ਬਿਆਨਬਾਜ਼ੀ ਦਾ ਫੈਸ਼ਨ, ਮੁੱਦਿਆਂ ’ਤੇ ਕਮਜ਼ੋਰ ਪਕੜ

ਬਿਆਨਬਾਜ਼ੀ ਦਾ ਫੈਸ਼ਨ, ਮੁੱਦਿਆਂ ’ਤੇ ਕਮਜ਼ੋਰ ਪਕੜ

ਪੰਜਾਬ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਬਿਆਨਬਾਜ਼ੀ ਤੇ ਵਫਾਦਾਰੀਆਂ?’ਚ ਬਦਲਾਅ ਦਾ ਦੌਰ ਹੈ ਬਿਜਲੀ ਤੇ ਕਿਸਾਨੀ ਮੁੱਦਿਆਂ ’ਤੇ ਧੜਾਧੜ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਮੁੱਦੇ ’ਤੇ ਬਿਆਨ ਨਾ ਦੇਣ ਵਾਲੇ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲੇ ਕਿਸਾਨ ਵੋਟ ਬੈਂਕ ਨੂੰ ਜੋੜਨ ਦੀ ਨੀਤੀ ਵੀ ਵਰਤੀ ਜਾ ਰਹੀ ਹੈ ਪਰ ਜਿਸ ਮੁੱਦੇ ਨੇ ਪਿਛਲੀ ਵਿਧਾਨ ਸਭਾ ਚੋਣਾਂ ਦਾ ਸੱਤਾ ’ਚ ਤਬਦੀਲੀ ਲਿਆਂਦੀ ਸੀ ਉਸ ਮੁੱਦੇ ’ਤੇ ਕੋਈ ਬਿਆਨ ਨਜ਼ਰ ਨਹੀਂ ਆਉਂਦਾ ਨਸ਼ੇ ਦੀ ਤਸਕਰੀ ’ਚ ਗਿਰਾਵਟ ਆਈ ਹੈ

ਪਰ ਇਸ ਦਾ ਅੰਤ ਨਹੀਂ ਹੋਇਆ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ ਰੋਜਾਨਾ ਨਸ਼ੇ ਦੀ ਬਰਾਮਦਗੀ ਹੋ ਰਹੀ ਹੈ ਹੈਰੋਇਨ ਦੀ ਤਸਕਰੀ ਤਾਂ ਬਹੁਤ ਵੱਡੇ ਪੱਧਰ ’ਤੇ ਹੋ ਰਹੀ ਹੈ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ ਕੋਈ ਵਿਰਲਾ ਦਿਨ ਹੋ ਜੋ ਵੱਡੀ ਬਰਾਮਦਗੀ ਤੋਂ?ਬਿਨਾ ਲੰਘਦਾ ਹੋਵੇ ਰੋਜ਼-ਰੋਜ਼ ਬਰਾਮਦਗੀ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਅਜੇ ਤੋੜਨ ਦੀ ਸਖਤ ਜ਼ਰੂਰਤ ਹੈ

ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਦਾ ਕਿਧਰੇ ਜ਼ਿਕਰ ਤੱਕ ਨਹੀਂ ਬਿਆਨਬਾਜ਼ੀ ਸਿਰਫ ਸਿਆਸੀ ਲਾਹੇ ਤੱਕ ਸੀਮਤ ਨਾ ਕੀਤੀ ਜਾਏ ਸਗੋਂ ਮੁੱਦਿਆਂ ਨੂੰ ਮੁਖਾਤਿਬ ਹੋਣਾ ਜ਼ਰੂਰੀ ਹੈ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਕਾਲੇ ਕਹਿ-ਕਹਿ ਕੇ ਭੰਡਿਆ ਜਾ ਰਿਹਾ ਹੈ ਪਰ ਕੋਈ ਵੀ ਪਾਰਟੀ ਕਿਸਾਨ ਖੁਦਕੁਸ਼ੀਆਂ ’ਤੇ ਨਹੀਂ ਬੋਲ ਰਹੀ ਹੈਰਾਨੀ ਤਾਂ?ਇਸ ਗੱਲ ਦੀ ਹੈ ਕਿ ਕਿਸੇ ਵੀ ਪਾਰਟੀ ਨੇ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਸਬੰਧੀ ਕੋਈ ਸਵਾਲ ਹੀ ਨਹੀਂ ਉਠਾਇਆ ਜਦੋਂਕਿ ਸਰਕਾਰ ਦੇ ਅੰਕੜੇ ਅਤੇ ਅਸਲ ਅੰਕੜੇ ’ਚ ਜ਼ਮੀਨ ਅਸਮਾਨ ਦਾ ਫਰਕ ਹੈ

ਦਰਅਸਲ ਬਿਆਨਬਾਜ਼ੀ ਇੱਕ ਫੈਸ਼ਨ ਬਣ ਗਿਆ ਅਤੇ ਮਸਲਿਆਂ ਦੀ ਹਕੀਕਤ ਨੂੰ ਦਰਕਿਨਾਰ ਕੀਤਾ ਜਾ ਰਿਹਾ ਘਿਰਾਓ ਠੀਕ ਹੈ ਪਰ ਘਿਰਾਓ ਕਰਨ ਦਾ ਮਕਸਦ ਬਹੁਤ ਕਮਜ਼ੋਰ ਤੇ ਸਿਰਫ ਵੋਟਾਂ ਬਟੋਰਨ ਤੱਕ ਸੀਮਤ ਹੋ ਗਿਆ ਹੈ ਸਿਆਸੀ ਸਫਾਂ ’ਚ ਪੰਜਾਬ ਤੇ ਪੰਜਾਬੀ ਕਿਧਰੇ ਨਜ਼ਰ ਨਹੀਂ ਆ ਰਹੇ ਧਰਨੇ ਘਿਰਾਓ ਦੀ ਮੀਡੀਆ ਕਵਰੇਜ ’ਚ ਸਫਲਤਾ ਨੂੰ ਰਾਜਨੀਤੀ ਦਾ ਪੈਮਾਨਾ ਬਣਾ ਦਿੱਤਾ ਗਿਆ ਹੈ ਰਾਜਨੀਤੀ ’ਚ ਨਕਾਰਤਮਕਤਾ ਦਾ ਰਵਾਇਤੀ ਮਹੌਲ ਜਾਰੀ ਹੈ ਜਿਸ ਨੂੰ ਬਦਲਣ ਲਈ ਮੁੱਦਿਆਂ ’ਤੇ ਚਿੰਤਨ, ਬੌਧਿਕ ਤੇ ਵਿਗਿਆਨਕ ਨਜ਼ਰੀਆਂ ਅਪਣਾਉਣ ਦੀ ਸਖਤ ਜਰੂਰਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