ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀ ਫ਼ਰਜ਼ ਨਿਭਾਇਆ

Welfare Work
ਸੰਗਰੂਰ : ਫੋਟੋ ਵਿੱਚ ਖੱਬਿਓਂ ਚੌਥੇ ਨੰਬਰ ’ਤੇ ਕਾਲੀ ਜਰਸੀ ਵਾਲੇ ਮੰਦਬੁੱਧੀ ਨੌਜਵਾਨ ਆਸਿਫ਼ ਹੁਸੈਨ ਨੂੰ ਪਰਿਵਾਰ ਸਪੁਰਦ ਕਰਦੇ ਡੇਰਾ ਸ਼ਰਧਾਲੂ

ਉਕਤ ਨੌਜਵਾਨ ਦੀ ਸਾਂਭ-ਸੰਭਾਲ ਕਰਨ ਉਪਰੰਤ ਪਰਿਵਾਰ ਨੂੰ ਸੌਂਪਿਆ (Welfare Work)

(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 162 ਕਾਰਜਾਂ ਤਹਿਤ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਇੱਕ ਹੋਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਾ ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਲਾਵਰਿਸ ਹਾਲਤ ’ਚ ਧੂਰੀ ਵਿਖੇ ਸੜਕ ’ਤੇ ਜਾ ਰਿਹਾ ਸੀ, ਜਿਸਦੀ ਹਾਲਤ ਤਰਸਯੋਗ ਸੀ। Welfare Work

ਜਿਸ ਬਾਰੇ ਪ੍ਰੇਮੀ ਗੁਰਬੀਰ ਇੰਸਾਂ, ਗਗਨ ਇੰਸਾਂ, ਹਰਮਨਜੋਤ ਇੰਸਾਂ ਧੂਰੀ ਬਲਾਕ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ, ਜਿਨ੍ਹਾਂ ਨੇ ਫੋਨ ਰਾਹੀਂ ਸਾਡੀ ਟੀਮ ਮੈਂਬਰਾਂ ਨੂੰ ਸੂਚਨਾ ਦਿੱਤੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰ-ਟੀਮ ਮੈਂਬਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਨੌਜਵਾਨ ਦੀ ਦੇਖ-ਰੇਖ ਕਰਨੀ ਸ਼ੁਰੂ ਕੀਤੀ। Welfare Work

ਉਕਤ ਨੌਜਵਾਨ ਨੂੰ ਐਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ। ਸੇਵਾਦਾਰਾਂ ਦੇ ਸਹਿਯੋਗ ਨਾਲ ਮੰਦਬੁੱਧੀ ਨੌਜਵਾਨ ਨੂੰ ਨਵ੍ਹਾ ਧੁਆ ਕੇ ਨਵੇਂ ਕੱਪੜੇ ਪਹਿਨਾਏ ਗਏ ਤੇ ਉਸਨੂੰ ਖਾਣਾ ਖਵਾਇਆ ਗਿਆ। ਉਸ ਪਾਸੋਂ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਆਸਿਫ ਹੁਸੈਨ ਪੁੱਤਰ ਅਲੀ ਹੁਸੈਨ ਕੰਮ ਮੁਸਲਮਾਨ ਵਾਸੀ ਮਹਾਰਾਣੀ ਇਨਕਲਾਬ ਉਤਮ ਨਗਰ ਦਿੱਲੀ ਦੱਸਿਆ, ਫਿਰ ਉਸਨੇ ਕੁਝ ਹੋਸ਼ ’ਚ ਆ ਕੇ ਆਪਣੇ ਘਰ ਦਾ ਫੋਨ ਨੰਬਰ ਲਿਖ ਕੇ ਦਿੱਤਾ ਤਾਂ ਅਸੀਂ ਫੋਨ ਰਾਹੀਂ ਮੰਦਬੁੱਧੀ ਨੌਜਵਾਨ ਦੇ ਪਰਿਵਾਰ ਨਾਲ ਸੰਪਰਕ ਕੀਤਾ। ਜਗਰਾਜ ਸਿੰਘ ਨੇ ਦੱਸਿਆ ਕਿ ਮੰਦਬੁੱੱਧੀ ਨੌਜਵਾਨ ਸਬੰਧੀ ਸਥਾਨਕ ਥਾਣਾ ਵਿਚ ਇਤਲਾਹ ਦਿੱਤੀ ਤੇ ਮੈਡੀਕਲ ਜਾਂਚ ਵੀ ਕਰਵਾਈ ਗਈ। Welfare Work

ਇਹ ਵੀ ਪੜ੍ਹੋ: Lpg Price Today : ਖੁਸ਼ਖਬਰੀ! LPG Gas ਸਿਲੰਡਰ ਹੋਇਆ ਸਸਤਾ, ਮਹਿਲਾ ਦਿਵਸ ’ਤੇ ਪੀਐੱਮ ਮੋਦੀ ਦਾ ਤੋਹਫ਼ਾ

ਇਸ ਤੋਂ ਬਾਅਦ ਮੰਦਬੁੱਧੀ ਨੌਜਵਾਨ ਦਾ ਭਰਾ ਟਿੰਕੂ ਸੰਗਰੂਰ ਵਿਖੇ ਆਪਣੇ ਭਰਾ ਨੂੰ ਲੈਣ ਆਇਆ, ਜਿਸ ਨੇ ਦੱਸਿਆ ਕਿ ਉਸਦਾ ਭਰਾ ਚਾਰ ਦਿਨਾਂ ਤੋਂ ਲਾਪਤਾ ਸੀ ਤੇ ਅਸੀਂ ਇਸਦੀ ਭਾਲ ’ਚ ਲੱਗੇ ਹੋਏ ਸੀ ਪਰ ਸਾਨੂੰ ਨਹੀਂ ਮਿਲਿਆ। ਮੰਦਬੁੱਧੀ ਨੌਜਵਾਨ ਦੇ ਭਰਾ ਟਿੰਕੂ ਨੇ ਕਿਹਾ ਕਿ ਉਸ ਨੂੰ ਆਪਣੇ ਭਰਾ ਨੂੰ ਸਹੀ ਸਲਾਮਤ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਸੇਵਾ ਵਿੱਚ ਪ੍ਰੰਮੀ ਵਿਵੇਕ ਸੰਟੀ, ਸਾਹਿਲ ਇੰਸਾਂ, ਦਿਕਸ਼ਾਂਤ ਇੰਸਾਂ, ਭੈਣ ਬੌਬੀ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ। Welfare Work