ਰੋਟਾਵਾਇਰਸ : ਬੱਚਿਆਂ ਦਾ ਰੱਖੋ ਖਾਸ ਖਿਆਲ

Rotavirus,  Take care, Children , Vaccine, Safe

ਰੋਟਾਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ ਸਹੀ ਇਲਾਜ਼ ਨਾ ਮਿਲਣ ਨਾਲ ਸਰੀਰ ਵਿੱਚ ਪਾਣੀ ਤੇ ਨਮਕ ਦੀ ਕਮੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਰੋਟਾਵਾਇਰਸ ਇੱਕ ਛੂਤਕਾਰੀ ਵਾਇਰਸ ਹੈ ਇਹ ਬੱਚਿਆਂ ਨੂੰ ਦਸਤ ਲੱਗਣ ਦਾ ਸਭ ਤੋਂ ਵੱਡਾ ਕਾਰਣ ਹੈ ਜਿਸ ਕਰਕੇ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ ਅਤੇ ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ ਰੋਟਾਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ

ਸਹੀ ਇਲਾਜ਼ ਨਾ ਮਿਲਣ ਨਾਲ ਸਰੀਰ ਵਿੱਚ ਪਾਣੀ ਤੇ ਨਮਕ ਦੀ ਕਮੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਬੱਚੇ ਦੀ ਮੌਤ ਵੀ ਹੋ ਸਕਦੀ ਹੈ ਰੋਟਾਵਾਇਰਸ ਲਾਗ ਵਿੱਚ ਗੰਭੀਰ ਦਸਤ ਦੇ ਨਾਲ-ਨਾਲ ਬੁਖ਼ਾਰ ਤੇ ਉਲਟੀਆਂ ਵੀ ਹੁੰਦੀਆਂ ਹਨ ਤੇ ਕਦੇ ਕਦੇ ਢਿੱਡ ਵਿੱਚ ਦਰਦ ਵੀ ਹੁੰਦਾ ਹੈ। ਦਸਤ ਅਤੇ ਹੋਰ ਲੱਛਣ ਤਕਰੀਬਨ 3 ਤੋਂ 7 ਦਿਨਾਂ ਤੱਕ ਰਹਿੰਦੇ ਹਨ  ਭਾਰਤ ਵਿੱਚ ਜਿਹੜੇ ਬੱਚੇ ਦਸਤ ਕਾਰਨ ਹਸਪਤਾਲ ਵਿੱਚ ਭਰਤੀ ਹੁੰਦੇ ਹਨ ਉਹਨਾਂ ‘ਚੋਂ 40 ਫੀਸਦੀ ਰੋਟਾਵਾਇਰਸ ਲਾਗ ਨਾਲ ਪੀੜਤ ਹੁੰਦੇ ਹਨ ਰੋਟਾਵਾਇਰਸ ਦਸਤ ਭਾਰਤ ਵਿਚ ਤਕਰੀਬਨ 32.7 ਲੱਖ ਬੱਚਿਆਂ ਦੀ ਓ ਪੀ ਡੀ, ਤਕਰੀਬਨ 8.72 ਲੱਖ ਬੱਚਿਆਂ ਦੀ ਹਸਪਤਾਲ ਵਿੱਚ ਭਰਤੀ ਤੇ ਹਰ ਸਾਲ ਤਕਰੀਬਨ 78 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਬਣਦੇ ਹਨ।

