ਡੇਰਾ ਸ਼ਰਧਾਲੂਆਂ ਦੇ ਸਲਾਘਾਯੋਗ ਉਪਰਾਲੇ ਸਦਕਾ ਲੋੜਵੰਦ ਪਰਿਵਾਰ ਨੂੰ ਮਿਲਿਆ ਨਵਾਂ ਤੇ ਨਰੋਆ ਮਕਾਨ

Welfare Work

(ਜਸਵੰਤ ਸਿੰਘ ਲਾਲੀ) ਮਹਿਲ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਬਲਾਕ ਮਹਿਲ ਕਲਾਂ ਦੀ ਸਮੂਹ ਸਾਧ-ਸੰਗਤ ਨੇ ਪਿੰਡ ਕਲਾਲ ਮਾਜਰਾ ਵਿਖੇ ਇਕ ਲੋੜਵੰਦ ਅਪਾਹਜ ਵਿਅਕਤੀ ਦੇ ਖ਼ਸਤਾਹਾਲਤ ਮਕਾਨ ਨੂੰ ਢਾਹ ਕੇ ਨਵੇਂ ਸਿਰਿਓਂ ਮਕਾਨ ਬਣਾ ਕੇ ਦਿੱਤਾ। (Welfare Work )

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਜੂਰਾ ਸਿੰਘ ਨੇ ਦੱਸਿਆ ਕਿ ਪਿੰਡ ਕਲਾਲ ਮਾਜਰਾ ਦੇ ਬਹੁਤ ਹੀ ਗ਼ਰੀਬ ਅਤੇ ਅਪਾਹਜ ਵਿਅਕਤੀ ਅਵਤਾਰ ਸਿੰਘ ਜੋ ਕੇ ਕੰਮਕਾਰ ਕਰਨ ਤੋਂ ਵੀ ਅਸਮਰੱਥ ਹੈ, ਵੱਲੋਂ ਪਿੰਡ ਦੇ ਭੰਗੀਦਾਸ ਗੁਰਮੁੱਖ ਸਿੰਘ ਇੰਸਾਂ ਅਤੇ ਸਮੂਹ ਸੰਗਤ ਨੂੰ ਆਪਣੇ ਬੇਹੱਦ ਖ਼ਸਤਾ ਹਾਲਤ ’ਚ ਡਿੱਗਣ ਕਿਨਾਰੇ ਖੜ੍ਹੇ ਮਕਾਨ ਨੂੰ ਨਵੇਂ ਸਿਰੇ ਤੋਂ ਬਣਾ ਕੇ ਦੇਣ ਦੀ ਬੇਨਤੀ ਕੀਤੀ ਸੀ। ਜਿਸ ਨੂੰ ਪਿੰਡ ਦੀ ਸਮੂਹ ਸਾਧ-ਸੰਗਤ ਵੱਲੋਂ ਅੱਗੇ ਬਲਾਕ ਬਲਾਕ ਕਮੇਟੀ ਕੋਲ ਅਵਤਾਰ ਸਿੰਘ ਨੂੰ ਨਵਾਂ ਮਕਾਨ ਬਣਾਉਣ ਦੀ ਅਰਜ਼ ਕੀਤੀ।

ਸਾਧ-ਸੰਗਤ ਨੇ ਕੁੱਝ ਘੰਟਿਆਂ ’ਚ ਬਣਾ ਕੇ ਦਿੱਤਾ ਮਕਾਨ (Welfare Work )

