ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ

Nuh clash

ਮੇਵਾਤ। ਬੀਤੇ ਦਿਨੀਂ ਹਰਿਆਣਾ ਦੇ ਨੂੰਹ ’ਚ ਹੋਈ ਹਿੰਸਾ (Nuh clash) ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਕਸ਼ਨ ਮੋਡ ’ਚ ਦਿਸੇ। ਉੱਤ ਪ੍ਰਦੇਸ਼ ਦੀ ਤਰਜ਼ ’ਤੇ ਰੋਹਿੰਗਿਆਂ ਦੀਆਂ ਨਜਾਇਜ ਝੁੱਗੀਆਂ ’ਤੇ ਬੁਲਡੋਜਰ ਚਲਾਉਣ ਸ਼ੁਰੂ ਕਰ ਦਿੱਤਾ ਗਿਆ ਹੈ। ਨੂੰਹ ਦੇ ਤਾਵੜੂ ’ਚ ਰੋਹਿੰਗਿਆਂ ਅਤੇ ਨਜਾਇਜ਼ ਘੁਸਪੈਠੀਆਂ ਦੇ ਖਿਲਾਫ਼ ਇਹ ਐਕਸ਼ਨ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਜਾਂਚ ’ਚ ਪਤਾ ਲੱਗਿਆ ਹੈ ਕਿ ਨੂੰਹ ਮਦੀ ਹਿੰਸਾ ’ਚ ਅਸਮ ਤੋਂ ਆਏ ਘੁਸਪੈਠੀਆਂ ਦਾ ਹੱਥ ਹੈ, ਜਿਸ ਨੂੰ ਦੇਖਦੇ ਹੋਏ ਖੱਟਰ ਸਰਕਾਰ ਨੇ ਇਹ ਐਕਸ਼ਨ ਲਿਆ ਹੈ।

ਜ਼ਿਕਰਯੋਗ ਹੈ ਕਿ ਅਸਮ ਤੋਂ ਆਏ ਘੁਸਪੈਠੀਆਂ ਨੇ ਹਰਿਆਣਾ ਸਰਕਾਰ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰ ਕੇ ਉੱਥੇ ਝੁੱੱਗੀਆਂ ਬਣਾ ਕੇ ਵੱਸੋਂ ਕਰ ਲਈ ਸੀ। ਪੁਲਿਸ ਨੇ ਸ਼ੁਰੂਆਤੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਹਿੰਸਾ ’ਚ ਇਨ੍ਹਾਂ ਦਾ ਵੀ ਹੱਥ ਹੈ। ਹੁਣ ਇਸ ਨਜਾਇਜ਼ ਕਬਜ਼ੇ ਨੂੰ ਬੁਲਡਰੋਜਰ ਚਲਾ ਕੇ ਹਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸੋਮਵਾਰ ਨੂੰ ਬਿ੍ਰਜਮੰਡਲ ਦੀ ਸ਼ੋਭਾ ਯਾਤਰਾ ’ਤੇ ਪਥਰਾਅ ਹੋਇਆ ਸੀ, ਜਿਸ ਤੋਂ ਬਾਅਦ ਦੋ ਗੁੱਟਾਂ ’ਚ ਹਿੰਸਾ ਫੈਲ ਗਈ ਸੀ। ਐਨਾ ਹੀ ਨਹੀਂ ਦੰਗਾਕਾਰੀਆਂ ਨੇ ਸੈਲ ਸਾਈਬਰ ਥਾਣੇ ਨੂੰ ਵੀ ਅੱਗ ਲਾ ਦਿੱਤੀ ਸੀ। (Nuh clash)

ਜਦੋਂ ਤੋਂ ਨੂੰਹ ’ਚ ਹਿੰਸਾ ਹੋਈ ਹੈ ਉਦੋਂ ਤੋਂ ਹੀ ਹਰਿਆਣਾ ਪੁਲਿਸ ਐਕਸ਼ਨ ’ਚ ਹੈ। ਹੁਣ ਤੱਕ 5 ਜ਼ਿਲ੍ਹਿਆਂ ’ਚ 93 ਐੱਫ਼ਆਈਆਰ ਦਰਜ਼ ਕੀਤੀਆਂ ਜਾ ਚੁੱਕੀਆਂ ਹਨ, ਜਦੋਂਕਿ 176 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸੋਸ਼ਲ ਮੀਡਆ ’ਤੇ ਕਰੀਬ 2300 ਵੀਡੀਓ ਨੂੰ ਚੁਣਿਆ ਹੈ, ਜਿਨ੍ਹਾਂ ਦੁਆਰਾ ਅਫ਼ਵਾਹ ਫੈਲਾ ਕੇ ਹਿੰਸਾ ਭੜਕਾਈ ਗਈ। ਹੁਣ ਪੁਲਿਸ ਇਨ੍ਹਾਂ ਵੀਡੀਓਜ਼ ਦੇ ਆਧਾਰ ’ਤੇ ਵੀ ਕਾਰਵਾਈ ਕਰਨ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਕੇਦਾਰਨਾਥ ਦੇ ਆਖਰੀ ਪਹਾੜ ਗੌਰੀਕੁੰਡ ’ਚ ਭਾਰੀ ਮੀਂਹ ਤੇ ਜ਼ਮੀਨ ਖਿਸਕੀ, 13 ਲਾਪਤਾ