ਜਿਸ ਵਿੱਚੋਂ 59 ਹਜ਼ਾਰ ਬੱਚਿਆਂ ਦੀ ਮੌਤ ਦੋ ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦੀ ਹੈ । ਰੋਟਾਵਾਇਰਸ ਦਸਤ ਦਾ ਖ਼ਤਰਾ ਪੂਰੀ ਦੁਨੀਆਂ ਦੇ ਬੱਚਿਆਂ ਨੂੰ ਹੁੰਦਾ ਹੈ ਰੋਟਾਵਾਇਰਸ ਦਸਤ ਨਾਲ ਹੋਣ ਵਾਲੀਆਂ ਮੌਤਾਂ ‘ਚੋਂ ਤਕਰੀਬਨ 50 ਫੀਸਦੀ ਮੌਤਾਂ ਦੋ ਸਾਲ ਦੀ ਉਮਰ ਤੱਕ ਹੋ ਜਾਂਦੀਆਂ ਹਨ ਆਮ ਤੌਰ ‘ਤੇ ਰੋਟਾਵਾਇਰਸ ਇੱਕ ਬੱਚੇ ਤੋਂ ਦੂਜੇ ਬੱਚਿਆਂ ਤੱਕ ਗੰਦੇ ਪਾਣੀ, ਗੰਦਾ ਖਾਣ ਤੇ ਗੰਦੇ ਹੱਥਾਂ ਦੇ ਸੰਪਰਕ ਵਿੱਚ ਆਉਣ ਕਾਰਨ ਫੈਲਦਾ ਹੈ ਤੇ ਇਹ ਵਾਇਰਸ ਬੱਚਿਆਂ ਦੇ ਹੱਥਾਂ ਤੇ ਸਖ਼ਤ ਜਗ੍ਹਾ ‘ਤੇ ਲੰਮੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੇਵਰਲਡ ਹੈਲਥ ਆਰਗੇਨਾਈਜੇਸ਼ਨ 2013 ਮੁਤਾਬਿਕ ਰੋਟਾਵਾਇਰਸ ਸਿੱਧਾ ਬੰਦੇ ਤੋਂ ਦੂਜੇ ਬੰਦੇ ਨੂੰ ਜਾਂ ਫ਼ਿਰ ਵਾਇਰਸ ਨਾਲ ਦੂਸ਼ਿਤ ਚੀਜ਼ਾਂ ਰਾਹੀਂ ਵੀ ਹੋ ਸਕਦਾ ਹੈ ਰੋਟਾਵਾਇਰਸ ਲਾਗ ਤੇ ਦਸਤ ਪੂਰੇ ਸਾਲ ਦੌਰਾਨ ਕਦੇ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ

ਪਰ ਸਰਦੀ ਦੇ ਮੌਸਮ ਵਿਚ ਇਸਦਾ ਅਸਰ ਸਭ ਤੋਂ ਜ਼ਿਆਦਾ ਵੇਖਿਆ ਜਾਂਦਾ ਹੈ ਰੋਟਾਵਾਇਰਸ ਕਾਰਨ ਹੋਣ ਵਾਲੇ ਦਸਤ ਤੇ ਦੂਜੇ ਕਾਰਨਾਂ ਤੋਂ ਹੋਏ ਦਸਤ ਦੇ ਲੱਛਣਾਂ ਵਿੱਚ ਕੋਈ ਖਾਸ ਫ਼ਰਕ ਨਹੀਂ ਹੁੰਦਾ ਬੱਚੇ ਦੇ ਮਲ ਦੀ ਜਾਂਚ ਲੈਬੋਰਟਰੀ ਵਿੱਚ ਕਰਵਾਉਣ ਤੋਂ ਬਾਅਦ ਹੀ ਰੋਟਾਵਾਇਰਸ ਦੇ ਕਾਰਨ ਦਸਤ ਹੋਣ ਬਾਰੇ ਪਤਾ ਲੱਗ ਸਕਦਾ ਹੈਰੋਟਾਵਾਇਰਸ ਕਾਰਨ ਹੋਣ ਵਾਲੇ ਦਸਤ ਦਾ ਕੋਈ ਬੱਝਵਾਂ ਇਲਾਜ਼ ਮੌਜੂਦ ਨਹੀਂ ਹੈ ਇਸਦਾ ਇਲਾਜ਼ ਵੀ ਦੂਜੇ ਦਸਤਾਂ ਵਾਂਗ ਹੀ ਹੁੰਦਾ ਹੈ ਇਸ ਦਾ ਇਲਾਜ਼ ਬੱਚੇ ਨੂੰ ਓ ਆਰ ਐਸ ਅਤੇ 14 ਦਿਨਾਂ ਤੱਕ ਜ਼ਿੰਕ ਦੀਆਂ ਗੋਲੀਆਂ ਦੇ ਕੇ ਕੀਤਾ ਜਾਣਾ ਚਾਹੀਦਾ ਹੈ।

