਲ ਸੀ ਜਦੋਂਕਿ 2014 ਏਸ਼ੀਆਡ’ਚ ਭਾਰਤ ਨੇ 1 ਸੋਨ, 1 ਚਾਂਦੀ ਸਮੇਤ ਕੁੱਲ 9 ਤਗਮੇ ਜਿੱਤੇ ਸਨ ਏਸ਼ੀਆਡ ‘ਚ ਭਾਰਤ ਤੋਂ 2-3 ਸੋਨ ਤਗਮਿਆਂ ਦੀ ਆਸ ਵਾਜ਼ਬ ਹੈ।

ਟੇਬਲ ਟੈਨਿਸ | Asiad Games

ਟੇਬਲ ਟੈਨਿਸ ‘ਚ ਕੁੱਲ 7 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਕਾਮਨਵੈਲਥ ‘ਚ ਭਾਰਤ ਨੇ ਆਪਣਾ ਇਤਿਹਾਸਕ ਪ੍ਰਦਰਸ਼ਨ ਕਰਦਿਆਂ 3 ਸੋਨ ਸਮੇਤ ਕੁੱਲ 8 ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਏਸ਼ੀਆਈ ਖੇਡਾਂ ‘ਚ ਚੀਨ, ਕੋਰੀਆ ਤੇ ਜਾਪਾਨ ਭਾਰਤ ਨੂੰ ਤਗਮਿਆਂ ਦੇ ਮਾਮਲੇ ‘ਚ ਨੇੜੇ ਨਹੀਂ ਲੱਗਣ ਦੇਣਗੇ ਫਿਰ ਵੀ ਕਾਮਨਵੈਲਥ ‘ਚ ਭਾਰਤ ਨੂੰ ਚਾਰ ਤਗਮੇ ਜਿਤਾ ਕੇ ਗੋਲਡਨ ਗਰਲ ਬਣੀ ਮਣਿਕਾ ਬੱਤਰਾ ਤੋਂ ਤਗਮੇ ਦੀ ਆਸ ਕੀਤੀ ਜਾ ਸਕਦੀ ਹੈ।

ਕੁਸ਼ਤੀ | Asiad Games

ਪੁਰਸ਼ਾਂ ‘ਚ 12 ਅਤੇ ਮਹਿਲਾਵਾਂ ‘ਚ 6 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ  ਭਾਰਤੀ ਪਹਿਲਵਾਨਾਂ ਨੂੰ ਉਜ਼ਬੇਕਿਸਤਾਨ ਅਤੇ ਇਰਾਨੀ ਪਹਿਲਵਾਨਾਂ ਤੋਂ ਸਖ਼ਤ ਚੁਣੌਤੀ ਮਿਲੇਗੀ ਜੋ ਭਾਰਤੀ ਪਹਿਲਵਾਨਾਂ ਦੇ ਕਾਮਨਵੈਲਥ ‘ਚ ਜਿੱਤੇ 5 ਸੋਨ ਸਮੇਤ ਕੁੱਲ 12 ਤਗਮਿਆਂ ਦੀ ਗਿਣਤੀ ਤੱਕ ਪਹੁੰਚਣ ਨੂੰ ਨਾਮੁਮਕਿਨ ਕਰ ਦੇਣਗੇ  ਫਿਰ ਵੀ  ਸੁਸ਼ੀਲ ਕੁਮਾਰ ਆਪਣੇ ਤਜ਼ਰਬੇ ਦੇ ਦਮ ‘ਤੇ ਸੋਨ ਤਗਮੇ ਨੂੰ ਜੱਫਾ ਲਾ ਸਕਦੇ ਹਨ। (Asiad Games)

