ਹਰ ਇਨਸਾਨ ਨੂੰ ਭਗਤੀ ਦਾ ਹੱਕ : ਪੂਜਨੀਕ ਗੁਰੂ ਜੀ

Right, Worship of Every, Person

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ, ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ, ਉਹ ਭਾਗਾਂ ਵਾਲਾ ਹੈ ਅਤੇ ਜੋ ਇਨਸਾਨ ਨਾਮ ਲੈ ਕੇ ਸਿਮਰਨ ਕਰਦਾ ਹੈ ਉਹ ਅਤੀ ਭਾਗਾਂ ਵਾਲਾ ਬਣ ਜਾਂਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹੋ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲਾ, ਨਸੀਬਾਂ ਵਾਲੇ ਇਨਸਾਨ ਹੀ ਕਰ ਸਕਦੇ ਹਨ ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਅੰਦਰ ਉਸ ਮਾਲਕ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ, ਉਸ ਦੇ ਪਿਆਰ-ਮੁਹੱਬਤ ਦੀ ਇੱਛਾ ਹੈ ਉਹੀ ਨਾਮ-ਸਿਮਰਨ ਕਰ ਜਾਂਦੇ ਹਨ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ ਉਨ੍ਹਾਂ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ‘ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ‘ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਪਰ ਇਹ ਉਦੋਂ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ, ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਿਲ ਕਰ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ-ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਅਤੇ ਇਸ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ‘ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ-ਆਪ ਇਨਸਾਨ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਅੰਦਰ ਨਹੀਂ ਲੱਗਦੀ ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ‘ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ‘ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਓਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।