ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ

Satkar Kaur Gehri

ਫਿਰੋਜ਼ਪੁਰ (ਸੱਤਪਾਲ ਥਿੰਦ)। ਫਿਰੋਜ਼ਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਈ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ (Satkar Kaur Gehri) ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਵਿਜੀਲੈਂਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸਾਬਕਾ ਵਿਧਾਇਕਾ ਸਤਿਕਾਰ ਕੌਰ ਅਤੇ ਉਨ੍ਹਾਂ ਦੇ ਪਤੀ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕਥਿਤ ਦੋਸ਼ ਹੈ।

ਸਤਕਾਰ ਕੌਰ ਗਹਿਰੀ ਜਸਮੇਲ ਸਿੰਘ ਲਾਡੀ ਗਹਿਰੀ ਨਾਲ ਪਿੰਡ ਗਹਿਰੀ ਹਲਕਾ ਗੁਰੂ ਹਰ ਸਹਾਏ ਵਿਆਹੀ ਸੀ ਪਹਿਲਾ ਗੁਰੂ ਹਰ ਸਹਾਏ ਤੋ ਮੈਬਰ ਜ਼ਿਲ੍ਹਾ ਪ੍ਰੀਸਦ ਚੋਣ ਲੜੀ ਬਾਅਦ ਵਿੱਚ ਕਾਗਰਸ ਨੇ ਇਸ ਨੂੰ ਫਿਰੋਜ਼ਪੁਰ ਹਲਕੇ ਤੋਂ ਟਿਕਟ ਦਿੱਤੀ ਤੇ ਹਾਰ ਗਈ ਜਦ ਕਿ 2017 ਵਿੱਚ ਫਿਰ ਕਾਗਰਸ ਤੋਂ ਚੋਣ ਲੜ ਵਿਧਾਇਕ ਬਣੀ ਰੇਤ ਮਾਫੀਏ ਨਾਲ ਰਲ ਕੇ ਰੇਤ ਦੀ ਕਾਲਾ ਬਜ਼ਾਰੀ ਕਰਨ ਦੀਆ ਲਾਡੀ ਗਹਿਰੀ ਦੀਆ ਆਡੀਓ ਵੀ ਵਾਈਰਲ ਹੋਇਆ ਤੇ ਕਾਗਰਸ ਨੇ ਟਿਕਟ ਐਸ ਵਾਰ ਨਾ ਦਿੱਤੀ ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਗਈ ਵਿਜੀਲੈਸ ਨੇ ਕਈ ਵਾਰ ਪੁਸ਼ਗਿਸ਼ ਕੀਤੀ ਤੇ ਅੱਜ ਗਿਰਫ਼ਤਾਰ ਹੋਣ ਦੀ ਗੱਲ ਸਾਹਮਣੇ ਆਈ।

ਡੀ ਐੱਸ ਪੀ ਵਿਜੀਲੈਂਸ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਸਤਿਕਾਰ ਕੌਰ ਦੀ ਗ੍ਰਿਫਤਾਰੀ ਮੋਹਾਲੀ ਟੀਮ ਵੱਲੋਂ ਕੀਤੀ ਗਈ ਹੈ ਜਦਕਿ ਉਸ ਦੇ ਪਤੀ ਨੂੰ ਵਿਜੀਲੈਂਸ ਫ਼ਿਰੋਜ਼ਪੁਰ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