ਗੰਭੀਤ ਦਸਤ ਹੋਣ ਦੀ ਸਥਿਤੀ ਵਿੱਚ ਬੱਚੇ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣ ਦੀ ਲੋੜ ਹੁੰਦੀ ਹੈ। ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬੱਚੇ ਨੂੰ ਰੋਟਾਵਾਇਰਸ ਲਾਗ ਵਾਰ-ਵਾਰ ਹੋ ਸਕਦੇ ਹਨ ਹਾਲਾਂਕਿ ਦੁਬਾਰਾ ਹੋਣ ਵਾਲੀ ਲਾਗ ਜਿਆਦਾਤਰ ਗੰਭੀਰ ਨਹੀਂ ਹੁੰਦੀ ਇੱਥੇ ਦੱਸਣਯੋਗ ਹੈ ਕਿ ਦਸਤ ਕਈ ਤਰ੍ਹਾਂ ਦੇ ਜੀਵਾਣੂਆਂ ਰਾਹੀਂ ਫੈਲਦਾ ਹੈ ਰੋਟਾਵਾਇਰਸ ਵੈਕਸੀਨ ਕੇਵਲ ਰੋਟਾਵਾਇਰਸ ਦੇ ਕਾਰਨ ਹੋਣ ਵਾਲੇ ਦਸਤ ਨੂੰ ਹੀ ਰੋਕ ਸਕਦਾ ਹੈ ਜਿਹੜਾ ਕਿ ਬੱਚਿਆਂ ਨੂੰ ਦਸਤ ਲੱਗਣ ਦਾ ਮੁੱਖ ਕਾਰਨ ਹੈ ਪਰ ਰੋਟਾਵਾਇਰਸ ਵੈਕਸੀਨ ਤੋਂ ਬਾਅਦ ਵੀ ਦੂਜੇ ਕਾਰਨਾਂ ਨਾਲ ਦਸਤ ਹੋ ਸਕਦੇ ਹਨ। (Rotavirus)

ਰੋਟਾਵਾਇਰਸ ਤੋਂ ਕਿਵੇਂ ਬਚਿਆ ਜਾ ਸਕਦੈ?

ਰੋਟਾਵਾਇਰਸ ਟੀਕਾਕਰਨ ਹੀ ਰੋਟਾਵਾਇਰਸ ਦਸਤ ਤੋਂ ਬਚਣ ਦਾ ਇੱਕੋ-ਇੱਕ ਹੱਲ ਹੈ, ਰੋਟਾਵਾਇਰਸ ਟੀਕਾਕਰਨ ਬੱਚਿਆਂ ਵਿੱਚ ਰੋਟਾਵਾਇਰਸ ਦਸਤ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਅਤੇ ਇਸ ਨਾਲ ਹੋਣ ਵਾਲੀ ਮੌਤ ਸਬੰਧੀ ਮਾਮਲਿਆਂ ਵਿੱਚ ਕਮੀ ਲਿਆਉਣ ਵਿੱਚ ਬੇਹੱਦ ਪ੍ਰਭਾਵੀ ਹੈ ਸਾਧਾਰਨ ਉਪਾਅ ਜਿਵੇਂ ਸਵੱਛਤਾ, ਵਾਰ-ਵਾਰ ਹੱਥ ਧੋਣੇ, ਸਾਫ਼ ਅਤੇ ਸੁਰੱਖਿਅਤ ਪਾਣੀ ਪੀਣਾ ਅਤੇ ਤਾਜ਼ਾ ਤੇ ਸੁਰੱਖਿਅਤ ਖਾਣ-ਪੀਣ, ਬੱਚੇ ਨੂੰ ਭਰਪੂਰ ਸਤਨਪਾਨ ਕਰਵਾਉਣ ਤੇ ਵਿਟਾਮਿਨ ਏ ਨਾਲ ਭਰਪੂਰ ਆਹਾਰ ਦੇਣ ਨਾਲ ਰੋਟਾਵਾਇਰਸ ਤੋਂ ਬਚਿਆ ਜਾ ਸਕਦਾ ਹੈ।

