ਬਚਪਨ ਦੇ ਕੋਚ ਅਚਰੇਕਰ ਦੇ ਆਸ਼ੀਰਵਾਦ ਲਈ ਪਹੁੰਚੇ ਸਚਿਨ ਅਤੇ ਕਾਂਬਲੀ

ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ

 

1 ਤੋਂ 4 ਨਵੰਬਰ ਤੱਕ ਚੱਲੇਗਾ ਕੈਂਪ

ਨਵੀਂ ਦਿੱਲੀ, 1 ਨਵੰਬਰ

 

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਉਹਨਾਂ ਦੇ ਬਚਪਨ ਦੇ ਦੋਸਤ ਅਤੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਮੁੰਬਈ ‘ਚ ਆਪਣੇ ਬਚਪਨ ਦੇ ਕੋਚ ਰਮਾਂਕਾਤ ਆਚਰੇਕਰ ਨੂੰ  ਮਿਲਣ ਪਹੁੰਚੇ ਵੈਸੇ ਤਾਂ ਇਹ ਦੋਵੇਂ ਕਈ ਵਾਰ ਕੋਚ ਆਚਰੇਕਰ ਦਾ ਹਾਲਚਾਲ ਲੈਣ ਜਾਂ ਉਹਨਾਂ ਦਾ ਆਸ਼ੀਰਵਾਦ ਲੈਣ ਪਰ ਇਸ ਵਾਰ ਸਚਿਨ ਅਤੇ ਕਾਂਬਲੀ ਅੱਜ ਤੋਂ ਸ਼ੁਰੂ ਹੋਈ ਟੀਐਮਜੀਏ ਮੁੰਬਈ ਕ੍ਰਿਕਟ ਕੈਂਪ ਦੀ ਸ਼ੁਰੂਆਤ ਰਹੀ ਟੀਐਮਜੀਏ-ਤੇਂਦੁਲਕਰ ਮਿਡਲਸੇਕਸ ਗਲੋਬਲ ਅਕੈਡਮੀ ਹੈ ਇਸ ਅਕੈਡਮੀ ਰਾਹੀਂ ਸਚਿਨ ਦੁਨੀਆਂ ਭਰ ਦੇ ਨੌਜਵਾਨ ਕ੍ਰਿਕਟਰਾਂ ਨੂੰ ਨਿਖ਼ਾਰਨ ਦਾ ਕੰਮ ਕਰਦੇ ਹਨ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਭਾਲਿਆ ਜਾਂਦਾ ਹੈ

 

ਇਸ ਕੈਂਪ ਦੀ ਸ਼ੁਰੂਆਤ ਇੰਗਲੈਂਡ ‘ਚ ਹੋਈ ਸੀ ਅਤੇ ਹੁਣ ਮੁੰਬਈ ਦੇ ਮਸ਼ਹੂਰ ਡਾ ਡੀਵਾਈ ਪਾਟਿਲ ਸਪੋਰਟਸ ਸਟੇਡੀਅਮ ‘ਚ 1 ਨਵੰਬਰ ਤੋਂ 4 ਲਵੰਬਰ ਦਰਮਿਆਨ ਇਹ ਕੈਂਪ ਲਾਇਆ ਜਾਵੇਗਾ ਪਹਿਲੀਪ ਵਾਰ ਸਚਿਨ ਦੇ ਘਰੇਲੂ ਮੈਦਾਨ ‘ਤੇ ਇਹ ਕੈਂਪ ਲਾਇਆ ਜਾ ਰਿਹਾ ਹੈ ਇਸ ਦੀ ਸ਼ੁਰੂਆਤ ੋਂ ਪਹਿਲਾਂ ਸਚਿਨ ਰਮਾਕਾਂਤ ਆਚਰੇਕਰ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ

 

 ਟਵੀਟ ਕੀਤਾ ਸਾਂਝਾ

 
ਸਚਿਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਇੱਕ ਖ਼ਾਸ ਦਿਨ ਉਸ ਇਨਸਾਨ ਨਾਲ ਜਿਸਨੇ ਸਾਨੂੰ ਐਨਾ ਕੁਝ ਸਿਖਾਇਆ ਅਤੇ ਸਾਨੂੰ ਉਹ ਬਣਾਇਆ ਜੋ ਅਸੀਂ ਅੱਜ ਹਾਂ ਟੀਐਮਜੀਏ ਮੁੰਬਈ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਸਭ ਤੋਂ ਜ਼ਰੂਰੀ ਹੈ

 
ਸਚਿਨ ਅਤੇ ਕਾਂਬਲੀ ਨੇ ਆਪਣੇ ਕ੍ਰਿਕਟ ਕਰੀਅਰ ਦਾ ਸਫ਼ਰ ਇਕੱਠਿਆਂ ਸ਼ੁਰੂ ਕੀਤਾ ਸੀ ਸਕੂਲ ਕ੍ਰਿਕਟ ‘ਚ 664 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਤੋਂ ਬਾਅਦ ਉਹ ਦੋਵੇਂ ਪਹਿਲੀ ਵਾਰ ਸੁਰਖ਼ੀਆਂ ‘ਚ ਆਏ ਸਨ ਅਤੇ ਦੇਖਦੇ-ਦੇਖਦੇ ਸਭ ਕੁਝ ਬਦਲ ਗਿਆ ਵਿਨੋਦ ਕਾਂਬਲੀ ਦਾ ਟੀਮ ਇੰਡੀਆ ‘ਚ ਸਫ਼ਰ ਤਾਂ ਧਮਾਕੇਦਾਰ ਅੰਦਾਜ਼ ‘ਚ ਹੋਇਆ ਪਰ ਉਹ ਇਸ ਨੂੰ ਜ਼ਿਆਦਾ ਨਹੀਂ ਖਿੱਚ ਸਕੇ ਜਦੋਂਕਿ ਸਚਿਨ ਤੇਂਦੁਲਕਰ ਨੇ 24 ਸਾਲਾਂ ਤੱਕ ਇਸ ਖੇਡ ‘ਚ ਆਪਣਾ ਦਮ ਦਿਖਾਇਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।