ਮੌਸਮ ਵਿਭਾਗ ਦੀ ਚੇਤਾਵਨੀ, ਅਗਲੇ 60 ਘੰਟਿਆਂ ਲਈ ਰਹੋ ਸਾਵਧਾਨ

weather

ਚੰਡੀਗੜ੍ਹ। ਮਾਰਚ ਦਾ ਪਹਿਲਾ ਹਫ਼ਤਾ ਲੰਘ ਚੁੱਕਿਆ ਹੈ ਤੇ ਮੌਸਮ ਦੇ ਵੀ ਕਈ ਰੂਪ ਬਦਲ ਰਹੇ ਹਨ। ਇਸ ਦੌਰਾਨ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ’ਚ ਅਗਲੇ ਕੁਝ ਦਿਨਾਂ ਤੱਕ ਰਾਤ ਨੂੰ ਠੰਢ ਮਹਿਸੂਸ ਹੋਵੇਗੀ। ਇਸ ਕਾਰਨ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਹੋਈ ਬਰਫ਼ਬਾਰੀ ਹੈ। ਇਹ ਬਰਫ਼ਬਾਰੀ 10 ਤੋਂ 12 ਮਾਰਚ ਦਰਮਿਆਨ ਪੈਣ ਦੀ ਸੰਭਾਵਨਾ ਹੈ। (Weather Update)

ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਭਾਰਤ ’ਚ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ, ਜਿਸ ਕਾਰਨ ਮੌਸਮ ’ਚ ਤਬਦੀਲੀ ਆਵੇਗੀ। ਅੱਜ ਤੋਂ ਅਗਲੇ 2 ਦਿਨਾ ’ਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਉੱਤਰ ਭਾਤਰ ਦੇ ਕਈ ਸੂਬਿਆਂ ’ਚ ਮੀਂਹ ਪੈ ਰਿਹਾ ਹੈ। (Weather Update)

Also Read : ਸਵੈਮਾਨ ਨਾਲ ਜਿਉਣ ਦਾ ਹੁਨਰ ਸਿੱਖ ਗਈ ਹੈ ਅੱਜ ਦੀ ਔਰਤ

ਅਗਲੇ 72 ਘੰਟਿਆਂ ’ਚ ਮੌਸਮ ’ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਇੱਕ ਹੋਰ ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਨੂੰ ਪੱਛਮੀ ਹਿਮਾਲੀਅਨ ਖੇਤਰ ਨਾਲ ਟਕਰਾਉਣ ਜਾ ਰਹੀ ਹੈ। ਪੱਛਮੀ ਗੜਬੜੀ ਕਾਰਨ 10 ਤੋਂ 12 ਮਾਰਚ ਦਰਮਿਆਨ ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ’ਚ ਮੁੜ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। (Weather Update)

ਮੌਸਮ ਵਿਭਾਗ ਅਨੁਸਾਰ ਹਿਮਾਚਲ, ਉੱਤਰਾਖੰਡ ’ਚ ਬਰਫ਼ਬਾਰੀ ਤੇ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ’ਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੇ ਅੰਦਰ ਉੱਤਰੀ ਭਾਰਤ ਦੇ ਸੂਬਿਆਂ ’ਚ ਤੇਜ਼ ਤੂਫ਼ਾਨ ਤੇ ਮੀਂਹ ਦੇ ਨਾਲ ਭਾਰੀ ਬਰਫ਼ਬਾਰੀ ਹੋਵੇਗੀ।