ਮੁਫ਼ਤ ਮਿਲੇਗੀ ਰੋਟਾਵਾਇਰਸ ਵੈਕਸੀਨ | Rotavirus

ਰੋਟਾਵਾਇਰਸ ਵੈਕਸੀਨ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਸ਼ਾਮਿਲ ਕਰ ਲਿਆ ਗਿਆ ਹੈ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਟੀਕਾਕਰਨ ਸੈਸ਼ਨ ਸਮੇਂ ਹਸਪਤਾਲ, ਮੈਡੀਕਲ ਕਾਲਜਾਂ, ਕਮਿਊਨਿਟੀ ਹੈਲਥ ਸੈਂਟਰ ਤੇ ਸਬ ਸੈਂਟਰਾਂ ‘ਤੇ ਮੁਫ਼ਤ ਉਪਲੱਬਧ ਹੋਵੇਗਾ ਇਹ ਵੈਕਸੀਨ ਘਰ-ਘਰ ਜਾ ਕੇ ਨਹੀਂ ਪਿਲਾਈ ਜਾਵੇਗੀ  ਰੋਟਾਵਾਇਰਸ ਵੈਕਸੀਨ ਮੂੰਹ ਰਾਹੀਂ ਦੇਣ ਯੋਗ ਤਰਲ ਵੈਕਸੀਨ ਹੈ ਇਹ ਆਮ ਤੌਰ ‘ਤੇ ਗ਼ੁਲਾਬੀ ਰੰਗ ਦੀ ਹੁੰਦੀ ਹੈ ਜੋ ਕਦੇ-ਕਦੇ ਨਾਰੰਗੀ ਜਾਂ ਹਲਕੇ ਪੀਲੇ ਰੰਗ ਦੀ ਵੀ ਹੋ ਸਕਦੀ ਹੈ ਪਰ ਇਸ ਨਾਲ ਵੈਕਸੀਨ ਦੀ ਗੁਣਵੱਤਾ ਤੇ ਉਸਦੇ ਰੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।

ਇਹ ਵੈਕਸੀਨ ਇੱਕ ਬੱਚੇ ਨੂੰ ਪੰਜ ਤੁਪਕੇ 0.5 ਮਿਲੀਲੀਟਰ ਮੂੰਹ ਰਾਹੀਂ ਦੇਣੀਆਂ ਹਨ ਇਹ ਵੈਕਸੀਨ ਸਾਰੇ ਨਵਜਾਤ ਸ਼ਿਸ਼ੂਆਂ ਨੂੰ 6, 10 ਤੇ 14 ਹਫ਼ਤੇ ‘ਤੇ ਦਿੱਤੀ ਜਾਵੇਗੀ ਇਸ ਵੈਕਸੀਨ ਦੀ ਬੂਸਟਰ ਖ਼ੁਰਾਕ ਦੀ ਜ਼ਰੂਰਤ ਨਹੀਂ ਹੁੰਦੀ ਹੈ ਸਿਰਫ਼ 6, 10 ਅਤੇ 14 ਹਫਤੇ ਦੀ ਖ਼ੁਰਾਕ ਹੀ ਕਾਫ਼ੀ ਹੁੰਦੀ ਹੈ। ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾਣ ਦੀ ਵੱਧ ਤੋਂ ਵੱਧ ਉਮਰ 12 ਮਹੀਨੇ ਹੈ ਇਸ ਸਮੇਂ ਵਿਚ ਅਗਲੀਆਂ ਦੋ ਖੁਰਾਕਾਂ ਚਾਰ-ਚਾਰ ਮਹੀਨੇ ਦੇ ਅੰਤਰਾਲ ‘ਤੇ ਦਿੱਤੀਆਂ ਜਾ ਸਕਦੀਆਂ ਹਨ ਇਹ ਵੀ ਧਿਆਨ ਰੱਖਿਆ ਜਾਵੇ ਕਿ ਵੈਕਸੀਨ ਦੇ ਸ਼ੁਰੂਆਤੀ ਦੌਰ ਵਿੱਚ ਕੇਵਲ ਉਹਨਾਂ ਬੱਚਿਆਂ ਨੂੰ ਦਿੱਤੀ ਜਾਵੇਗੀ।