ਜਿਸ ਤਹਿਤ ਅੱਜ ਸਮੂਹ ਸਾਧ-ਸੰਗਤ ਦੁਆਰਾ ਕੁੱਝ ਘੰਟਿਆਂ ’ਚ ਹੀ ਨਵਾਂ ਤੇ ਨਰੋਆ ਮਕਾਨ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਹਾਨ ਕਿਰਪਾ ਸਦਕਾ ਬਲਾਕ ਮਹਿਲ ਕਲਾਂ ਦੀ ਸਮੂਹ ਸੰਗਤ ਵੱਲੋਂ ਅੱਜ ਅਵਤਾਰ ਸਿੰਘ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਇਸ ਦਾ ਸਾਰਾ ਖਰਚ ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਕੀਤਾ ਗਿਆ ਹੈ ਇਸ ਮੌਕੇ ਬਲਵਿੰਦਰ ਸਿੰਘ ਇੰਸਾਂ, ਹੈਪੀ ਸਿੰਘ ਇੰਸਾਂ, ਨਾਥ ਸਿੰਘ ਇੰਸਾਂ, ਗੁਰਮੁੱਖ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਦੇ ਜਿੰਮੇਵਾਰ ਸਿਕੰਦਰ ਸਿੰਘ ਇੰਸਾਂ, ਗਮਦੂਰ ਸਿੰਘ, ਦਿਆਨੰਦ, ਬੰਤ ਸਿੰਘ ਇੰਸਾਂ ਕਲਾਲਾ, ਡਾ. ਨਾਹਰ ਸਿੰਘ, ਮਿਸਤਰੀ ਗੁਰਪਿੰਦਰ ਸਿੰਘ, ਕਰਮਵੀਰ ਸਿੰਘ, ਸਾਧੂ ਸਿੰਘ, ਰਾਜਵਿੰਦਰ ਸਿੰਘ, ਹੁਸ਼ਿਆਰ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਮਿਸਤਰੀ ਧਰਮਪਾਲ ਸਿੰਘ, ਸੌਂਕੀ ਵਜੀਦਕੇ, ਸੁਜਾਨ ਭੈਣਾਂ ਮਨਦੀਪ ਕੌਰ ਇੰਸਾਂ, ਯੂਥ ਜ਼ਿੰਮੇਵਾਰ ਪ੍ਰੀਤ ਇੰਸਾਂ, ਜੋਤੀ ਇੰਸਾਂ, ਰਮਨਦੀਪ ਕੌਰ, ਮੁਕੰਦ ਕੌਰ ਗਹਿਲ, ਜਸਪਾਲ ਕੌਰ ਚੰਨਣਵਾਲ ਤੇ ਨਵਦੀਪ ਕੌਰ ਤੋਂ ਇਲਾਵਾ ਸੰਗਤ ਹਾਜ਼ਰ ਸੀ।

ਗੁਰੂ ਜੀ ਦਾ ਰਹਾਂਗਾ ਸ਼ੁਕਰਗੁਜ਼ਾਰ

ਇਸ ਮੌਕੇ ਅਵਤਾਰ ਸਿੰਘ ਨੇ ਕਿਹਾ ਕਿ ਉਹ ਗਰੀਬ ਹੋਣ ਦੇ ਨਾਲ ਹੀ ਅਪਾਹਜ ਵੀ ਹੈ। ਜਿਸ ਕਰਕੇ ਕੋਈ ਕੰਮ ਕਰਨਾ ਉਸ ਲਈ ਅਸੰਭਵ ਹੈ। ਉਨ੍ਹਾਂ ਕਿਹਾ ਕਿ ਉਸਦੇ ਤਿੰਨ ਬੇਟੇ ਹਨ ਜਿਨ੍ਹਾਂ ਵਿੱਚੋਂ ਵੱਡਾ ਜਨਮ ਤੋਂ ਹੀ ਅਪਾਹਜ ਹੋਣ ਕਾਰਨ ਮੰਜੇ ’ਤੇ ਪਿਆ ਹੈ। ਉਸ ਵੱਲੋਂ ਥੋੜ੍ਹੀ ਬਹੁਤੀ ਮਿਹਨਤ ਮਜਦੂਰੀ ਕਰਨ ਸਦਕਾ ਆਇਆ ਪੈਸਾ ਮੰਜੇ ’ਤੇ ਪਏ ਬੇਟੇ ’ਤੇ ਹੀ ਖਰਚ ਹੋ ਰਿਹਾ ਹੈ ਤੇ ਉਸ ਲਈ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ।

ਅਵਤਾਰ ਸਿੰਘ ਨੇ ਕਿਹਾ ਕਿ ਉਸਨੂੰ ਮਕਾਨ ਬਣਾ ਕੇ ਦੇਣ ਬਦਲੇ ਉਹ ਬਲਾਕ ਦੀ ਸਮੂਹ ਸਾਧ-ਸੰਗਤ ਤੇ ਜ਼ਿੰਮੇਵਾਰਾਂ ਦਾ ਧੰਨਵਾਦ ਕਰਦਾ ਹੈ। ਇਸ ਤੋਂ ਇਲਾਵਾ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ। ਜਿੰਨ੍ਹਾਂ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਮਹਾਨ ਤੇ ਉੱਚੀ ਸੁੱਚੀ ਸਿੱਖਿਆ ਦਿੱਤੀ ਹੈ। ਅਖੀਰ ’ਚ ਅਵਤਾਰ ਸਿੰਘ ਨੇ ਮੁੜ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਰਹਿਣ ਲਈ ਮਕਾਨ ਬਣਾ ਕੇ ਦੇਣਾ ਉਸ ’ਤੇ ਵੱਡਾ ਉਪਕਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