ਪੁਲਿਸ ਸਕਿਊਰਟੀ ਹਾਸਲ ਕਰਨ ਲਈ ਨਕਲੀ ਹਮਲਾ ਕਰਵਾਉਣ ਵਾਲਾ ਸ਼ਿਵ ਸੈਨਾ ਆਗੂ ਕਾਬੂ

Police Security

ਨਕਲੀ ਫਾਇਰਿੰਗ ਕਰਨ ਲਈ ਵਰਤਿਆ ਦੇਸੀ ਕੱਟਾ ਪਿਸਟਲ ਵੀ ਬਰਾਮਦ ਕੀਤਾ | Police Security

ਬਠਿੰਡਾ (ਸੁਖਜੀਤ ਮਾਨ)। ਲੰਘੀ 19 ਫਰਵਰੀ ਨੂੰ ਬਠਿੰਡਾ ਦੇ ਪਰਸਰਾਮ ਨਗਰ ਵਿੱਚ ਇੱਕ ਦਫਤਰ ‘ਤੇ ਹੋਏ ਹਮਲੇ ਦਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਇਹ ਨਕਲੀ ਹਮਲਾ ਸ਼ਿਵ ਸੈਨਾ ਆਗੂ ਨੇ ਸਕਿਊਰਟੀ ਹਾਸਿਲ ਕਰਨ ਲਈ ਕਰਵਾਇਆ ਸੀ। ਪੁਲਿਸ ਨੇ ਝੂਠੀ ਸ਼ਿਕਾਇਤ ਦੇਣ ਵਾਲੇ ਆਗੂ ਸਮੇਤ ਇੱਕ ਹੋਰ ਨੂੰ ਕਾਬੂ ਕਰਕੇ ਦੇਸੀ ਕੱਟਾ ਵੀ ਬਰਾਮਦ ਕਰ ਲਿਆ। (Police Security)

ਐੱਸ.ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ 19 ਫਰਵਰੀ ਨੂੰ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਉਰਵਿੰਦਰ ਸਿੰਘ ( ਸ਼ਿਵ ਸੈਨਾ ਆਗੂ ਅਤੇ ਫਰਜੀ ਪੱਤਰਕਾਰ) ਵਾਸੀ ਵਾਰਡ ਨੰਬਰ 43 ਤੇਜਾਬ ਫੈਕਟਰੀ ਵਾਲੀ ਗਲੀ ਪਰਸ ਰਾਮ ਨਗਰ ਬਠਿੰਡਾ ਦੇ ਦਫਤਰ ਦੇ ਬਾਹਰ ਗਲੀ ਨੰਬਰ 22 ਪਰਸ ਰਾਮ ਨਗਰ ਬਠਿੰਡਾ ਵਿਖੇ ਮਨਿੰਦਰ ਸਿੰਘ ਉਰਫ ਮਨੀ ਉੱਪਰ ਹਵਾਈ ਫਾਇਰ ਹੋਣ ਸਬੰਧੀ ਘਟਨਾ ਹੋਈ ਸੀ।ਇਸ ਸਬੰਧੀ ਮਨਿੰਦਰ ਸਿੰਘ ਨੇ ਇਸ ਘਟਨਾ ਦੀ ਇਤਲਾਹ ਸੂਚਨਾ 112 ਪੁਲਿਸ ਹੈਲਪਲਾਈਨ ਤੇ ਦਿੱਤੀ ਸੀ।ਇਸ ਸਬੰਧੀ ਪੁਲਿਸ ਵੱਲੋਂ ਇਸਦੀ ਬਰੀਕੀ ਨਾਲ ਜਾਂਚ ਕਰਨ ਤੇ ਇਹ ਝੂਠੀ ਇਤਲਾਹ ਪਾਈ ਗਈ। (Police Security)

Police Security

Police Security

ਬਠਿੰਡਾ ਪੁਲਿਸ ਦੀਆਂ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਦੀਆਂ ਟੀਮਾਂ ਵੱਲੋਂ ਇਸ ਝੂਠੀ ਵਾਰਦਾਤ ਨੂੰ ਟਰੇਸ ਕਰਕੇ 2 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਫਾਇਰਿੰਗ ਲਈ ਵਰਤਿਆ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ। ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਵੱਲੋਂ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਇਸਦੀ ਬਰੀਕੀ ਨਾਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਪੁੱਤਰ ਉਰਵਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਆਪਣੇ ਸਾਥੀਆਂ ਅਵਿਸ਼ ਕੁਮਾਰ ਪੁੱਤਰ ਨੱਥੂ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ। (Bathinda News)

Also Read : ਮੌਸਮ ਵਿਭਾਗ ਦੀ ਚੇਤਾਵਨੀ, ਅਗਲੇ 60 ਘੰਟਿਆਂ ਲਈ ਰਹੋ ਸਾਵਧਾਨ

ਮਨਿੰਦਰ ਸਿੰਘ ਵੱਲੋ ਇਸ ਯੋਜਨਾ ਤਹਿਤ ਆਪਣੇ ਆਪ ਲਈ ਪੁਲਿਸ ਸਕਿਊਰਟੀ ਹਾਸਲ ਕਰਨ ਲਈ ਇਹ ਅੰਜਾਮ ਦਿੱਤਾ ਸੀ। ਪੁਲਿਸ ਨੇ ਮੁਲਜਮਾਂ ਖਿਲਾਫ ਮੁਕੱਦਮਾ ਨੰਬਰ 35, ਧਾਰਾ 195,336,120-ਬੀ ਆਈ.ਪੀ.ਸੀ ,25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਦਰਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।