ਜਿਹੜੇ ਓਰਲ ਪੋਲੀਓ ਵੈਕਸੀਨ ਤੇ ਪੈਂਟਾਵੇਲੈਂਟ ਦੀ ਪਹਿਲੀ ਖ਼ੁਰਾਕ ਲੈਣ ਆਏ ਹੋਣ, ਇਹਨਾਂ ਬੱਚਿਆਂ ਨੂੰ ਦੂਜੀ ਤੇ ਤੀਜੀ ਖ਼ੁਰਾਕ ਸਿਹਤ ਵਿਭਾਗ ਦੀ ਨੈਸ਼ਨਲ ਟੀਕਾਕਰਨ ਸਾਰਣੀ ਅਨੁਸਾਰ ਦਿੱਤੀ ਜਾਵੇਗੀ ਇੱਕ ਗੱਲ ਹੋਰ ਧਿਆਨਯੋਗ ਹੈ ਕਿ ਜੇਕਰ ਕੋਈ ਪ੍ਰਵਾਸੀ ਬੱਚਾ ਅਜਿਹੇ ਰਾਜ ਤੋਂ ਆਇਆ ਹੈ ਜਿੱਥੇ ਰੋਟਾਵਾਇਰਸ ਵੈਕਸੀਨ ਨਹੀਂ ਦਿੱਤੀ ਜਾ ਰਹੀ ਤਾਂ ਵੀ ਉਸ ਬੱਚੇ ਨੂੰ ਬਣਦੀ ਖ਼ੁਰਾਕ ਦਿੱਤੀ ਜਾਵੇਗੀ ਜੇਕਰ ਵੈਕਸੀਨ ਦੀ ਬਕਾਇਆ ਦੂਜੀ ਤੇ ਤੀਜੀ ਖੁਰਾਕ ਛੁੱਟ ਗਈ ਹੋਵੇ ਤਾਂ ਚਾਰ ਹਫਤੇ ਦੇ ਅੰਤਰਾਲ ‘ਤੇ ਖੁਰਾਕ ਦਿੱਤੀ ਜਾ ਸਕਦੀ ਹੈ ਕਿਸੇ ਹਾਲਾਤ ਵਿੱਚ ਜੇਕਰ ਬੱਚੇ ਨੂੰ ਓਰਲ ਪੋਲੀਓ ਵੈਕਸੀਨ ਤੋਂ ਪਹਿਲਾਂ ਹੀ ਰੋਟਾਵਾਇਰਸ ਵੈਕਸੀਨ ਦੀ ਖ਼ੁਰਾਕ ਦੇ ਦਿੱਤੀ ਗਈ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ ਓਪੀਵੀ ਦੀ ਖ਼ੁਰਾਕ ਉਸਦੇ ਬਾਅਦ ਵੀ ਦਿੱਤੀ ਜਾ ਸਕਦੀ ਹੈ।