ਟੈਨਿਸ | Asiad Games

ਭਾਰਤੀ ਦਲ ‘ਚ 6 ਪੁਰਸ਼ ਅਤੇ 6 ਮਹਿਲਾਵਾਂ ਭਾਰਤੀ ਚੁਣੌਤੀ ਪੇਸ਼ ਕਰਨਗੇ ਭਾਰਤ ਨੂੰ 2014 ‘ਚ ਦੋ ਤਗਮੇ ਦਿਵਾਉਣ ਵਾਲੇ ਸਾਨੀਆ ਮਿਰਜ਼ਾ ਅਤੇ ਭਾਰਤ ਦੇ ਨੰਬਰ ਇੱਕ ਪੁਰਸ਼ ਖਿਡਾਰੀ ਯੂਕੀ ਭਾਂਬਰੀ ਦੀ ਕਮੀ ਮਹਿਸੂਸ ਹੋਵੇਗੀ ਹਾਲਾਂਕਿ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਜਿਹੇ ਤਜ਼ਰਬੇਕਾਰ ਖਿਡਾਰੀਆਂ ਤੋਂ ਪੁਰਸ਼ ਡਬਲਜ਼ ਜਾਂ ਮਿਕਸਡ ਡਬਲਜ਼ ‘ਚ ਸੋਨ ਤਗਮੇ ਤੋਂ ਇਲਾਵਾ ਕੁੱਲ 3 ਤਗਮਿਆਂ ਦੀ ਆਸ ਹੈ।

ਮੁੱਕੇਬਾਜ਼ੀ | Asiad Games

ਇਸ ਖੇਡ ‘ਚ 7 ਪੁਰਸ਼ਾਂ ਦੇ ਅਤੇ 3 ਮਹਿਲਾਵਾਂ ਦੇ ਵਰਗ ‘ਚ ਸੋਨ ਤਗਮੇ ਹਨ ਭਾਰਤ 2 ਜਾਂ ਤਿੰਨ ਸੋਨ ਤਗਮੇ  ਜਿੱਤ ਸਕਦਾ ਹੈ ਜੋ ਕਿ ਇਤਿਹਾਸਕ ਹੋਵੇਗਾ ਭਾਰਤ ਦੇ 7 ਪੁਰਸ਼ ਅਤੇ 3 ਮਹਿਲਾ ਮੁੱਕੇਬਾਜ਼ ਤਗਮਿਆਂ ਦੀ ਦੌੜ ‘ਚ ਆਪਣੇ ਦਮ ਅਤੇ ਤਕਨੀਕ ਨੂੰ ਪਰਖਣਗੇ ਕਾਮਨਵੈਲਥ ‘ਚ ਸੋਨ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਮੈਰੀਕਾੱਮ ਦੇ ਆਪਣੇ ਪਸੰਦੀਦਾ ਭਾਰ ਵਰਗ ਨਾ ਮਿਲਣ ਕਾਰਨ ਨਾਂਅ ਵਾਪਸ ਲਏ ਜਾਣ ਕਾਰਨ ਭਾਰਤ ਦੀ ਇੱਕੋ ਇੱਕ ਸੋਨ ਤਗਮੇ ਦੀ ਆਸ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਨੂੰ ਇਸ ਵਰਗ ‘ਚ ਬਾਦਸ਼ਾਹ ਕਜ਼ਾਖ਼ਿਸਤਾਨ ਅਤੇ ਕੋਰੀਆਈ ਮੁੱਕੇਬਾਜ਼ਾਂ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਬੈਡਮਿੰਟਨ | Asiad Games

7 ਈਵੇਂਟ ‘ਚ ਸੋਨ ਤਗਮਾ ਹੋਵੇਗਾ ਜਿਸ ਵਿੱਚ 3 ਪੁਰਸ਼, 3 ਮਹਿਲਾ ਅਤੇ ਇੱਕ ਮਿਕਸਡ ਵਰਗ ‘ਚ ਜਿੱਤਿਆ ਜਾ ਸਕਦਾ ਹੈ  ਭਾਰਤ ਕੁੱਲ 20 ਖਿਡਾਰੀਆਂ ਨੂੰ ਆਪਣੇ ਰੈਕੇਟ ਦੀ ਕਲਾ ਨੂੰ ਪਰਖਣ ਲਈ ਭੇਜੇਗਾ ਭਾਰਤ ਪਿਛਲੇ ਤਿੰਨ ਦਹਾਕਿਆਂ ਤੋਂ ਸਿੰਗਲ ਵਰਗ ‘ਚ ਇੱਥੇ ਕਾਂਸੀ ਤਗਮਾ ਵੀ ਨਹੀਂ ਜਿੱਤ ਸਕਿਆ ਹੈ  ਪਰ ਪੀਵੀ ਸਿੰਧੂ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ‘ਚ ਏਸ਼ੀਆ ਦੀਆਂ ਸਟਾਰ ਯਾਮਾਗੁਚੀ, ਓਕੁਹਾਰਾ ਅਤੇ ਸੁਨ ਜੀ ਨੂੰ ਹਰਾ ਕੇ ਸੋਨ ਤਗਮੇ ਦੀ ਆਸ ਜਗਾਈ ਹੈ ਹਾਲਾਂਕਿ  ਸੋਨੇ ਲਈ ਜ਼ਿਆਦਾ ਮੁਕਾਬਲੇ  ਚੀਨ, ਇੰਡੋਨੇਸ਼ੀਆ ਤੇ ਮਲੇਸ਼ੀਆ ਦਰਮਿਆਨ ਹੋਣਗੇ।

