Live ! ਡੇਰਾ ਸੱਚਾ ਸੌਦਾ ’ਚ ਆ ਰਿਹਾ ਸ਼ਰਧਾ ਦਾ ਹੜ੍ਹ, ਸੇਵਾਦਾਰਾਂ ਨੂੰ ਖੜ੍ਹੀ ਫ਼ਸਲ ’ਚ ਬਣਾਉਣੇ ਪਏ ਪੰਡਾਲ

ਸਰਸਾ। ਦੇਸ਼ ਵਿਦੇਸ਼ ਦੀ ਸਾਧ-ਸੰਗਤ ਦਾ ਹੜ੍ਹ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ ਦਾ ਪਵਿੱਤਰ ਭੰਡਾਰਾ ਸਰਸਾ ’ਚ ਮਨਾਉਣ ਲਈ ਆ ਰਿਹਾ ਹੈ। ਪੂਜਨੀਕ ਗੁਰੂ ਜੀ ਦੇ ਪ੍ਰਤੀ ਸ਼ਰਧਾ ਤੇ ਦਿ੍ਰੜ੍ਹ ਵਿਸ਼ਵਾਸ ਦੀ ਮਿਸਾਲ ਬਣੀ ਸਾਧ-ਸੰਗਤ ਇਸ ਤਰ੍ਹਾਂ ਸਰਸਾ ’ਚ ਦੇਖੀ ਜਾ ਸਕਦੀ ਹੈ ਕਿ ਤਿਲ ਰੱਖਣ ਲਈ ਵੀ ਜਗ੍ਹਾ ਨਹੀਂ ਦਿਸ ਰਹੀ। ਅਜਿਹੇ ’ਚ ਇਸ ਦੌਰਾਨ ਹੈਰਾਨ ਕਰ ਦੇਣ ਵਾਲੇ ਦਿ੍ਰਸ਼ ਦੇਖਣ ਨੂੰ ਮਿਲ ਰਹੇ ਹਨ। (Foundation Day)

ਇੱਥੇ ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਹੋਏ ਇਕੱਠ ਨੂੰ ਦੇਖਦੇ ਹੋਏ ਸੇਵਾਦਾਰਾਂ ਨੂੰ ਡੇਰਾ ਸੱਚਾ ਸੌਦਾ ਦੇ ਦਰਜ਼ਨਾਂ ਏਕੜ ’ਚ ਬੀਜੀ ਗਈ ਗਵਾਰੇ ਦੀ ਫ਼ਸਲ ਨੂੰ ਵਾਹੁਣਾ ਪਿਆ। ਤਾਂ ਕਿ ਦੂਰ-ਦਰਾਡੇ ਤੋਂ ਆਈ ਹੋਈ ਸਾਧ-ਸੰਗਤ ਨੂੰ ਬੈਠਣ ਲਈ ਕੋਈ ਦਿੱਕਤ ਨਾ ਆਵੇ। ਗਵਾਰੇ ਦੀ ਫ਼ਸਲ ਨੂੰ ਵਾਹ ਕੇ ਉੱਥੇ ਛਮਿਆਨਾ ਲਾ ਕੇ ਪੰਡਾਲ ਬਣਾਏ ਜਾ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਧ-ਸੰਗਤ ਲਈ ਕਈ ਪੰਡਾਲ ਬਣਾਏ ਗਏ ਹਨ ਜੋ ਭਰ ਚੁੱਕੇ ਹਨ। ਅਜਿਹੇ ’ਚ ਇੱਕ ਗੱਲ ਤਾਂ ਸਾਫ਼ ਹੈ ਕਿ ਆਪਣੇ ਮੁੁਰਸ਼ਿਦ ਦੇ ਪ੍ਰਤੀ ਪ੍ਰੇਮ ਤੇ ਦਿ੍ਰੜ੍ਹ ਵਿਸ਼ਵਾਸ ਦੀ ਮਿਸਾਲ ਅੱਜ ਜੋ ਡੇਰਾ ਸ਼ਰਧਾਲੂਆਂ ਨੇ ਪੇਸ਼ ਕੀਤੀ ਹੈ ਉਹ ਕਿਤੇ ਹੋਰ ਨਹੀਂ ਦੇਖੀ ਜਾ ਸਕਦੀ। (Foundation Day)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।