ਕੁੱਝ ਜ਼ਰੂਰੀ ਗੱਲਾਂ | Rotavirus

ਬਿਨਾਂ ਕਿਸੇ ਸੋਚ-ਵਿਚਾਰ ਦੇ ਬੱਚੇ ਨੂੰ ਵੈਕਸੀਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਤਨਪਾਨ ਕਰਾਇਆ ਜਾ ਸਕਦਾ ਹੈ ਜੇਕਰ ਬੱਚੇ ਨੂੰ ਕੋਈ ਮਾਮੂਲੀ ਬਿਮਾਰੀ ਹਲਕਾ ਬੁਖਾਰ ਨਜਲਾ ਖ਼ਾਂਸੀ ਹੋਵੇ ਤਾਂ ਬੱਚੇ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ ਪਰ ਕੁੱਝ ਹਲਾਤਾਂ ਵਿੱਚ ਬੱਚੇ ਨੂੰ ਵੈਕਸੀਨ ਨਹੀਂ ਦੇਣੀ ਚਾਹੀਦੀ ਹੈ ਜਿਵੇਂ ਕਿ ਬੱਚੇ ਨੂੰ ਪਹਿਲਾਂ ਵੈਕਸੀਨ ਤੋਂ ਗੰਭੀਰ ਐਲਰਜ਼ੀ ਹੋਈ ਹੋਵੇ, ਬੱਚੇ ਨੂੰ ਪਹਿਲਾਂ ਹੀ ਗੰਭੀਰ ਆਂਤ ਰੋਗ ਹੋਵੇ ਜਾਂ ਢਿੱਡ ਦਾ ਅਪਰੇਸ਼ਨ ਹੋਇਆ ਹੋਵੇ ਜਾਂ ਘੱਟ ਪ੍ਰਤੀਰੋਧਕ ਸ਼ਕਤੀ ਨਾਲ ਗ੍ਰਸਤ ਹੋਵੇ।

ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ | Rotavirus

ਰੋਟਾਵਾਇਰਸ ਵੈਕਸੀਨ ਇੱਕ ਸੁਰੱਖਿਅਤ ਵੈਕਸੀਨ ਹੈ ਪਰ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਹਲਕੇ ਅਤੇ ਅਸਥਾਈ ਲੱਛਣ ਜਿਵੇਂ ਉਲਟੀ, ਦਸਤ, ਖਾਂਸੀ, ਨਜ਼ਲਾ, ਚਿੜਚਿੜਾਪਣ ਤੇ ਦਾਣੇ ਹੋ ਸਕਦੇ ਹਨ ਵਿਸ਼ਵ ਸਿਹਤ ਸੰਗਠਨ ਅਨੁਸਾਰ, ਰੋਟਾਵਾਇਰਸ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਤੋਂ ਕੁੱਝ ਦੇਰ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਦੁਸ਼ਪ੍ਰਭਾਵ ਇੱਕ ਲੱਖ ਬੱਚਿਆਂ ‘ਚੋਂ 1-2 ਬੱਚਿਆਂ ਵਿੱਚ ਹੀ ਦਿਸਦੇ ਹਨ ਇਸ ਦੁਸ਼ਪ੍ਰਭਾਵ ਵਾਲੇ ਬੱਚੇ ਦੇ ਢਿੱਡ ਵਿਚ ਪੀੜ ਹੋਣਾ ਅਤੇ ਵਾਰ-ਵਾਰ ਉਲਟੀ ਦੇ ਨਾਲ ਪਖਾਨੇ ਵਿੱਚ ਖੂਨ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਲਈ ਇਹਨਾਂ ਕਾਰਨਾਂ ਨਾਲ ਪੀੜਤ ਬੱਚਿਆਂ ਨੂੰ ਸਹੀ ਇਲਾਜ਼ ਲਈ ਉਸੇ ਵੇਲੇ ਹਸਪਤਾਲ ਭਰਤੀ ਕਰਾਓ।