ਜਿਮਨਾਸਟਿਕ, ਸਾਈਕਲਿੰਗ, ਰੋਈਂਗ, ਵੁਸ਼ੂ, ਸੇਲਿੰਗ, ਤੈਰਾਕੀ, ਸਕੁਐਸ਼ ਅਤੇ ਕਿਸ਼ਤੀ ਚਾਲਨ ‘ਚ ਭਾਰਤੀ ਖਿਡਾਰੀ ਚਾਂਦੀ ਜਾਂ ਕਾਂਸੀ ਤਗਮਿਆਂ ਤੱਕ ਦੀ ਪਹੁੰਚ ਕਰ ਸਕਦੇ ਹਨ ਜਦੋਂਕਿ ਬਾਕੀ ਖੇਡਾਂ ‘ਚ ਭਾਰਤ ਲਈ ਕੋਈ ਵੀ ਤਗਮਾ  ਇਤਿਹਾਸਕ ਹੋਵੇਗਾ ਕੁੱਲ ਮਿਲਾ ਕੇ ਇੱਥੇ ਚੀਨ ਦੀ ਸਰਦਾਰੀ ਕਾਇਮ ਰਹਿਣ ਦੀਆਂ ਪੂਰੀਆਂ ਆਸਾਂ ਹਨ ਭਾਰਤ ਆਸਾਂ ਮੁਤਾਬਕ ਜੇਕਰ 15 ਦੇ ਕਰੀਬ ਸੋਨ ਤਗਮੇ ਅਤੇ ਕੁੱਲ 60-70 ਤਗਮੇ ਜਿੱਤਦਾ ਹੈ ਤਾਂ ਆਪਣੇ ਪਿਛਲੇ 8ਵੇਂ ਸਥਾਨ ਦੇ ਪ੍ਰਦਰਸ਼ਨ ਨੂੰ ਸੁਧਾਰਦਿਆਂ 6ਵਾਂ ਜਾਂ 7ਵਾਂ ਸਥਾਨ ਪਾ ਸਕਦਾ ਹੈ ਹਾਲਾਂਕਿ ਇਹ ਵੀ ਸਾਫ਼ ਹੈ ਕਿ ਜੋ ਟੀਮ ਜਾਂ ਖਿਡਾਰੀ ਮੌਕਿਆਂ ਅਤੇ ਦਿਨ ਦੇ ਹਿਸਾਬ ਨਾਲ ਚੰਗਾ ਜਾਂ ਮਾੜਾ ਪ੍ਰਦਰਸ਼ਨ ਕਰੇਗਾ, ਉਹ ਉਲਟਫੇਰ ਕਰ ਵੀ ਸਕਦਾ ਹੈ ਅਤੇ ਉਲਟਫੇਰ ਦਾ ਸ਼ਿਕਾਰ ਵੀ ਹੋ ਸਕਦੇ ਹਨ ਜੇਕਰ ਭਾਰਤੀ ਅਥਲੀਟ ਦਬਾਅ ਦੇ ਪਲਾਂ ‘ਚ ਮਾਨਸਿਕ ਪੱਖੋਂ ਮਜ਼ਬੂਤੀ ਦਾ ਸਬੂਤ ਦਿੰਦੇ ਹੋਏ ਮੌਕਿਆਂ ਅਤੇ ਰਣਨੀਤੀ ਦਾ ਸਹੀ ਫ਼ਾਇਦਾ ਲੈ ਸਕੇ ਤਾਂ ਭਾਰਤ ਇਤਿਹਾਸਕ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੇਗਾ।